Sennheiser ਨੇ ਨਵੇਂ ਵਾਇਰਲੈਸ ਹੈੱਡਫੋਨ 11,990 ਰੁਪਏ ''ਚ ਕੀਤੇ ਪੇਸ਼

07/20/2017 7:53:11 PM

ਜਲੰਧਰ— ਜਰਮਨੀ ਦੀ ਆਡੀਓ Brand ਸੇਨਹਾਇਜ਼ਰ ਨੇ ਬੁੱਧਵਾਰ ਨੂੰ ਦੇਸ਼ 'ਚ ਨਵੇਂ ਵਾਇਰਲੈਸ ਹੈੱਡਫੋਨ ' ਸੀ.ਐਕਸ 7.00 ਬੀਟੀ' 11,990 ਰੁਪਏ 'ਚ ਲਾਂਚ ਕੀਤੇ ਹਨ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਨਵਾਂ ਮਾਡਲ ਹਲਕਾ, ਨੇਕਬੈਂਡ ਡਿਜ਼ਾਈਨ, ਵੱਧੀਆ ਵਾਲਿਅਮ ਅਤੇ ਵਾਇਰਲੈਸ ਤਕਨਾਲੋਜੀ ਨਾਲ ਲੈਸ ਹੈ। ਇਹ ਹੈੱਡਫੋਨ 10 ਘੰਟੇ ਦੀ ਬੈਟਰੀ ਲਾਈਫ ਦਿੰਦਾ ਹੈ ਅਤੇ 1.5 ਘੰਟਿਆਂ 'ਚ ਪੂਰੀ ਤਰ੍ਹਾਂ ਰਿਚਾਰਜ ਹੋ ਜਾਂਦਾ ਹੈ। ਸਨੇਹਾਇਜ਼ਰ ਇੰਡੀਆ ਦੇ ਨਿਰਦੇਸ਼ਕ ਕਪਿਲ ਗੁਲਾਟੀ ਨੇ ਕਿਹਾ ਕਿ ਪਿੱਛਲੇ ਕੁਝ ਸਾਲਾਂ ਤੋਂ ਵਾਇਰਲੈਸ ਹੈੱਡਫੋਨਜ਼ ਦੀ ਵੱਧਦੀ ਲੋਕਪ੍ਰਸਿੱਧਤਾ ਨੂੰ ਦੇਖਦੇ ਹੋਏ ਇਹ ਹੈੱਡਫੋਨ ਆਰਾਮ ਅਤੇ ਸ਼ੈਲੀ ਦਾ ਇਕਦਮ ਸਹੀ ਸੰਯੋਜਨ ਹੈ। ਇਹ ਹੈੱਡਫੋਨ ''ਸੀ.ਐਕਸ 7.00 ਬੀਟੀ'' ਸੇਨਹਾਇਜ਼ਰ ਦੇ ਈ-ਸਟੋਰ 'ਤੇ ਵਿਕਰੀ ਲਈ ਉਪਲੱਬਧ ਹੈ। ਹਾਲ ਹੀ 'ਚ ਮੋਟੋਰੋਲਾ ਨੇ ਆਪਣੀ Verve Loop ਸਪੋਰਟ ਬਲੂਟੁਥ ਇਨ-ਈਅਰ ਹੈੱਡਫੋਨ ਪੇਸ਼ ਕੀਤੇ ਹਨ, ਜੋ ਸੰਗੀਤ ਦਾ ਬਿਹਤਰ ਅਨੁਭਵ ਦੇਣ 'ਚ ਸਮਰੱਥ ਹੈ। shyam ਟੈਲੀਕਾਮ ਨੇ ਮੋਟੋਰੋਲਾ Verve Loop ਸਪੋਰਟਸ ਬਲੂਟੁਥ ਇਨ-ਈਅਰ ਹੈੱਡਫੋਨਜ਼ ਨੂੰ ਲਾਂਚ ਕੀਤਾ ਹੈ। ਇਸ ਹੈੱਡਫੋਨ 'ਚ Excercise ਕਰਦੇ ਸਮੇਂ ਸਵੇਟ ਅਤੇ Weather Resistance (IP54) ਵਾਲਾ ਫੀਚਰ ਦਿੱਤਾ ਗਿਆ ਹੈ।


Related News