22kg ਤਕ ਸਾਮਾਨ ਨੂੰ ਡਲਿਵਰ ਕਰਨ ਦੇ ਕੰਮ ਆਏਗਾ Serve ਰੋਬੋਟ

Saturday, Dec 15, 2018 - 02:23 AM (IST)

22kg ਤਕ ਸਾਮਾਨ ਨੂੰ ਡਲਿਵਰ ਕਰਨ ਦੇ ਕੰਮ ਆਏਗਾ Serve ਰੋਬੋਟ

ਗੈਜੇਟ ਡੈਸਕ—ਅਮਰੀਕਾ ਦੀ ਕੋਰੀਅਰ ਕੰਪਨੀ Postmates ਨੇ ਆਟੋਮੈਟਿਕ ਕੰਮ ਕਰਨ ਵਾਲੇ ਅਜਿਹੇ ਰੋਬੋਟ ਦਾ ਖੁਲਾਸਾ ਕੀਤਾ ਹੈ ਜੋ ਇਕ ਵਾਰ ’ਚ 22 ਕਿਲੋਗ੍ਰਾਮ ਤਕ ਦੇ ਸਾਮਾਨ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾ ਸਕਦਾ ਹੈ। Serve ਨਾਮਕ ਇਸ ਰੋਬੋਟ ਦੀ ਕਾਫੀ ਸਮੇਂ ਤੋਂ ਟੈਸਟਿੰਗ ਕੀਤੀ ਜਾ ਰਹੀ ਸੀ ਅਤੇ ਆਖਿਰਕਾਰ ਇਸ ਨੂੰ ਪਹਿਲੀ ਵਾਰ ਦਿਖਾਇਆ ਗਿਆ ਹੈ। ਇਸ ਦੀ ਖਾਸੀਅਤ ਹੈ ਕਿ ਸਾਮਾਨ ਨੂੰ ਇਸ ਦੇ ਬਣੇ ਕੰਟੇਨਰ ’ਚ ਰੱਖਣ ਦੇ ਬਾਅਦ ਇਹ ਲਾਕ ਹੋ ਜਾਵੇਗਾ ਅਤੇ ਲੋਕੇਸ਼ਨ ’ਤੇ ਪਹੁੰਚਣ ਦੇ ਬਾਅਦ ਯੂਜ਼ਰ ਸਮਾਰਟਫੋਨ ਐਪ ਨਾਲ ਬਟਨ ਨੂੰ ਦਬਾ ਕੇ ਇਸ  ਨੂੰ ਖੋਲ੍ਹ ਸਕੇਗਾ।

ਇਕ ਚਾਰਜ ’ਚ ਤੈਅ ਕਰੇਗਾ 48 ਕਿਲੋਮੀਟਰ ਦਾ ਸਫਰ
ਖਾਸ ਤਰ੍ਹਾਂ ਨਾਲ ਤਿਆਰ ਕੀਤੀ ਗਈ ਬੈਟਰੀ ਨੂੰ ਇਸ ’ਚ ਲਗਾਇਆ ਗਿਆ ਹੈ, ਜੋ ਇਕ ਚਾਰਜ ’ਚ 48 ਕਿਲੋਮੀਟਰ ਤਕ ਦਾ ਸਫਰ ਤੈਅ ਕਰਨ ’ਚ ਮਦਦ ਕਰਦੀ ਹੈ। ਇਸ ਨੂੰ ਤੰਗ ਇਲਾਕਿਆਂ ’ਚ ਕੋਰੀਅਰ ਦੀ ਡਲਿਵਰੀ ਕਰਨ ਦੇ ਲਈ ਬਣਾਇਆ ਗਿਆ ਹੈ। ਇਸ ’ਚ ਕੈਮਰੇ  ਲੱਗੇ ਹਨ, ਜੋ ਇਸ ਨੂੰ ਰਸਤੇ ’ਤੇ ਚੱਲਣ ’ਚ ਮਦਦ ਕਰਦੇ ਹਨ। ਇਹ ਪੈਦਲ ਚੱਲ ਰਹੇ ਯਾਤਰੀਆਂ ਦੇ ਨਾਲ ਚੱਲ ਸਕਦਾ ਹੈ। ਇਹ ਰੁਕਾਵਟਾਂ ਨੂੰ ਖੁਦ-ਬ-ਖੁਦ ਪਾਰ ਕਰ ਕੇ ਅੱਗੇ ਵਧਦਾ ਹੈ।

PunjabKesari

ਰੋਬੋਟ ’ਚ ਲੱਗਾ help ਬਟਨ
ਇਸ ਰੋਬੋਟ ’ਚ ਟੱਚਸਕ੍ਰੀਨ ਦੇ ਨਾਲ ਇਕ ਹੈਲਪ ਬਟਨ ਲੱਗਾ ਹੈ, ਜੋ ਵੀਡੀਓ ਚੈਟ ਕਰਨ ’ਚ ਮਦਦ ਕਰਦਾ ਹੈ। ਇਸ ਦੀ ਮਦਦ ਨਾਲ ਕੋਰੀਅਰ ਕੰਪਨੀ ਦੇ ਪ੍ਰਤੀਨਿਧੀ ਨਾਲ ਗੱਲ ਕਰਨ ’ਚ ਮਦਦ ਮਿਲਦੀ ਹੈ। ਪੈਦਲ ਚੱਲਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਇਸ ’ਚ ਟਰਨ ਇੰਡੀਕੇਟ ਵੀ ਲਗਾਏ ਗਏ ਹਨ, ਜੋ ਮੁੜਨ ਤੋਂ ਪਹਿਲਾਂ ਸਿਗਨਲ ਦਿੰਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਸਾਲ ਤਕ ਸਾਨ ਫ੍ਰਾਂਸੀਸਕੋ ’ਚ ਇਸ ਨੂੰ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਜਾਵੇਗਾ।


Related News