ਪੰਜਾਬ 'ਚ ਦਿੱਸਿਆ ਜੰਗ ਦਾ ਅਸਰ! ਪਿੰਡਾਂ ਨੂੰ ਵਾਪਸੀ ਕਰਨ ਲੱਗੇ ਪ੍ਰਵਾਸੀ ਮਜ਼ਦੂਰ, ਖੇਡਾਂ ਦੇ ਸਾਮਾਨ ਦੀ ਕੀਮਤ...
Monday, Apr 06, 2026 - 01:46 PM (IST)
ਜਲੰਧਰ- ਅਮਰੀਕਾ-ਇਰਾਨ ਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਹੁਣ ਪੰਜਾਬ ਵਿਚ ਵੀ ਦਿੱਸਣਾ ਸ਼ੁਰੂ ਹੋ ਗਿਆ ਹੈ। ਜੰਗ ਨਾਲ ਲੋਕਾਂ ਦੀ ਵਰਤੋਂ 'ਚ ਆਉਣ ਵਾਲੀਆਂ ਕਰੀਬ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ ਅਤੇ ਜਿਹੜੀਆਂ ਚੀਜ਼ਾਂ ਮਹਿੰਗੀਆਂ ਨਹੀਂ ਹੋਈਆਂ ਹਨ, ਉਨ੍ਹਾਂ ਦੇ ਵੀ ਆਉਣ ਵਾਲੇ ਸਮੇਂ 'ਚ ਮਹਿੰਗਾ ਹੋਣ ਦੀ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ: ਨਸ਼ੇ ਦੀ ਭੇਟ ਚੜ੍ਹੇ ਇਕੋ ਮਾਂ ਦੇ 4 ਪੁੱਤ, 5ਵਾਂ ਮੰਜੇ 'ਤੇ, ਰੋਂਦੀ-ਕਰਲਾਉਂਦੀ ਮਾਂ ਪਾ ਰਹੀਆਂ ਦੁਹਾਈਆਂ...
ਲੋਕਾਂ ਦੀ ਰਸੋਈ 'ਤੇ ਤਾਂ ਜੰਗ ਦਾ ਅਸਰ ਸਭ ਤੋਂ ਜ਼ਿਆਦਾ ਪਿਆ ਹੈ ਅਤੇ ਕੱਚੇ ਤੇਲ ਤੋਂ ਨਿਕਲਦੇ ਉਤਪਾਦਾਂ ਦੇ ਕਈ ਗੁਣਾ ਮਹਿੰਗਾ ਹੋਣ ਕਰਕੇ ਸਨਅਤੀ ਖੇਤਰ ਦਾ ਕੰਮ ਵੀ ਕਾਫ਼ੀ ਪ੍ਰਭਾਵਿਤ ਹੋਇਆ ਹੈ। ਇਥੇ ਦੱਸਣਯੋਗ ਹੈ ਕਿ ਸਨਅਤੀ ਇਕਾਈਆਂ ਵਾਲਿਆਂ ਲਈ ਪਹਿਲਾਂ ਬੁੱਕ ਕੀਤੇ ਗਏ ਆਰਡਰਾਂ ਨੂੰ ਭੁਗਤਾਉਣਾ ਔਖਾ ਹੋਣ ਜਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬ 'ਚ ਖੇਡਾਂ ਦਾ ਸਾਮਾਨ ਤਿਆਰ ਕਰਨ ਵਾਲੀ ਜਲੰਧਰ ਦੀ ਖੇਡ ਸਨਅਤ ਵੀ ਪੱਛਮੀ ਏਸ਼ੀਆ ਦੀ ਚੱਲ ਰਹੀ ਜੰਗ ਕਰਕੇ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕੀ ਹੈ। ਖੇਡਾਂ ਦਾ ਸਾਮਾਨ ਇਥੋਂ ਪੰਜਾਬ ਦੇ ਕੋਣੇ-ਕੋਣੇ ਵਿਚ ਜਾਂਦਾ ਹੈ। ਹਾਕੀ, ਕ੍ਰਿਕਟ ਬੈਟ ਸਮੇਤ ਹੋਰ ਖੇਡਾਂ ਦੇ ਸਾਮਾਨ ਵਿਚ ਪਲਾਸਟਿਕ ਸਮੇਤ ਹੋਰ ਕਈ ਰਸਾਇਣਾਂ ਦੀ ਵਰਤੋਂ ਹੁੰਦੀ ਹੈ ਜਿਸ ਕਰਕੇ ਖੇਡਾਂ ਦੇ ਸਾਮਾਨ ਦੀ ਕੀਮਤ 'ਚ ਭਾਰੀ ਵਾਧਾ ਹੋ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਅਮਰੀਕਾ-ਇਜ਼ਰਾਈਲ ਦੀ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਜਲੰਧਰ ਦੀ ਖੇਡ ਸਨਅਤ 'ਚ 12 ਘੰਟੇ ਕੰਮ ਚੱਲਦਾ ਸੀ ਪਰ ਹੁਣ ਕੱਚਾ ਮਾਲ ਕਾਫ਼ੀ ਮਹਿੰਗਾ ਹੋਣ ਕਰਕੇ ਕਈ ਇਕਾਈਆਂ 'ਚ 8 ਘੰਟੇ ਕੰਮ ਚੱਲ ਰਿਹਾ ਹੈ। ਪ੍ਰਵਾਸੀ ਮਜ਼ਦੂਰ ਆਪਣੇ ਪਿੰਡਾਂ ਨੂੰ ਵਾਪਸ ਜਾ ਰਹੇ ਹਨ। ਪ੍ਰਸਿੱਧ ਖੇਡ ਕਾਰੋਬਾਰੀ ਰਵਿੰਦਰ ਧੀਰ ਨੇ ਦੱਸਿਆ ਕਿ ਜੰਗ ਤੋਂ ਬਾਅਦ ਕੱਚੇ ਸਾਮਾਨ ਦੀਆਂ ਕੀਮਤ ਇੰਨ੍ਹੀਆਂ ਜ਼ਿਆਦਾ ਵਧ ਗਈਆਂ ਹਨ ਕਿ ਪੁਰਾਣੇ ਰੋਟਾਂ 'ਤੇ ਆਰਡਰ ਭੁਗਤਾਉਣੇ ਹੀ ਔਖੇ ਹੋ ਜਾਣਗੇ।
ਇਹ ਵੀ ਪੜ੍ਹੋ: ਪਹਿਲਾਂ ਚਾਵਾਂ ਨਾਲ ਕਰਵਾਈ 'ਲਵ ਮੈਰਿਜ', ਫਿਰ ਕੈਨੇਡਾ ਜਾ ਕੇ ਪਤੀ ਨੇ ਬਦਲੇ ਤੇਵਰ, ਕੀਤਾ ਅਜਿਹਾ ਕਾਰਾ ਕਿ...
ਜੰਗ ਤੋਂ ਬਾਅਦ ਕੱਚੇ ਸਾਮਾਨ ਕੀਮਤਾਂ ਜਿਨ੍ਹਾਂ 'ਚ ਪਲਾਸਟਿਕ 65 ਫ਼ੀਸਦੀ, ਵੈਕਸ ਅਤੇ ਰਸਾਇਣ 70 ਫ਼ੀਸਦੀ, ਕਾਰਬਨ 75 ਫ਼ੀਸਦੀ, ਸਫ਼ੈਦ ਪੈਟਰੋਲ ਜਿਸ ਨੂੰ ਸਾਲਵੈਂਟ ਕਿਹਾ ਜਾਂਦਾ ਹੈ, ਉਸ ਦੀ ਕੀਮਤ 'ਚ 70 ਰੁਪਏ ਤੋਂ ਵਧ ਕੇ 170 ਰੁਪਏ ਪ੍ਰਤੀ ਲੀਟਰ, ਜ਼ਿੰਕ 200 ਤੋਂ 300 ਕਿਲੋ, 470 ਰੁਪਏ ਕਿੱਲੋ, ਟੀ. ਐੱਮ. ਟੀ. 200 ਤੋਂ ਵਧ ਕੇ 300 ਰੁਪਏ ਕਿੱਲੋ, ਪਲਾਸਟਿਕ ਦਾਣਾ 90 ਰੁਪਏ ਤੋਂ ਵਧ ਕੇ 160 ਰੁਪਏ ਕਿੱਲੋ ਹੋ ਗਿਆ ਹੈ। ਧੀਰ ਨੇ ਦੱਸਿਆ ਕਿ ਇਕ ਪਲਾਸਟਿਕ ਦਾ ਕ੍ਰਿਕਟ ਬੈਟ ਪਹਿਲਾਂ ਥੋਕ ਬਾਜ਼ਾਰ ਵਿਚ ਹੀ ਕਰੀਬ 175 ਰੁਪਏ ਦਾ ਵੇਚਿਆ ਜਾਂਦਾ ਸੀ ਪਰ ਹੁਣ ਇਸ ਦੀ ਕੀਮਤ ਵਧਾ ਕੇ 225 ਰੁਪਏ ਕਰਨੀ ਪਈ ਹੈ।
ਉਥੇ ਹੀ ਜਿਹੜੇ ਤੇਲ ਤੋਂ ਉਤਪਾਦ ਆਉਂਦੇ ਹਨ, ਉਨ੍ਹਾਂ ਦੀਆਂ ਕੀਮਤਾਂ ਨੂੰ ਲੈ ਕੇ ਸਨਅਤੀ ਇਕਾਈਆਂ ਵਿਚ ਹਾਹਾਕਾਰ ਮਚੀ ਹੈ। ਕੇਂਦਰ ਸਰਕਾਰ ਨੇ ਸਨਅਤੀ ਇਕਾਈਆਂ ਨੂੰ ਤੇਲ ਤੋਂ ਨਿਕਲਣ ਵਾਲੇ ਦੇਸ਼ 'ਚ ਆਉਂਦੇ ਕਰੀਬ 40 ਤਰ੍ਹਾਂ ਦੇ ਸਾਮਾਨ ਅਤੇ ਰਸਾਇਣ ਦੇ ਉੱਪਰ ਤਿੰਨ ਮਹੀਨੇ ਲਈ ਦਰਾਮਦ ਡਿਊਟੀ ਮੁਆਫ਼ ਕੀਤੀ ਹੈ। ਧੀਰ ਨੇ ਅਪੀਲ ਕਰਦਿਆਂ ਕਿਹਾ ਕਿ ਸਨਅਤੀ ਇਕਾਈਆਂ ਨੂੰ ਰਾਹਤ ਦਿਵਾਈ ਜਾਵੇ।
ਇਹ ਵੀ ਪੜ੍ਹੋ: 8 ਅਪ੍ਰੈਲ ਲਈ ਹੋਇਆ ਵੱਡਾ ਐਲਾਨ! ਪੰਜਾਬ ਦਾ ਇਹ ਮਸ਼ਹੂਰ ਹਾਈਵੇਅ ਰਹੇਗਾ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
