ਪਿਤਾ ਨੇ ਬੇਟੇ ਦੀ ਮੌਤ ਤੋਂ ਬਾਅਦ ਜਾਅਲੀ ਵਸੀਅਤ ਬਣਾਈ, 58 ਲੱਖ ਰੁਪਏ ਵੀ ਖ਼ੁਰਦ-ਬੁਰਦ ਕੀਤੇ, ਕੇਸ ਦਰਜ

05/18/2024 10:53:39 AM

ਜਲੰਧਰ (ਵਰੁਣ)–ਪ੍ਰੀਤ ਨਗਰ ਦੇ ਰਹਿਣ ਵਾਲੇ ਵਸੀਕਾ ਨਵੀਸ ਨੇ ਆਪਣੇ ਹੀ ਪੁੱਤ ਦੀ ਮੌਤ ਤੋਂ ਬਾਅਦ ਉਸ ਦੀ ਜਾਇਦਾਦ ਹੜਪਣ ਦੀ ਕੋਸ਼ਿਸ਼ ਕੀਤੀ। ਦੋਸ਼ੀ ਨੇ ਫਰਜ਼ੀ ਵਸੀਅਤ, ਮੁਖਤਿਆਰਨਾਮਾ ਲਗਾ ਕੇ ਗਲਤ ਬੈਨਾਮੇ ਕੀਤੇ ਅਤੇ ਘਰ ’ਚ ਪਿਆ 35 ਲੱਖ ਲੈ ਗਿਆ ਜਦਕਿ ਬੈਂਕਾਂ ’ਚ ਪਏ 23 ਲੱਖ ਰੁਪਏ ਵੀ ਖ਼ੁਰਦ-ਬੁਰਦ ਕਰ ਦਿੱਤੇ। ਇਸ ਮਾਮਲੇ ’ਚ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਵਸੀਲਾ ਨਵੀਸ ਸੁਦੇਸ਼ ਸ਼ਾਰਦਾ ਸਮੇਤ ਉਸ ਦੇ ਇਕ ਰਿਸ਼ਤੇਦਾਰ ਅਤੇ ਦੋਸਤ ਦੇ ਵਿਰੁੱਧ ਧਾਰਾ 420, 465, 467, 471, 120-ਬੀ ਅਧੀਨ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਟਵਿੰਕਲ ਸ਼ਾਰਦਾ ਪਤਨੀ ਸਵ. ਰਾਜੇਸ਼ ਸ਼ਾਰਦਾ ਵਾਸੀ ਸਿੱਧ ਮੁੱਹਲਾ ਸੋਢਲ ਨੇ ਦੱਸਿਆ ਕਿ ਉਹ ਵਿਆਹ ਦੇ ਕੁਝ ਸਮੇਂ ਬਾਅਦ ਤੋਂ ਹੀ ਆਪਣੇ ਪਤੀ ਅਤੇ ਦੋ ਬੱਚਿਆਂ ਦੇ ਨਾਲ ਸਹੁਰੇ ਘਰ ’ਚ ਨਾ ਰਹਿ ਕੇ ਵੱਖ ਘਰ ’ਚ ਰਹਿੰਦੇ ਹਨ ਪਰ ਪਤੀ ਰਾਜੇਸ਼ ਸ਼ਾਰਦਾ ਆਪਣੇ ਪਿਤਾ ਦੇ ਨਾਲ ਹੀ ਕਚਹਿਰੀ ’ਚ ਹੀ ਵਸੀਕਾ ਨਵੀਸ ਦਾ ਕੰਮ ਕਰਦੇ ਸਨ। ਉਸ ਨੇ ਕਿਹਾ ਕਿ ਪਤੀ ਅਚਾਨਕ ਜ਼ਿਆਦਾ ਬੀਮਾਰ ਹੋ ਗਏ ਅਤੇ ਫਿਰ ਜੁਲਾਈ 2023 ’ਚ ਉਨ੍ਹਾਂ ਦੀ ਮੌਤ ਹੋ ਗਈ। ਟਵਿੰਕਲ ਨੇ ਕਿਹਾ ਕਿ ਮੌਤ ਤੋਂ ਪਹਿਲਾਂ ਹੀ ਉਸ ਦੇ ਪਤੀ ਨੇ ਆਪਣੀ ਸਾਰੀ ਪ੍ਰਾਪਰਟੀ ਅਤੇ ਕੈਸ਼ ਬਾਰੇ ਦੱਸ ਦਿੱਤਾ ਸੀ। ਪਤੀ ਦੀ ਮੌਤ ਤੋਂ ਬਾਅਦ ਉਹ ਸਦਮੇਂ ’ਚ ਸੀ ਪਰ ਦੂਸਰੇ ਪਾਸੇ ਉਸ ਦਾ ਸਹੁਰਾ ਸੁਦੇਸ਼ ਸ਼ਾਰਦਾ ਪਤੀ ਦੀ ਪ੍ਰਾਪਰਟੀ ’ਤੇ ਕਬਜ਼ਾ ਕਰਨ ਦੀ ਪਲਾਨਿੰਗ ਕਰ ਰਿਹਾ ਸੀ।

ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਹੁਣ ਸ਼ਿਕਾਇਤ ਦਰਜ ਕਰਵਾਉਣ ਲਈ ਥਾਣਿਆਂ 'ਚ ਜਾਣ ਦੀ ਲੋੜ ਨਹੀਂ

ਟਵਿੰਕਲ ਨੇ ਦੱਸਿਆ ਕਿ ਉਸ ਦੇ ਸਹੁਰੇ ਸੁਦੇਸ਼ ਸ਼ਾਰਦਾ ਪੁੱਤਰ ਲਾਲ ਚੰਦ ਵਾਸੀ ਪ੍ਰੀਤ ਨਗਰ ਨੇ ਉਨ੍ਹਾਂ ਦੇ ਘਰ ਆ ਕੇ ਬਿਨਾਂ ਉਸ ਦੀ ਇਜਾਜ਼ਤ ਦੇ ਪ੍ਰਾਪਰਟੀ ਦੇ ਸਾਰੇ ਦਸਤਾਵੇਜ਼ ਅਤੇ 35 ਲੱਖ ਰੁਪਏ ਲੈ ਗਿਆ ਅਤੇ ਪਤੀ ਦੀ ਵਸੀਅਤ ਅਤੇ ਮੁਖਤਿਆਰਨਾਮੇ ਜਾਅਲੀ ਦਸਤਾਵੇਜ਼ਾਂ ਨੂੰ ਲਗਾ ਕੇ ਤਿਆਰ ਕਰਕੇ ਬੈਨਾਮੇ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਸਹੁਰੇ ਨੇ ਪਤੀ ਦੀ ਜਾਇਦਾਦ ਪਤਨੀ ਅਤੇ ਉਸ ਦੇ ਬੱਚਿਅਾਂ ਤੋਂ ਲੈਣ ਦੇ ਲਈ ਟਵਿੰਕਲ ਨੂੰ ਮੁਖਤਿਆਰਨਾਮਾ ਆਮ ਲਿਖ ਕੇ ਦੇਣ ਨੂੰ ਕਿਹਾ ਪਰ ਟਵਿੰਕਲ ਨੇ ਮਨਾਂ ਕੀਤਾ ਤਾਂ ਉਸ ਨੇ ਫਰਜ਼ੀ ਵਸੀਅਤ ਤਿਆਰ ਕਰਕੇ ਐੱਸ. ਡੀ. ਐੱਮ. ਦੀ ਕੋਰਟ ’ਚ ਲਗਾ ਦਿੱਤੀ।

ਦੋਸ਼ ਹੈ ਕਿ ਜਿਸ ਬੈਂਕ ਦੇ ਖ਼ਾਤੇ ’ਚ ਉਸ ਦੇ ਪਤੀ ਨੇ ਆਪਣੇ ਪਿਤਾ ਨੂੰ ਨਾਮਿਨੀ ਬਣਾਇਆ ਸੀ ਉਸ ’ਚੋਂ ਵੀ ਸੁਦੇਸ਼ ਸ਼ਾਰਦਾ ਨੇ 23 ਲੱਖ ਰੁਪਏ ਕੱਢਵਾ ਕੇ ਖੁਰਦ-ਬੁਰਦ ਕਰ ਦਿੱਤੇ ਜਦਕਿ ਇੰਸ਼ੋਰੈਂਸ ਦੇ ਪੇਪਰਾਂ ਨਾਲ ਵੀ ਛੇੜਖਾਨੀ ਕੀਤੀ। ਟਵਿੰਕਲ ਨੇ ਕਿਹਾ ਕਿ ਜਦੋਂ ਉਸ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗਾ ਤਾਂ ਉਸ ਨੇ ਸਹੁਰੇ ਦਾ ਵਿਰੋਧ ਵੀ ਕੀਤਾ ਪਰ ਉਸ ਨੇ ਇਕ ਨਹੀਂ ਸੁਣੀ ਅਤੇ ਇਹ ਸਭ ਕਰਨ ਲਈ ਸੁਦੇਸ਼ ਸ਼ਾਰਦਾ ਨੇ ਦੋਸਤ ਵਿਜੇ ਪੁੱਤਰ ਕ੍ਰਿਸ਼ਣ ਕੁਮਾਰ ਵਾਸੀ ਮੰਡੀ ਰੋਡ ਅਤੇ ਰਿਸ਼ਤੇਦਾਰ ਸੁਖਵਿੰਦਰ ਕਾਲੀਆ ਪੁੱਤਰ ਅਯੁੱਧਿਆ ਪ੍ਰਸਾਦ ਵਾਸੀ ਅਰਬਨ ਸਟੇਟ ਟੂ ਬਸੰਤ ਐਵੇਨਿਊ ਨੇ ਭਰਪੂਰ ਸਾਥ ਦਿੱਤਾ। ਇਸ ਸੰਬੰਧੀ ਟਵਿੰਕਲ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਜਿਸ ਦੀ ਜਾਂਚ ਕੀਤੀ ਤਾਂ ਸਾਰੇ ਦੋਸ਼ ਸਹੀ ਪਾਏ ਗਏ। ਥਾਣਾ ਨਵੀਂ ਬਾਰਾਦਰੀ ’ਚ ਸੁਦੇਸ਼ ਸ਼ਾਰਦਾ, ਵਿਜੇ ਕੁਮਾਰ ਅਤੇ ਸੁਖਵਿੰਦਰ ਕਾਲੀਆ ਦੇ ਵਿਰੁੱਧ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਇਹ ਦੋਸ਼ ਅਜੇ ਫਰਾਰ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ- ਸੂਬੇ 'ਚ ਵਧਾਈ ਗਈ ਸੁਰੱਖਿਆ, ਸਪੈਸ਼ਲ DGP ਅਰਪਿਤ ਸ਼ੁਕਲਾ ਨੇ ਅਧਿਕਾਰੀਆਂ ਨੂੰ ਦਿੱਤੇ ਇਹ ਦਿਸ਼ਾ-ਨਿਰਦੇਸ਼

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News