19.05 ਲੱਖ ਰੁਪਏ ਦੀ ਕੀਮਤ ਨਾਲ ਟਾਟਾ ਨੇ ਲਾਂਚ ਕੀਤਾ ਸਫਾਰੀ ਦਾ ਡਾਰਕ ਐਡੀਸਨ

Monday, Jan 17, 2022 - 05:17 PM (IST)

19.05 ਲੱਖ ਰੁਪਏ ਦੀ ਕੀਮਤ ਨਾਲ ਟਾਟਾ ਨੇ ਲਾਂਚ ਕੀਤਾ ਸਫਾਰੀ ਦਾ ਡਾਰਕ ਐਡੀਸਨ

ਆਟੋ ਡੈਸਕ– ਟਾਟਾ ਨੇ ਭਾਰਤ ’ਚ ਅੱਜ ਸਫਾਰੀ ਦੇ ਡਾਰਕ ਐਡੀਸ਼ਨ ਨੂੰ ਲਾਂਚ ਕਰ ਦਿੱਤਾ ਹੈ। ਜਿਸਦੀ ਸ਼ੁਰੂਆਤੀ ਕੀਮਤ 19.05 ਲੱਖ ਰੁਪਏ ਹੈ। ਇਹ ਮਾਡਲ ਇਕ ਇੰਜਣ ਅਤੇ ਦੋ ਟ੍ਰਾਂਸਮਿਸ਼ਨ ਆਪਸ਼ੰਸ ਨਾਲ ਤਿੰਨ ਮਾਡਲਾਂ ’ਚ ਉਪਲੱਬਧ ਹੋਵੇਗਾ। ਦੱਸ ਦੇਈਏ ਕਿ ਸਫਾਰੀ ਹੀ ਕੰਪਨੀ ਦਾ ਇਕ ਮਾਤਰ ਅਜਿਹਾ ਮਾਡਲ ਨਹੀਂ ਹੈ ਜਿਸ ਨੂੰ ਕੰਪਨੀ ਨੇ ਡਾਰਕ ਐਡੀਸ਼ਨ ’ਚ ਲਾਂਚ ਕੀਤਾ ਹੈ। ਡਾਰਕ ਐਡੀਸ਼ਨ ਦੀ ਇਸ ਲਿਸਟ ’ਚ ਨੈਕਸਨ, ਨੈਕਸਨ ਈ.ਵੀ., ਹੈਰੀਅਰ ਅਤੇ ਅਲਟ੍ਰੋਜ਼ ਵਰਗੇ ਮਾਡਲਾਂ ਦੇ ਨਾਮ ਸ਼ਾਮਲ ਹਨ।

ਨਾਮ ਦੇ ਸਮਾਨ ਹੈ ਐਕਟਰੀਅਰ ਕਲਰ
ਕੰਪਨੀ ਨੇ ਟਾਟਾ ਸਫਾਰੀ ਡਾਰਕ ਐਡੀਸ਼ਨ ਨੂੰ ਕੁਝ ਕਾਸਮੈਟਿਕ ਅਪਡੇਟਸ ਨਾਲ ਪੇਸ਼ ਕੀਤਾ ਹੈ ਜੋ ਇਸ ਐੱਸ.ਯੂ.ਵੀ. ਨੂੰ ਸਟੈਂਡਰਡ ਵੇਰੀਐਂਟ ਦੇ ਮੁਕਾਬਲੇ ਵੱਖਰਾ ਬਣਾਉਂਦੇ ਹਨ। ਜੇਕਰ ਇਸਦੇ ਐਕਸਟੀਰੀਅ ਕਲਰ ਨੂੰ ਵੇਖਿਆ ਜਾਵੇਗਾ ਤਾਂ ਇਹ ਆਪਣੇ ਨਾਮ ਦੀ ਤਰ੍ਹਾਂ ਆਲ-ਬਲੈਕ ਕਲਰ ਥੀਮ ’ਚ ਡਿਜ਼ਾਇਨ ਕੀਤਾ ਗਿਆ ਹੈ ਜੋ ਕਿ ਇਸ ਨੂੰ ਇਕ ਪ੍ਰੀਮੀਅਮ ਲੁੱਕ ਪ੍ਰਦਾਨ ਕਰਦਾ ਹੈ। ਇਸਤੋਂ ਇਲਾਵਾ ਗੱਲ ਕਰੀਏ ਹੋਰ ਐਕਸਟੀਰੀਅਰ ਡਿਜ਼ਾਇਨ ਦੀ ਐਲੀਮੈਂਟਸ ਦੀ ਤਾਂ ਇਸ ਵਿਚ ਫਰੰਟ ਗਰਿੱਲ ਅਤੇ ਅਲੌਏ ਵ੍ਹੀਲਜ਼ ’ਚ ਚਾਰਕੋਲ ਬਲੈਕ ਟ੍ਰੀਟਮੈਂਟ ਅਤੇ ਟੇਲਗੇਟ ’ਤੇ ਕ੍ਰੋਮ ’ਚ ਡਾਰਕ ਐਡੀਸ਼ਨ ਲੋਗੋ ਦਿੱਤਾ ਗਿਆ ਹੈ। 

PunjabKesari

ਇੰਟੀਰੀਅਰ ਵੀ ਹੋਣ ਵਾਲਾ ਹੈ ਖਾਸ
ਕੰਪਨੀ ਨੇ ਇਸਦੇ ਐਕਸਟੀਰੀਅਰ ’ਚਹੀ ਨਹੀਂ ਸਗੋਂ ਇੰਟੀਰੀਅਰ ਨੂੰ ਵੀ ਆਲ-ਬਲੈਕ ਥੀਮ ’ਚ ਹੀ ਡਿਜ਼ਾਇਨ ਕੀਤਾ ਹੈ। ਜਿਸ ਵਿਚ ਬਲੈਕਸਟੋਨ ਮੈਟ੍ਰਿਕਸ ਡੈਸ਼ਬੋਰਡ, ਡਾਰਕ ਅਪਹੋਲਸਟ੍ਰੀ ਸ਼ਾਮਲ ਹੈ। ਇਸਤੋਂ ਇਲਾਵਾ ਫਰੰਟ ਅਤੇ ਸੈਕਿੰਡ ਰੋਅ ’ਚ ਵੈਂਟੀਲੇਟਿਡ ਸੀਟਾਂ ਅਤੇ ਇੰਨ-ਕੈਬਿਨ ਏਅਰ ਪਿਊਰੀਫਾਇਰ ਵੀ ਮਿਲਣ ਵਾਲਾ ਹੈ। ਜੇਕਰ ਇਸ ਦੇ ਇੰਟੀਰੀਅਰ ਫੀਚਰਜ਼ ਲਿਸਟ ਨੂੰ ਵੇਖਿਆ ਜਾਵੇ ਤਾਂ ਇਸ ਵਿਚ 8.8 ਇੰਚ ਫਲੋਟਿੰਗ ਆਈਲੈਂਡ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਦੇ ਨਾਲ ਵਾਈ-ਫਾਈ ਕੁਨੈਕਟੀਵਿਟੀ ਨੂੰ ਸ਼ਾਮਲ ਕੀਤਾ ਗਿਆ ਹੈ।

PunjabKesari

ਪਾਵਰਟ੍ਰੇਨ
ਹੁਡ ਤਹਿਤ, ਟਾਟਾ ਸਫਾਰੀ ਡਾਰਕ ਐਡੀਸ਼ਨ ’ਚ 2.0 ਲੀਟਰ ਕ੍ਰਾਯੋਟੈੱਕ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ 170bhpਦੀ ਪਾਵਰ ਅਤੇ 350Nm ਦਾ ਟਾਰਕ ਜਨਰੇਟ ਕਰਨ ’ਚ ਸਮਰੱਥ ਹੈ ਅਤੇ ਇਸ ਨੂੰ 6-ਸਪੀਡ ਮੈਨੂਅਲ ਯੂਨਿਟ ਜਾਂ 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਯੂਨਿਟ ਨਾਲ ਜੋੜਿਆ ਗਿਆ ਹੈ।


author

Rakesh

Content Editor

Related News