ਬਜ਼ੁਰਗਾਂ ਦੀ ਹੈਲਥ ਇੰਸ਼ੋਰੈਂਸ ਪਾਲਿਸੀ ਨੂੰ ਲੈ ਕੇ IRDAI ਨੇ ਜਾਰੀ ਕੀਤੇ ਨਵੇਂ ਆਦੇਸ਼
Tuesday, Apr 23, 2024 - 02:13 PM (IST)
ਬਿਜ਼ਨੈੱਸ ਡੈਸਕ : ਬੀਮਾ ਰੈਗੂਲੇਟਰ ਦੁਆਰਾ ਬੀਮਾ ਕੰਪਨੀਆਂ ਨੂੰ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਸਮੇਤ ਸਾਰੇ ਉਮਰ ਵਰਗਾਂ ਨੂੰ ਸਿਹਤ ਬੀਮਾ ਪਾਲਿਸੀਆਂ ਵੇਚਣ ਲਈ ਉਤਸ਼ਾਹਿਤ ਕਰਨ ਦਾ ਉਦੇਸ਼ ਬੀਮੇ ਦੀ ਪਹੁੰਚ ਵਧਾਉਣਾ ਹੈ। ਪਰ ਮਾਹਰਾਂ ਦਾ ਕਹਿਣਾ ਹੈ ਕਿ ਉੱਚ ਜੋਖ਼ਮ ਦੇ ਕਾਰਨ ਇਸ ਵਿਚ ਕੀਮਤ ਤੈਅ ਕਰਨਾ ਚੁਣੌਤੀਪੂਰਨ ਹੋਵੇਗਾ।
ਇਹ ਵੀ ਪੜ੍ਹੋ - ਹਾਂਗਕਾਂਗ, ਸਿੰਗਾਪੁਰ 'ਚ MDH ਤੇ Everest ਦੇ ਮਸਾਲਿਆਂ 'ਤੇ ਪਾਬੰਦੀ ਮਗਰੋਂ ਸਰਕਾਰ ਸਖ਼ਤ, FSSAI ਨੇ ਆਰੰਭੀ ਜਾਂਚ
ਉਨ੍ਹਾਂ ਨੇ ਕਿਹਾ ਕਿ ਸਿਹਤ ਬੀਮਾ ਪਾਲਿਸੀ ਵਿੱਚ ਉਮਰ ਨੂੰ ਲੈ ਕੇ ਰੈਗੂਲੇਟਰ ਵੱਲੋਂ ਕੋਈ ਸੀਮਾ ਤੈਅ ਨਹੀਂ ਕੀਤੀ ਗਈ। ਪਰ ਜ਼ਿਆਦਾਤਰ ਕੰਪਨੀਆਂ ਦੀ ਅੰਦਰੂਨੀ ਨੀਤੀ ਹੈ ਕਿ ਉਹਨਾਂ ਨੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪਾਲਿਸੀਆਂ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ। ਬੀਮਾ ਉਦਯੋਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਬਹੁਤ ਸਾਰੇ ਬਜ਼ੁਰਗ ਲੋਕ ਅਜਿਹੇ ਹਨ, ਜਿਹਨਾਂ ਦੇ ਬੀਮਾ ਵਿਚ ਚਿੰਤਾ ਦਾ ਮੁੱਖ ਮੁੱਦਾ ਸਿਹਤ ਹੈ।
ਇਹ ਵੀ ਪੜ੍ਹੋ - Gold Silver Price: ਅਚਾਨਕ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨਾ ਸਸਤਾ ਹੋਇਆ ਸੋਨਾ
ਦੱਸ ਦੇਈਏ ਕਿ ਇਸ ਕਿਸਮ ਦੀ ਪਾਲਿਸੀ ਦੀ ਕੀਮਤ ਹਮੇਸ਼ਾ ਵੱਧ ਹੋਵੇਗੀ, ਕਿਉਂਕਿ ਇਸ ਵਿੱਚ ਜੋਖ਼ਮ ਵੱਧ ਹੋਵੇਗਾ। ਨਾਲ ਹੀ ਬੀਮਾ ਕਵਰ ਦੀ ਰਕਮ ਨੂੰ ਲੈ ਕੇ ਵੀ ਚਿੰਤਾ ਰਹਿੰਦੀ ਹੈ। ਇਸ ਤੋਂ ਇਲਾਵਾ ਮੌਜੂਦਾ ਬੀਮਾਰੀਆਂ ਦਾ ਮਸਲਾ ਵੀ ਉਹਨਾਂ ਨੂੰ ਪਰੇਸ਼ਾਨ ਕਰਦਾ ਹੈ। ਬੀਮਾ ਰੈਗੂਲੇਟਰ ਦੇ ਇਸ ਕਦਮ ਨਾਲ ਇਨ੍ਹਾਂ ਗਾਹਕਾਂ ਨੂੰ ਬੀਮਾ ਪਾਲਿਸੀਆਂ ਦੀ ਵਿਕਰੀ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਬੀਮਾ ਦੀ ਪਹੁੰਚ ਜ਼ਿਆਦਾ ਵਧੇਗਾ।
ਇਹ ਵੀ ਪੜ੍ਹੋ - ਗਰਮੀ ਨੇ ਕੱਢੇ ਲੋਕਾਂ ਦੇ ਵੱਟ, AC ਦੀ ਵਿਕਰੀ 'ਚ ਹੋ ਸਕਦਾ ਹੈ ਜ਼ਬਰਦਸਤ ਵਾਧਾ
ਬਜ਼ੁਰਗਾਂ ਦੀ ਹੈਲਥ ਇੰਸ਼ੋਰੈਂਸ ਪਾਲਿਸੀ ਨੂੰ ਲੈ ਕੇ IRDAI ਨੇ ਨਵੇਂ ਆਦੇਸ਼ ਜਾਰੀ ਕੀਤੇ ਹਨ। IRDAI ਵਲੋਂ ਜਾਰੀ ਕੀਤੀ ਤਾਜ਼ੀ ਨੋਟੀਫਿਕੇਸ਼ਨ ਵਿਚ ਬੀਮਾ ਕੰਪਨੀਆਂ ਨੂੰ ਕੈਂਸਰ, ਦਿਲ ਜਾਂ ਗੁਰਦੇ ਦੀਆਂ ਸਮੱਸਿਆਵਾਂ ਅਤੇ ਏਡਜ਼ ਵਰਗੀਆਂ ਗੰਭੀਰ ਡਾਕਟਰੀ ਸਥਿਤੀਆਂ ਵਾਲੇ ਵਿਅਕਤੀਆਂ ਨੂੰ ਪਾਲਿਸੀਆਂ ਦੇਣ ਤੋਂ ਇਨਕਾਰ ਕਰਨ 'ਤੇ ਰੋਕ ਲੱਗਾ ਦਿੱਤੀ ਹੈ। IRDAI ਨੇ ਪਹਿਲਾਂ ਤੋਂ ਮੌਜੂਦ ਸ਼ਰਤਾਂ ਦੇ ਕਵਰੇਜ ਦੇ ਮਾਮਲੇ ਵਿੱਚ ਉਡੀਕ ਦੀ ਮਿਆਦ 48 ਮਹੀਨਿਆਂ ਤੋਂ ਘਟਾ ਕੇ 36 ਮਹੀਨੇ ਕਰ ਦਿੱਤੀ ਹੈ। ਇਸ ਮਿਆਦ ਦੇ ਬਾਅਦ, ਪਹਿਲਾਂ ਤੋਂ ਮੌਜੂਦ ਸਾਰੀਆਂ ਸਥਿਤੀਆਂ ਨੂੰ ਇਸ ਵਿਚ ਕਵਰ ਕਰਨਾ ਹੋਵੇਗਾ, ਭਾਵੇਂ ਸ਼ੁਰੂਆਤ ਬੀਮਾਰੀ ਦੀ ਰਿਪੋਰਟ ਤੋਂ ਹੋਵੇ।
ਇਹ ਵੀ ਪੜ੍ਹੋ - ਕੁੜੀਆਂ 'ਤੇ ਰੱਖਦੇ ਸੀ ਬੁਰੀ ਨਜ਼ਰ, ਰੋਕਣ 'ਤੇ ਗੁੱਸੇ 'ਚ ਪਰਿਵਾਰ 'ਤੇ ਵਰ੍ਹਾਏ ਇੱਟਾਂ-ਰੋੜੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8