ਧਾਕੜ Phone 'ਤੇ ਮਿਲ ਰਿਹੈ 15000 ਦਾ Discount ! ਜਾਣੋ ਕੀਮਤ ਤੇ ਫੀਚਰਜ਼

Thursday, May 14, 2026 - 12:38 PM (IST)

ਧਾਕੜ Phone 'ਤੇ ਮਿਲ ਰਿਹੈ 15000 ਦਾ Discount ! ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ - ਜੇਕਰ ਤੁਸੀਂ ਕਾਫੀ ਸਮੇਂ ਤੋਂ ਕੋਈ ਪ੍ਰੀਮੀਅਮ ਫੋਲਡੇਬਲ ਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਸੈਮਸੰਗ ਦਾ ਨਵਾਂ Galaxy Z Fold 6 ਇਸ ਸਮੇਂ ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ 'ਤੇ ਬਹੁਤ ਹੀ ਸਸਤੀ ਕੀਮਤ 'ਤੇ ਮਿਲ ਰਿਹਾ ਹੈ। ਫਲਿੱਪਕਾਰਟ ਆਪਣੀ 'Flipkart SASA LELE Sale' ਦੌਰਾਨ ਇਸ ਫੋਨ 'ਤੇ ਭਾਰੀ ਛੋਟ ਦੇ ਰਿਹਾ ਹੈ, ਜਿਸ ਨਾਲ ਇਹ ਭਾਰਤੀ ਖਰੀਦਦਾਰਾਂ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕਿਫਾਇਤੀ ਹੋ ਗਿਆ ਹੈ।

ਕੀਮਤ ਅਤੇ ਮਿਲਣ ਵਾਲੇ ਆਫਰਸ

ਭਾਰਤੀ ਬਾਜ਼ਾਰ 'ਚ Samsung Galaxy Z Fold 6 ਦੀ ਅਸਲੀ ਕੀਮਤ 1,64,999 ਰੁਪਏ ਹੈ ਪਰ ਸੇਲ ਦੌਰਾਨ ਇਹ 15,000 ਰੁਪਏ ਦੀ ਸਿੱਧੀ ਛੋਟ ਨਾਲ ਸਿਰਫ 1,49,999 ਰੁਪਏ 'ਚ ਉਪਲਬਧ ਹੈ। ਇਸ ਤੋਂ ਇਲਾਵਾ, ਜੇਕਰ ਤੁਸੀਂ Flipkart Axis Bank ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ 4,500 ਰੁਪਏ ਤੱਕ ਦੀ ਵਾਧੂ ਛੋਟ ਮਿਲ ਸਕਦੀ ਹੈ, ਜਿਸ ਨਾਲ ਫੋਨ ਦੀ ਕੀਮਤ ਘੱਟ ਕੇ 1,45,499 ਰੁਪਏ ਰਹਿ ਜਾਵੇਗੀ।

ਗਾਹਕਾਂ ਦੀ ਸਹੂਲਤ ਲਈ, ਇਹ ਡਿਵਾਈਸ 12,500 ਰੁਪਏ ਪ੍ਰਤੀ ਮਹੀਨਾ ਦੀ ਸ਼ੁਰੂਆਤੀ EMI 'ਤੇ ਵੀ ਉਪਲਬਧ ਹੈ। ਇੰਨਾ ਹੀ ਨਹੀਂ, ਜੇਕਰ ਤੁਸੀਂ ਆਪਣਾ ਪੁਰਾਣਾ ਫੋਨ ਐਕਸਚੇਂਜ ਕਰਦੇ ਹੋ, ਤਾਂ ਤੁਹਾਨੂੰ 43,650 ਰੁਪਏ ਤੱਕ ਦੀ ਐਕਸਚੇਂਜ ਵੈਲਿਊ ਵੀ ਮਿਲ ਸਕਦੀ ਹੈ।

ਫੋਨ ਦੇ ਸ਼ਾਨਦਾਰ ਫੀਚਰਸ

ਡਿਸਪਲੇ
- ਇਸ ਫੋਨ 'ਚ ਦੋ ਡਿਸਪਲੇਅ ਹਨ। ਅੰਦਰੂਨੀ ਡਿਸਪਲੇ 7.6 ਇੰਚ ਦੀ ਹੈ ਅਤੇ ਬਾਹਰੀ (ਕਵਰ) ਡਿਸਪਲੇ 6.3 ਇੰਚ ਦੀ ਹੈ। ਦੋਵੇਂ ਹੀ Dynamic AMOLED 2X ਤਕਨਾਲੋਜੀ ਅਤੇ 120Hz ਰਿਫ੍ਰੈਸ਼ ਰੇਟ ਦੇ ਨਾਲ ਆਉਂਦੀਆਂ ਹਨ।

ਪ੍ਰੋਸੈਸਰ
- ਬਿਹਤਰ ਪਰਫਾਰਮੈਂਸ ਲਈ ਇਸ 'ਚ Snapdragon 8 Gen 3 ਪ੍ਰੋਸੈਸਰ ਦਿੱਤਾ ਗਿਆ ਹੈ।

ਕੈਮਰਾ
- ਫੋਟੋਗ੍ਰਾਫੀ ਲਈ ਪਿੱਛੇ ਵਾਲੇ ਪਾਸੇ ਤਿੰਨ ਕੈਮਰੇ ਹਨ - 50MP ਪ੍ਰਾਇਮਰੀ (OIS ਦੇ ਨਾਲ), 12MP ਅਲਟਰਾ-ਵਾਈਡ ਅਤੇ 10MP ਟੈਲੀਫੋਟੋ ਲੈਂਸ। ਸੈਲਫੀ ਲਈ ਇਸ 'ਚ 10MP ਦਾ ਕੈਮਰਾ ਹੈ।

ਬੈਟਰੀ
- ਫੋਨ ਨੂੰ ਪਾਵਰ ਦੇਣ ਲਈ 4,400mAh ਦੀ ਬੈਟਰੀ ਹੈ, ਜੋ 25W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।


author

Sunaina

Content Editor

Related News