599 ਰੁਪਏ ''ਚ 70 ਦਿਨਾਂ ਤੱਕ ਰੋਜ਼ ਮਿਲੇਗਾ 3GB ਡਾਟਾ, ਜਾਣੋ ਇਸ ਧਾਕੜ ਪਲਾਨ ਬਾਰੇ
Friday, May 15, 2026 - 01:29 PM (IST)
ਗੈਜੇਟ ਡੈਸਕ - ਸਰਕਾਰੀ ਟੈਲੀਕਾਮ ਕੰਪਨੀ BSNL ਨੇ ਇਕ ਅਜਿਹਾ ਕਿਫਾਇਤੀ ਰੀਚਾਰਜ ਪਲਾਨ ਪੇਸ਼ ਕੀਤਾ ਹੈ ਜਿਸ ਨੇ ਬਾਕੀ ਟੈਲੀਕਾਮ ਕੰਪਨੀਆਂ ਦੀ ਚਿੰਤਾ ਵਧਾ ਦਿੱਤੀ ਹੈ। ਜੇਕਰ ਤੁਸੀਂ ਨਿੱਜੀ ਕੰਪਨੀਆਂ ਦੇ ਮਹਿੰਗੇ ਪਲਾਨ ਤੋਂ ਪ੍ਰੇਸ਼ਾਨ ਹੋ, ਤਾਂ BSNL ਦਾ ਇਹ ਨਵਾਂ ਪਲਾਨ ਤੁਹਾਡੇ ਲਈ ਵੱਡੀ ਰਾਹਤ ਸਾਬਤ ਹੋ ਸਕਦਾ ਹੈ।
599 ਰੁਪਏ ਵਾਲੇ ਪਲਾਨ ਦੇ ਫਾਇਦੇ :-
BSNL ਨੇ ਆਪਣੇ ਆਫੀਸ਼ੀਅਲ X ਹੈਂਡਲ ਰਾਹੀਂ ਇਸ 599 ਰੁਪਏ ਵਾਲੇ ਪ੍ਰੀਪੇਡ ਪਲਾਨ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਪਲਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ :-
ਲੰਬੀ ਵੈਲੀਡਿਟੀ
- ਇਸ ਪਲਾਨ 'ਚ ਯੂਜ਼ਰਸ ਨੂੰ ਪੂਰੇ 70 ਦਿਨਾਂ ਦੀ ਵੈਸੀਡਿਟੀ ਮਿਲਦੀ ਹੈ।
ਰੋਜ਼ਾਨਾ 3GB ਡੇਟਾ
- ਇੰਟਰਨੈੱਟ ਦੀ ਜ਼ਿਆਦਾ ਵਰਤੋਂ ਕਰਨ ਵਾਲਿਆਂ ਲਈ ਇਹ ਬਿਹਤਰੀਨ ਪਲਾਨ ਹੈ ਕਿਉਂਕਿ ਇਸ 'ਚ ਰੋਜ਼ਾਨਾ 3GB ਹਾਈ-ਸਪੀਡ ਡੇਟਾ ਦਿੱਤਾ ਜਾਂਦਾ ਹੈ, ਜਿਸਦਾ ਮਤਲਬ ਹੈ ਕਿ 70 ਦਿਨਾਂ 'ਚ ਕੁੱਲ 210GB ਡੇਟਾ ਮਿਲੇਗਾ।
ਅਨਲਿਮਿਟਡ ਕਾਲਿੰਗ
- ਯੂਜ਼ਰਸ 70 ਦਿਨਾਂ ਤੱਕ ਬਿਨਾਂ ਕਿਸੇ ਰੋਕ-ਟੋਕ ਦੇ ਮੁਫਤ ਕਾਲਿੰਗ ਦਾ ਆਨੰਦ ਲੈ ਸਕਦੇ ਹਨ।
ਮੁਫਤ SMS
- ਇਸ ਪਲਾਨ 'ਚ ਹਰ ਰੋਜ਼ ਸਾਰੇ ਨੈੱਟਵਰਕਾਂ ਲਈ 100 ਮੁਫਤ SMS ਦੀ ਸਹੂਲਤ ਵੀ ਦਿੱਤੀ ਗਈ ਹੈ।
ਸਰਕਾਰੀ ਕੰਪਨੀ ਦੇ ਇਸ ਕਦਮ ਨਾਲ ਉਨ੍ਹਾਂ ਕਰੋੜਾਂ ਮੋਬਾਈਲ ਯੂਜ਼ਰਸ ਨੂੰ ਵੱਡੀ ਰਾਹਤ ਮਿਲੀ ਹੈ ਜੋ ਸਸਤੇ ਅਤੇ ਵਧੀਆ ਡੇਟਾ ਪਲਾਨ ਦੀ ਭਾਲ ਵਿੱਚ ਸਨ।
