ਫਿਰੋਜ਼ਪੁਰ ''ਚ ਅੱਗ ਦਾ ਤਾਂਡਵ: ਬੇਰੀ ਟੈਂਟ ਹਾਊਸ ''ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਹੋਇਆ ਸੁਆਹ

Tuesday, Apr 14, 2026 - 04:14 AM (IST)

ਫਿਰੋਜ਼ਪੁਰ ''ਚ ਅੱਗ ਦਾ ਤਾਂਡਵ: ਬੇਰੀ ਟੈਂਟ ਹਾਊਸ ''ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਹੋਇਆ ਸੁਆਹ

ਫਿਰੋਜ਼ਪੁਰ (ਕੁਮਾਰ) : ਸੋਮਵਾਰ ਸਵੇਰੇ ਫਿਰੋਜ਼ਪੁਰ ਸ਼ਹਿਰ ਦੇ ਬਿੱਲਾ ਹਲਵਾਈ ਚੌਕ ’ਚ ਸਥਿਤ ਬੇਰੀ ਟੈਂਟ ਹਾਊਸ ’ਚ ਅਚਾਨਕ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ਵਿਚ ਅੱਗ ਦੀਆਂ ਲਪਟਾਂ ਨੇ ਟੈਂਟ ਹਾਊਸ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ’ਚ ਲੈ ਲਿਆ। ਜਿਵੇਂ ਹੀ ਟੈਂਟ ਹਾਊਸ ਦੇ ਮਾਲਕ ਨੂੰ ਸੂਚਨਾ ਮਿਲੀ, ਉਹ ਆਪਣੇ ਪਰਿਵਾਰ ਨਾਲ ਉੱਥੇ ਪਹੁੰਚ ਗਿਆ ਅਤੇ ਲੋਕਾਂ ਦੀ ਮਦਦ ਨਾਲ ਟੈਂਟ ਹਾਊਸ ’ਚ ਲੱਗੀ ਅੱਗ ਨੂੰ ਬੁਝਾਉਣ ਲਈ ਸਖਤ ਮਿਹਨਤ ਕੀਤੀ ਅਤੇ ਤੁਰੰਤ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ : ਵਿਸਾਖੀ 'ਤੇ 6 ਜੋੜੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾਵੇਗਾ ਰੇਲਵੇ, ਫਿਰੋਜ਼ਪੁਰ ਸਿਟੀ 'ਚ ਵੀ ਹੋਵੇਗਾ ਠਹਿਰਾਅ

ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੀ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚ ਗਈ ਅਤੇ ਸਖਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਬੇਰੀ ਟੈਂਟ ਹਾਊਸ ਦੇ ਮਾਲਕ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣਾ ਟੈਂਟ ਹਾਊਸ ਬੰਦ ਕਰ ਕੇ ਗਏ ਸੀ ਤੇ ਸਵੇਰੇ ਕਰੀਬ 6 ਵਜੇ ਲੋਕਾਂ ਨੇ ਉਸ ਨੂੰ ਫੋਨ ਕਰ ਕੇ ਸੂਚਿਤ ਕੀਤਾ ਕਿ ਟੈਂਟ ਹਾਊਸ ’ਚੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਉਸ ਨੇ ਸ਼ਟਰ ਚੁੱਕ ਕੇ ਅੰਦਰ ਦੇਖਿਆ ਤਾਂ ਟੈਂਟ ਹਾਊਸ ’ਚ ਰੱਖਿਆ ਸਾਰਾ ਸਾਮਾਨ ਅਤੇ ਬਿਸਤਰੇ ਆਦਿ ਸੜ ਰਹੇ ਸੀ। ਟੈਂਟ ਹਾਊਸ ਦੇ ਮਾਲਕ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਗ ’ਚ ਕਰੀਬ 14-15 ਲੱਖ ਰੁਪਏ ਦਾ ਸਾਮਾਨ ਪੂਰੀ ਤਰ੍ਹਾਂ ਸੜ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News