BSNL ਨੇ ਪੇਸ਼ ਕੀਤੇ ਦੋ ਸਸਤੇ ਪਲਾਨ, ਰੋਜ਼ 2GB ਡਾਟਾ ਨਾਲ ਮਿਲਣਗੇ ਇਹ ਫਾਇਦੇ

Monday, May 13, 2024 - 05:58 PM (IST)

BSNL ਨੇ ਪੇਸ਼ ਕੀਤੇ ਦੋ ਸਸਤੇ ਪਲਾਨ, ਰੋਜ਼ 2GB ਡਾਟਾ ਨਾਲ ਮਿਲਣਗੇ ਇਹ ਫਾਇਦੇ

ਗੈਜੇਟ ਡੈਸਕ- ਜੇਕਰ ਤੁਸੀਂ ਵੀਕਿਸੇ ਸਸਤੇ ਪਲਾਨ ਦੀ ਭਾਲ 'ਚ ਹੋ ਤਾਂ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਇਕੱਠੇ ਦੋ ਜ਼ਬਰਦਸਤ ਪਲਾਨ ਪੇਸ਼ ਕੀਤੇ ਹਨ। ਬੀ.ਐੱਸ.ਐੱਨ.ਐੱਲ. ਦੇ ਇਨ੍ਹਾਂ ਪਲਾਨ ਦੀਆਂ ਕੀਮਤਾਂ 58 ਰੁਪਏ ਅਤੇ 59 ਰੁਪਏ ਹਨ। ਇਨ੍ਹਾਂ 'ਚੋਂ 59 ਰੁਪਏ ਵਾਲਾ ਇਕ ਰੈਗੁਲਰ ਸਰਵਿਸ ਵੈਲੀਡਿਟੀ ਪਲਾਨ ਹੈ, ਜਦੋਂਕਿ 58 ਰੁਪਏ ਵਾਲਾ ਇਕ ਡਾਟਾ ਪਲਾਨ ਹੈ। ਆਓ ਜਾਣਦੇ ਹਾਂ ਇਨ੍ਹਾਂ ਦੋਵਾਂ ਪਲਾਨਾਂ ਬਾਰੇ ਵਿਸਤਾਰ ਨਾਲ...

58 ਰੁਪਏ ਵਾਲੇ ਪਲਾਨ ਦੇ ਫਾਇਦੇ

ਬੀ.ਐੱਸ.ਐੱਨ.ਐੱਲ. ਦੇ 58 ਰੁਪਏ ਵਾਲੇ ਪਲਾਨ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਪਲਾਨ 'ਚ ਰੋਜ਼ 2 ਜੀ.ਬੀ. ਡਾਟਾ ਮਿਲੇਗਾ ਅਤੇ ਇਸਦੀ ਮਿਆਦ 7 ਦਿਨਾਂ ਦੀ ਹੈ। ਡਾਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਸਪੀਡ 40Kbps ਹੋ ਜਾਵੇਗੀ। ਜੇਕਰ ਤੁਹਾਨੂੰ ਡਾਟਾ ਦੀ ਲੋੜ ਹੈ ਤਾਂ ਇਹ ਪਲਾਨ ਤੁਹਾਡੇ ਲਈ ਹੋ ਸਕਦਾ ਹੈ ਕਿਉਂਕਿ ਇਸ ਵਿਚ ਸਿਰਫ 58 ਰੁਪਏ 'ਚ ਤੁਹਾਨੂੰ 14 ਜੀ.ਬੀ. ਡਾਟਾ ਮਿਲਦਾ ਹੈ। 

59 ਰੁਪਏ ਵਾਲੇ ਪਲਾਨ ਦੇ ਫਾਇਦੇ

ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ ਦੇ ਨਾਲ ਰੋਜ਼ 1 ਜੀ.ਬੀ. ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਇਸ ਪਲਾਨ ਦੇ ਨਾਲ 7 ਦਿਨਾਂ ਦੀ ਸਰਵਿਸ ਵੈਲੀਡਿਟੀ ਮਿਲਦੀ ਹੈ। ਅਨਲਿਮਟਿਡ ਕਾਲਿੰਗ ਦੀ ਸਹੂਲਤ ਵੀ ਮਿਲਦੀ ਹੈ। ਇਸ ਪਲਾਨ 'ਚ ਐੱਸ.ਐੱਮ.ਐੱਸ. ਨਹੀਂ ਮਿਲੇਗਾ। ਇਹ ਪਲਾਨ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਡਾਟਾ ਦੇ ਨਾਲ ਕਾਲਿੰਗ ਵੀ ਚਾਹੀਦੀ ਹੈ। 


author

Rakesh

Content Editor

Related News