ਪੈਨਾਸੋਨਿਕ Eluga-i2 ਦੇ ਦੋ ਨਵੇਂ ਵੇਰਿਅੰਟ ਲਾਂਚ
Thursday, May 19, 2016 - 11:58 AM (IST)

ਜਲੰਧਰ : ਜਾਪਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕਸ ਕੰਪਨੀ ਪੈਨਾਸੋਨਿਕ ਨੇ ਬੁੱਧਵਾਰ ਨੂੰ ਆਪਣੇ ਏਲੂਗਾ ਆਈ2 ਸਮਾਰਟਫੋਨ ਦੇ ਨਵੇਂ ਵੇਰਿਅੰਟ ਲਾਂਚ ਕੀਤੇ। ਏਲੁਗਾ ਦੇ 2 ਜੀ. ਬੀ ਰੈਮ ਵਾਲੇ ਵੇਰਿਅੰਟ ਦੀ ਕੀਮਤ 7,990 ਰੁਪਏ ਅਤੇ 3 ਜੀਬੀ ਰੈਮ ਵਾਲੇ ਵੇਰਿਅੰਟ ਦੀ ਕੀਮਤ 8,990 ਰੁਪਏ ਰੱਖੀ ਗਈ ਹੈ।
ਰੈਮ ਤੋਂ ਇਲਾਵਾ ਏਲੁਗਾ ਆਈ2 ਦੇ ਦੋਨ੍ਹਾਂ ਵੇਰਿਅੰਟਸ ''ਚ ਫ੍ਰੰਟ ਕੈਮਰੇ ਨੂੰ ਵੀ ਕਾਫ਼ੀ ਬਿਹਤਰ ਬਣਾਇਆ ਗਿਆ ਹੈ। ਇਸ ''ਚ 2 ਮੈਗਾਪਿਕਸਲ ਦੀ ਜਗ੍ਹਾ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਅਤੇ 8 ਮੈਗਾਪਿਕਸਲ ਦਾ ਰਿਅਰ ਕੈਮਰਾ ਮੌਜੂਦ ਹੈ। ਇਸ ਸਮਾਰਟਫੋਨ ''ਚ ਵੀਓਐੱਲਟੀਈ ਸਪੋਰਟ ਵੀ ਮਿਲੇਗਾ। ਏਲੂਗਾ ਆਈ2 ਦੇ ਦੋਨਾਂ ਵੇਰਿਅੰਟਸ 16 ਜੀ.ਬੀ ਸਟੋਰੇਜ ਨਾਲ ਆਉਣਗੇ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਜ਼ਰੀਏ 32 ਜੀ.ਬੀ ਤੱਕ ਵਧਾਇਆ ਜਾ ਸਕੇਗਾ।
ਇਸ ''ਚ 5 ਇੰਚ ਦੀ ਐੱਚ. ਡੀ 720x1280 ਪਿਕਸਲ ਰੈਜ਼ੋਲਿਊਸ਼ਨ ''ਤੇ ਚਲਣ ਵਾਲੀ ਆਈ. ਪੀ. ਐੱਸ ਡਿਸਪਲੇ ਮੌਜੂਦ ਹੈ। ਨਾਲ ਹੀ ਇਸ ਡਿਵਾਇਸ ''ਚ 1 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਕੁਨੈੱਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਏਲੁਗਾ ਆਈ2 ''ਚ ਵਾਈ-ਫਾਈ 802.11 ਬੀ/ਜੀ/ਐੱਨ, ਜੀ. ਪੀ. ਆਰ. ਐੱਸ/ਐੱਜ, 3ਜੀ, ਜੀ. ਪੀ.ਐੱੇਸ/ ਏ-ਜੀ.ਪੀ. ਐੱਸ ਅਤੇ ਮਾਇਕ੍ਰੋ-ਯੂ.ਐੱੇਸ. ਬੀ ਸਪੋਰਟ ਮੌਜੂਦ ਹੈ। ਮਾਰਕੀਟ ''ਚ ਇਸ ਦੇ ਮੈਟਾਲਿਕ ਸਿਲਵਰ, ਮੈਟਾਲਿਕ ਗੋਲਡ ਅਤੇ ਮੈਟਾਲਿਕ ਗ੍ਰੇਅ ਕਲਰ ਉਪਲੱਬਧ ਕਰ ਦਿੱਤੇ ਗਏ ਹਨ।