ਸੈਮਸੰਗ ਨੇ ਲਾਂਚ ਕੀਤਾ ਸਾਲ ਦਾ ਪਹਿਲਾ 5ਜੀ ਫੋਨ, ਜਾਣੋ ਕੀਮਤ ਤੇ ਫੀਚਰਜ਼
Thursday, Jan 05, 2023 - 03:44 PM (IST)
ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਸੈਮਸੰਗ ਨੇ ਆਪਣੇ ਨਵੇਂ ਬਜਟ ਫੋਨ Samsung Galaxy A14 5G ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ (CES 2023) ਤੋਂ ਪਹਿਲਾਂ ਲਾਂਚ ਕੀਤਾ ਗਿਆ ਹੈ। ਫੋਨ ਦੀ ਲਾਂਚਿੰਗ ਤੋਂ ਪਹਿਲਾਂ ਹੀ ਇਸਦੇ ਲੀਕਸ ਅਤੇ ਰੈਂਡਰਸ ਸਾਹਮਣੇ ਆ ਰਹੇ ਸਨ, ਹੁਣ ਇਸਨੂੰ ਅਮਰੀਕਾ 'ਚ ਪੇਸ਼ ਕੀਤਾ ਗਿਆ ਹੈ। ਗਲੈਕਸੀ ਏ14 5ਜੀ ਸੈਮਸੰਗ ਦਾ ਪਹਿਲਾ ਸਮਾਰਟਫੋਨ ਹੈ ਜਿਸਨੂੰ ਸਾਲ 2023 'ਚ ਲਾਂਚ ਕੀਤਾ ਗਿਆ ਹੈ।
Samsung Galaxy A14 5G ਦੀ ਕੀਮਤ
ਸੈਮਸੰਗ ਗਲੈਕਸੀ ਏ14 5ਜੀ ਸਿਲਵਰ, ਮੈਰੂਨ, ਬਲੈਕ ਅਤੇ ਲਾਈਟ ਗਰੀਨ ਰੰਗ 'ਚ ਪੇਸ਼ ਕੀਤਾ ਗਿਆ ਹੈ। ਸੈਮਸੰਗ ਗਲੈਕਸੀ ਏ14 5ਜੀ ਦੇ 64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 199.99 ਡਾਲਰ (ਕਰੀਬ 16,500 ਰੁਪਏ) ਰੱਖੀ ਗਈ ਹੈ। ਹੈਂਡਸੈੱਟ ਨੂੰ ਸੈਮਸੰਗ ਯੂ.ਐੱਸ. ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਦੱਸ ਦੇਈਏ ਕਿ ਫੋਨ ਨੂੰ ਹਾਲ ਹੀ 'ਚ ਭਾਰਤੀ ਮਿਆਰ ਬਿਊਰੋ (BIS) ਸਰਟੀਫਿਕੇਸ਼ਨ ਵੈੱਬਸਾਈਟ 'ਤੇ ਦੇਖਿਆ ਗਿਆ ਸੀ। ਯਾਨੀ ਫੋਨ ਜਲਦ ਭਾਰਤ 'ਚ ਵੀ ਲਾਂਚ ਹੋ ਸਕਦਾ ਹੈ।
Samsung Galaxy A14 5G ਦੇ ਫੀਚਰਜ਼
ਸੈਮਸੰਗ ਗਲੈਕਸੀ ਏ14 ਐਂਡਰਾਇਡ 13 'ਤੇ ਆਧਾਰਿਤ ਵਨ ਯੂ.ਆਈ 5.0 ਦੇ ਨਾਲ ਆਉਂਦਾ ਹੈ। ਸਮਾਰਟਫੋਨ 'ਚ 90Hz ਰਿਫ੍ਰੈਸ਼ ਰੇਟ ਵਾਲੀ 6.6 ਇੰਚ ਦੀ ਪੀ.ਐੱਲ.ਐੱਸ. ਐੱਲ.ਸੀ.ਡੀ. ਡਿਸਪਲੇਅ ਹੈ। ਫੋਨ 'ਚ 64 ਜੀ.ਬੀ. ਸਟੋਰੇਜ ਹੈ ਜਿਸਨੂੰ ਮੈਮਰੀ ਕਾਰਡ ਰਾਹੀਂ 1 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ, ਜਿਸ ਵਿਚ 50 ਮੈਗਾਪਿਕਸਲ ਦਾ ਪ੍ਰਾਈਮਰੀ ਲੈੱਨਜ਼, 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਸ਼ਾਮਲ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ।
ਕੁਨੈਕਟੀਵਿਟੀ ਲਈ ਫੋਨ 'ਚ ਵਾਈ-ਫਾਈ, ਬਲੂਟੁੱਥ 5.2, ਜੀ.ਪੀ.ਐੱਸ., ਐੱਨ.ਐੱਫ.ਸੀ. ਅਤੇ ਇਕ ਯੂ.ਐੱਸ.ਬੀ. ਟਾਈਪ-ਸੀ ਪੋਰਟ ਸ਼ਾਮਲ ਹਨ। ਸੈਮਸੰਗ ਦੇ ਇਸ ਫੋਨ 'ਚ 15 ਵਾਟ ਚਾਰਜਿੰਗ ਸਪੋਰਟ ਦੇ ਨਾਲ 5,000mAh ਦਾ ਬੈਟਰੀ ਪੈਕ ਦਿੱਤਾ ਗਿਆ ਹੈ।