ਭਾਰਤ ''ਚ ਲਾਂਚ ਹੋਇਆ Acer ਦਾ ਸੁਪਰਫਾਸਟ AI ਲੈਪਟਾਪ ; ਮਿਲਣਗੇ ਇਹ ਖਾਸ ਫੀਚਰਜ਼
Thursday, May 21, 2026 - 12:23 PM (IST)
ਗੈਜੇਟ ਡੈਸਕ - Acer ਨੇ ਭਾਰਤ 'ਚ ਆਪਣਾ ਨਵਾਂ Aspire 5 AI ਲੈਪਟਾਪ ਲਾਂਚ ਕਰ ਦਿੱਤਾ ਹੈ, ਜਿਸ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਸ਼ਾਨਦਾਰ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਇਹ ਲੈਪਟਾਪ ਖਾਸ ਤੌਰ 'ਤੇ ਕੰਮਕਾਜ 'ਚ ਤੇਜ਼ੀ ਲਿਆਉਣ ਅਤੇ ਹਲਕੀ ਗੇਮਿੰਗ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਇਸ ਲੈਪਟਾਪ ਦੀ ਸਭ ਤੋਂ ਵੱਡੀ ਖੂਬੀ ਇਸ ਦਾ ਪਾਵਰਫੁੱਲ Intel Core Ultra 7 ਪ੍ਰੋਸੈਸਰ ਅਤੇ 32GB ਤੱਕ ਦੀ LPDDR5 RAM ਹੈ। ਇਸ 'ਚ 1TB ਤੱਕ ਦੀ ਸਟੋਰੇਜ ਮਿਲਦੀ ਹੈ ਅਤੇ ਇਹ Windows 11 ਹੋਮ 'ਤੇ ਕੰਮ ਕਰਦਾ ਹੈ। ਲੈਪਟਾਪ ਦਾ ਵਜ਼ਨ ਸਿਰਫ਼ 1.2 ਕਿਲੋਗ੍ਰਾਮ ਹੈ, ਜਿਸ ਕਾਰਨ ਇਸ ਨੂੰ ਕਿਤੇ ਵੀ ਲਿਜਾਣਾ ਕਾਫ਼ੀ ਆਸਾਨ ਹੈ।
ਡਿਸਪਲੇਅ ਦੀ ਗੱਲ ਕਰੀਏ ਤਾਂ ਇਸ 'ਚ 14-ਇੰਚ ਦੀ WUXGA IPS ਡਿਸਪਲੇਅ ਦਿੱਤੀ ਗਈ ਹੈ, ਜੋ ਸਕ੍ਰੀਨ ਦੀ ਚਮਕ ਨੂੰ ਘੱਟ ਕਰਨ ਲਈ Acer ComfyView ਟੈਕਨਾਲੋਜੀ ਦੀ ਵਰਤੋਂ ਕਰਦੀ ਹੈ। ਬੈਟਰੀ ਦੇ ਮਾਮਲੇ 'ਚ, ਇਸ 'ਚ 53.8Wh ਦੀ ਲਿਥੀਅਮ ਆਇਨ ਬੈਟਰੀ ਹੈ ਜੋ 65W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਭਾਰਤ 'ਚ Acer Aspire 5 AI ਦੀ ਸ਼ੁਰੂਆਤੀ ਕੀਮਤ 79,999 ਰੁਪਏ ਰੱਖੀ ਗਈ ਹੈ। ਗਾਹਕ ਇਸ ਨੂੰ ਏਸਰ ਦੇ ਐਕਸਕਲੂਸਿਵ ਸਟੋਰਾਂ ਤੋਂ ਇਲਾਵਾ ਐਮਾਜ਼ਾਨ ਇੰਡੀਆ, ਕਰੋਮਾ ਅਤੇ ਰਿਲਾਇੰਸ ਡਿਜੀਟਲ ਤੋਂ ਖਰੀਦ ਸਕਦੇ ਹਨ।
ਵੀਡੀਓ ਕਾਲਿੰਗ ਲਈ ਇਸ 'ਚ Full-HD ਵੈਬਕੈਮ ਦੇ ਨਾਲ ਸੁਰੱਖਿਆ ਲਈ ਫਿਜ਼ੀਕਲ ਪ੍ਰਾਈਵੇਸੀ ਸ਼ਟਰ ਵੀ ਦਿੱਤਾ ਗਿਆ ਹੈ। ਕਨੈਕਟੀਵਿਟੀ ਲਈ ਇਸ 'ਚ Wi-Fi 6, ਬਲੂਟੁੱਥ 5.1, HDMI ਪੋਰਟ ਅਤੇ ਕਈ USB ਪੋਰਟ ਸ਼ਾਮਲ ਕੀਤੇ ਗਏ ਹਨ। ਇਹ ਲੈਪਟਾਪ Copilot+ਸਪੋਰਟ ਦੇ ਨਾਲ ਆਉਂਦਾ ਹੈ, ਜੋ ਇਸ ਨੂੰ ਇਕ ਆਧੁਨਿਕ AI ਪੀਸੀ ਬਣਾਉਂਦਾ ਹੈ।
