ਇਨ੍ਹਾਂ ਸਮਾਰਟਫੋਨਜ਼ ਨੂੰ ਮਿਲਿਆ ਐਂਡਰਾਇਡ 10, ਦੇਖੋ ਪੂਰੀ ਲਿਸਟ

10/16/2019 12:41:46 PM

ਗੈਜੇਟ ਡੈਸਕ– ਗੂਗਲ ਨੇ ਐਂਡਰਾਇਡ 10 ਬੀਟਾ ਇਸੇ ਸਾਲ ਮਾਰਚ ’ਚ ਲਾਂਚ ਕੀਤਾ ਸੀ। ਇਸ ਸਾਫਟਵੇਅਰ ਦਾ ਸਟੇਬਲ ਵਰਜ਼ਨ ਸਤੰਬਰ ’ਚ ਰੋਲ ਆਊਟ ਕੀਤਾ ਗਿਆ ਸੀ। ਐਂਡਰਾਇਡ 10 ’ਚ ਲਾਈਵ ਕੈਪਸਨ, ਸਮਾਰਟ ਰਿਪਲਾਈ, ਡਾਰਕ ਮੋਡ, ਜੈਸਚਰ ਨੈਵਿਗੇਸ਼ਨ, ਸਾਊਂਡ ਐਂਪਲੀਫਾਇਰ, ਇੰਪਰੂਵਡ ਲੋਕੇਸ਼ਨ ਕੰਟਰੋਲ, ਫੈਮਲੀ ਲਿੰਕ, ਫੋਕਸ ਮੋਡ, ਪ੍ਰਾਈਵੇਸੀ ਕੰਟਰੋਲ ਵਰਗੇ ਫੀਚਰਜ਼ ਦਿੱਤੇ ਗਏ ਹਨ। ਮੌਜੂਦਾ ਸਮੇਂ ’ਚ ਜ਼ਿਆਦਾਤਰ ਫੋਨ ਐਂਡਰਾਇਡ 9 ’ਤੇ ਰਨ ਕਰਦੇ ਹਨ। ਇਥੇ ਅਸੀਂ ਤੁਹਾਨੂੰ ਅਜਿਹੇ ਸਮਾਰਟਫੋਨਜ਼ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਐਂਡਰਾਇਡ 10 ਅਪਡੇਟ ਮਿਲੀ ਹੈ। 

ਗੂਗਲ ਪਿਕਸ, ਪਿਕਸਲ 2, ਪਿਕਸਲ 3, ਪਿਕਸਲ 3ਏ
ਪਿਕਸਲ ਸੀਰੀਜ਼ ਦੇ ਸਮਾਰਟਫੋਨਜ਼ ਨੂੰ 3 ਸਤੰਬਰ ਨੂੰ ਐਂਡਰਾਇਡ 10 ਅਪਡੇਟ ਮਿਲੀ ਸੀ। ਇਨ੍ਹਾਂ ਫੋਨ ਨੂੰ ਅਕਤੂਬਰ ਦਾ ਐਂਡਰਾਇਡ ਸਕਿਓਰਿਟੀ ਪੈਚ ਅਪਡੇਟ ਵੀ ਮਿਲ ਚੁੱਕਾ ਹੈ। 

ਸੈਮਸੰਗ ਗਲੈਕਸੀ ਐੱਸ10
ਸੈਮਸੰਗ ਨੇ ਇਸ ਫੋਨ ਲਈ ਵਨ ਯੂ.ਆਈ. ਬੀਟਾ ਪ੍ਰੋਗਰਾਮ ਰੋਲ ਆਊਟ ਕੀਤਾ ਸੀ। ਜਿਸ ਨਾਲ ਫੋਨ ਨੂੰ ਲੇਟੈਸਟ ਐਂਡਰਾਇਡ 10 ਅਪਡੇਟ ਮਿਲੀ ਹੈ। 

ਵਨਪਲੱਸ 6, 6ਟੀ, 7, 7 ਪ੍ਰੋ, 7ਟੀ ਪ੍ਰੋ
ਕੰਪਨੀ ਨੇ ਸਭ ਤੋਂ ਪਹਿਲਾਂ ਵਨਪਲੱਸ 7 ਅਤੇ 7 ਪ੍ਰੋ ਲਈ ਐਂਡਰਾਇਡ 10 ਰੋਲ ਆਊਟ ਕੀਤਾ ਸੀ। ਇਸ ਤੋਂ ਬਾਅਦ ਕੰਪਨੀ ਨੇ ਬਾਕੀ ਮਾਡਲਾਂ ਨੂੰ ਐਂਡਰਾਇਡ 10 ਅਪਡੇਟ ਦਿੱਤੀ। ਵਨਪਲੱਸ 5 ਸੀਰੀਜ਼ ਨੂੰ ਵੀ ਜਲਦੀ ਹੀ ਐਂਡਰਾਇਡ 10 ਅਪਡੇਟ ਮਿਲ ਸਕਦੀ ਹੈ। 

ਨੋਕੀਆ 8.1
ਇਸ ਫੋਨ ਨੂੰ ਹਾਲ ਹੀ ’ਚ ਐਂਡਰਾਇਡ 10 ਅਪਡੇਟ ਮਿਲੀ ਹੈ। ਮੌਜੂਦਾ ਸਮੇਂ ’ਚ ਇਹ ਨੋਕੀਆ ਦਾ ਇਕਲੌਤਾ ਫੋਨ ਹੈ ਜਿਸ ਨੂੰ ਐਂਡਰਾਇਡ 10 ਅਪਡੇਟ ਮਿਲੀ ਹੈ। 

ਰੈੱਡਮੀ ਕੇ20 ਪ੍ਰੋ
ਇਸ ਫੋਨ ਨੂੰ ਪਹਿਲਾਂ ਚੀਨ ’ਚ ਐਂਡਰਾਇਡ 10 ਅਪਡੇਟ ਮਿਲੀ ਸੀ। ਇਸ ਤੋਂ ਬਾਅਦ ਇੰਡੀਅਨ ਵੇਰੀਐਂਟ ਲਈ ਵੀ ਇਹ ਅਪਡੇਟ ਰੋਲ ਆਊਟ ਕੀਤੀ ਗਈ। 

ਹੁਵਾਵੇਈ ਮੈਟ 20 ਪ੍ਰੋ
ਕੰਪਨੀ ਦੇ ਕੁਲ 33 ਡਿਵਾਈਸ ਲੇਟੈਸਟ ਐਂਡਰਾਇਡ ਆਪਰੇਟਿੰਗ ਸਿਸਟਮ ਲਈ ਵੇਟਿੰਗ ਲਿਸਟ ’ਚ ਹਨ। ਹੁਵਾਵੇਈ ਮੈਟ 20 ਪ੍ਰੋ ਇਸ ਲਿਸਟ ’ਚ ਪਹਿਲਾ ਫੋਨ ਹੈ ਜਿਸ ਨੂੰ ਐਂਡਰਾਇਡ 10 ਅਪਡੇਟ ਮਿਲੀ ਹੈ। 

ਇੰਝ ਕਰੋ ਐਂਡਰਾਇਡ 10 ਅਪਗ੍ਰੇਡ
ਆਪਣੇ ਫੋਨ ’ਚ ਐਂਡਰਾਇਡ 10 ਅਪਗ੍ਰੇਡ ਕਰਨ ਦਾ ਤੀਰਾਕ ਕਾਫੀ ਆਸਾਨ ਹੈ। ਜੇਕਰ ਤੁਸੀਂ ਡਿਵਾਈਸ ਲਈ ਅਪਡੇਟ ਰੋਲ ਆਊਟ ਕੀਤੀ ਹੈ ਤਾਂ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਂਦੀ ਹੈ। ਜੇਕਰ ਤੁਹਾਡੇ ਕੋਲ ਨੋਟੀਫਿਕੇਸ਼ਨ ਨਹੀਂ ਆਈ ਤਾਂ ਤੁਸੀਂ ਫੋਨ ਦੀ ਸੈਟਿੰਗਸ ’ਚ ਜਾ ਕੇ ਅਬਾਊਟ ਫੋਨ ਆਪਸ਼ਨ ’ਚ ਚੈੱਕ ਕਰ ਸਕਦੇ ਹੋ ਕਿ ਤੁਹਾਨੂੰ ਅਪਡੇਟ ਮਿਲੀ ਹੈ ਜਾਂ ਨਹੀਂ। ਜੇਕਰ ਤੁਹਾਡੇ ਫੋਨ ’ਚ ਅਪਡੇਟ ਉਪਲੱਬਧ ਹੈ ਤਾਂ ਤੁਸੀਂ ਪਹਿਲਾਂ ‘ਡਾਊਨਲੋਡ’ ਅਤੇ ਫਿਰ ‘ਇੰਸਟਾਲ’ ਆਪਸ਼ਨ ’ਤੇ ਟੈਪ ਕਰਕੇ ਆਪਣਾ ਫੋਨ ਐਂਡਰਾਇਡ 10 ਲਈ ਅਪਡੇਟ ਕਰ ਸਕਦੇ ਹੋ। 


Related News