ਲਾਂਚ ਤੋਂ ਪਹਿਲਾਂ ਲੀਕ ਹੋਈ ਇਸ ਧਾਕੜ Phone ਦੀ ਕੀਮਤ! ਫੀਚਰਜ਼ ਜਾਣ ਉਡਣਗੇ ਹੋਸ਼
Saturday, May 16, 2026 - 02:37 PM (IST)
ਵੈੱਬ ਡੈਸਕ - ਭਾਰਤੀ ਸਮਾਰਟਫੋਨ ਬਾਜ਼ਾਰ 'ਚ ਜਲਦ ਹੀ Oppo Find X9s ਦੀ ਐਂਟਰੀ ਹੋਣ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਫੋਨ 21 ਮਈ, 2026 ਨੂੰ ਲਾਂਚ ਕੀਤਾ ਜਾਵੇਗਾ ਪਰ ਲਾਂਚ ਤੋਂ ਪਹਿਲਾਂ ਹੀ ਇਸ ਦੀ ਕੀਮਤ ਅਤੇ ਸ਼ਾਨਦਾਰ ਫੀਚਰਸ ਬਾਰੇ ਜਾਣਕਾਰੀ ਲੀਕ ਹੋ ਗਈ ਹੈ।
ਕੀ ਹੋਵੇਗੀ ਕੀਮਤ?
ਰਿਪੋਰਟਾਂ ਅਨੁਸਾਰ, ਟਿਪਸਟਰ ਅਭਿਸ਼ੇਕ ਯਾਦਵ ਨੇ ਦਾਅਵਾ ਕੀਤਾ ਹੈ ਕਿ ਭਾਰਤ 'ਚ ਇਸ ਫੋਨ ਦੀ ਕੀਮਤ 79,999 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਦੱਸ ਦਈਏ ਕਿ ਇਹ ਕੀਮਤ ਗਲੋਬਲ ਮਾਰਕੀਟ (ਜਿਵੇਂ ਮਲੇਸ਼ੀਆ) ਨਾਲੋਂ ਥੋੜ੍ਹੀ ਘੱਟ ਹੈ। ਇਹ ਸਮਾਰਟਫੋਨ Flipkart, Amazon ਅਤੇ ਕੰਪਨੀ ਦੀ ਆਪਣੀ ਸਾਈਟ 'ਤੇ ਵਿਕਰੀ ਲਈ ਉਪਲਬਧ ਹੋਵੇਗਾ ਅਤੇ ਤਿੰਨ ਵੱਖ-ਵੱਖ ਰੰਗਾਂ 'ਚ ਪੇਸ਼ ਕੀਤਾ ਜਾਵੇਗਾ।
Oppo Find X9s ਦੇ ਖਾਸ ਫੀਚਰਸ :-
ਡਿਸਪਲੇਅ
- ਇਸ ਫੋਨ 'ਚ 6.59 ਇੰਚ ਦੀ ਫੁੱਲ HD ਪਲੱਸ OLED ਡਿਸਪਲੇਅ ਮਿਲੇਗੀ, ਜੋ 120Hz ਰਿਫ੍ਰੈਸ਼ ਰੇਟ ਅਤੇ 1800 ਨਿਟਸ ਦੀ ਪੀਕ ਬ੍ਰਾਈਟਨੈੱਸ ਨਾਲ ਆਵੇਗੀ। ਸੁਰੱਖਿਆ ਲਈ ਕਾਰਨਿੰਗ ਗੋਰਿਲਾ ਗਲਾਸ 7i ਦੀ ਵਰਤੋਂ ਕੀਤੀ ਗਈ ਹੈ।
ਪ੍ਰੋਸੈਸਰ ਤੇ ਬੈਟਰੀ
- ਭਾਰਤੀ ਵੇਰੀਐਂਟ 'ਚ 3nm ਆਕਟਾ ਮੀਡੀਆਟੈੱਕ ਡਾਇਮੈਂਸਿਟੀ 9500s (MediaTek Dimensity 9500s) ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਨੂੰ ਲੰਬੇ ਸਮੇਂ ਤੱਕ ਚਲਾਉਣ ਲਈ ਇਸ 'ਚ 7025 mAh ਦੀ ਦਮਦਾਰ ਬੈਟਰੀ ਮਿਲੇਗੀ।
ਕੈਮਰਾ ਸਿਸਟਮ
- ਫੋਨ 'ਚ Hasselblad ਟਿਊਨਡ ਟ੍ਰਿਪਲ ਰਿਅਰ ਕੈਮਰਾ ਸੈੱਟਅੱਪ ਹੈ, ਜਿਸ ਦਾ ਮੁੱਖ ਕੈਮਰਾ 50 ਮੈਗਾਪਿਕਸਲ ਦਾ ਹੈ। ਸੈਲਫੀ ਲਈ ਇਸ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਸਾਫਟਵੇਅਰ
- ਇਹ ਡਿਵਾਈਸ ਐਂਡਰਾਇਡ 16 (Android 16) 'ਤੇ ਅਧਾਰਤ ਕਲਰਓਐਸ 16 (ColorOS 16) 'ਤੇ ਕੰਮ ਕਰੇਗੀ।
ਇਹ ਸਮਾਰਟਫੋਨ ਆਪਣੇ ਸ਼ਾਨਦਾਰ ਕੈਮਰੇ ਅਤੇ ਵੱਡੀ ਬੈਟਰੀ ਕਾਰਨ ਭਾਰਤੀ ਗਾਹਕਾਂ 'ਚ ਖਿੱਚ ਦਾ ਕੇਂਦਰ ਬਣ ਸਕਦਾ ਹੈ।
