ਟੈਸਟਿੰਗ ਦੌਰਾਨ ਸਪਾਟ ਹੋਈ ਕੀਆ ਸੋਨੇਟ ਫੇਸਲਿਫਟ
Friday, Apr 07, 2023 - 03:51 PM (IST)

ਗੈਜੇਟ ਡੈਸਕ- ਕੀਆ ਸੋਨੇਟ ਨੇ 2020 'ਚ ਗਲੋਬਲ ਡੈਬਿਊ ਕੀਤਾ ਸੀ, ਜਿਸਦੇ ਨਾਲ ਹੀ ਕੰਪਨੀ ਨੇ ਇਸਨੂੰ ਭਾਰਤ 'ਚ ਵੀ ਲਾਂਚ ਕੀਤਾ ਸੀ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਕੀਆ ਸੋਨੇਟ ਦੇ ਫੇਸਲਿਫਟ ਨੂੰ ਲਾਂਚ ਕਰਨ ਵਾਲੀ ਹੈ, ਜਿਸਦਾ ਖੁਲਾਸਾ ਸਪਾਈ ਸ਼ਾਟਸ ਰਾਹੀਂ ਹੋਇਆ ਹੈ।
ਐਕਸਟੀਰੀਅਰ
ਸਪਾਈ ਸ਼ਾਟਸ 'ਚ ਸਾਹਮਣੇ ਆਈ ਕੀਆ ਸੋਨੇਟ ਪੂਰੀ ਤਰ੍ਹਾਂ ਢਕੀ ਹੋਈ ਹੈ। ਹਾਲਾਂਕਿ ਇਸ ਦੌਰਾਨ ਇਸਦੇ ਡਿਜ਼ਾਈਨ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਫਰੰਟ 'ਚ ਪਿਆਨੋ ਬਲੈਕ 'ਚ ਇਕ ਨਵਾਂ ਡਿਜ਼ਾਈਨ ਕੀਤੀ ਗਈ ਗਰਿਲ, ਨਵਾਂ ਬੰਪਰ, ਵੱਡੇ ਫੌਗ ਲੈਂਪ ਹਾਊਸਿੰਗ, ਅਲੌਏ ਵ੍ਹੀਲ ਦਿੱਤੇ ਜਾਣਗੇ।
ਫੀਚਰਜ਼
ਉੱਥੇ ਹੀ ਸੋਨੇਟ ਦੇ ਇੰਟੀਰੀਅਰ ਨੂੰ ਵੱਡੀ ਟੱਚਸਕਰੀਨ ਇੰਫੋਟੇਨਮੈਂਟ, ਸਨਰੂਫ, ਅਪਹੋਲਸਟਰੀ ਸ਼ੇਡਸ ਅਤੇ ਟ੍ਰਿਮਸ ਅਤੇ ਕੁਝ ਮਾਮੂਲੀ ਬਦਲਾਵਾਂ ਦੇ ਨਾਲ ਪੇਸ਼ ਕੀਤੇ ਜਾਣ ਦਾ ਅਨੁਮਾਨ ਹੈ।
ਪਾਵਰਟ੍ਰੇਨ
ਕੀਆ ਸੋਨੇਟ ਫੇਸਲਿਫਟ 'ਚ ਆਰ.ਡੀ.ਈ. ਨਿਯਮਾਂ ਨੂੰ ਪੂਰਾ ਕਰਨ ਲਈ ਪਾਵਰਟ੍ਰੇਨ ਅਪਗ੍ਰੇਡ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੇਲਟੋਸ ਨੂੰ ਆਉਣ ਵਾਲੇ ਮਹੀਨਿਆਂ 'ਚ ਮਿਡਲਾਈਫ ਅਪਡੇਟ 'ਚੋਂ ਗੁਜ਼ਰਨਾ ਪਵੇਗਾ, ਇਸ ਤੋਂ ਬਾਅਦ ਸਾਲ ਦੇ ਅਖੀਰ ਤਕ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਫੇਸਲਿਫਟਿਡ ਸੋਨੇਟ ਦੀ ਬਾਜ਼ਾਰ 'ਚ ਸ਼ੁਰੂਆਤ ਕੀਤੇ ਜਾਣ ਦੀ ਸੰਭਾਵਨਾ ਹੈ।