oraimo ਨੇ ਭਾਰਤ ’ਚ ਲਾਂਚ ਕੀਤੇ ਸਟਾਈਲਿਸ਼ ਈਅਰਫੋਨ

12/06/2018 5:19:09 PM

ਗੈਜੇਟ ਡੈਸਕ– ਟ੍ਰਾਂਸਿਸ਼ਨ ਹੋਲਡਿੰਗ ਦੇ ਸਮਾਰਟ ਐਕਸੈਸਰੀਜ਼ ਬ੍ਰਾਂਡ oraimo ਨੇ ਭਾਰਤ ’ਚ ਕੂਲ ਅਤੇ ਸਟਾਈਲਿਸ਼ ਈਅਰਫੋਨ Atom OEP-E36 ਨੂੰ ਲਾਂਚ ਕੀਤਾ ਹੈ। ਸਟਾਈਲਿਸ਼ ਡਿਜ਼ਾਈਨ ਦੇ ਨਾਲ ਇਸ ਵਿਚ ਆਰਾਮਦਾਇਕ ਈਅਰਟਿਪਸ ਮਿਲ ਰਹੇ ਹਨ। ਕੰਪਨੀ ਨੇ ਇਸ ਈਅਰਫੋਨ ਦੀ ਕੀਮਤ 899 ਰੁਪਏ ਰੱਖੀ ਹੈ। ਇਸ ਈਅਰਫੋਨ ’ਚ ਮਲਟੀਫੰਕਸ਼ਨ ਰਿਮੋਟ ਹੈ। 

ਈਅਰਫੋਨ ਨੂੰ ਸਲੀਕ ਮਟੈਲਿਕ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਹੈਂਡਜ਼ ਫ੍ਰੀ ਕਾਲਿੰਗ ਲਈ ਇਸ ਵਿਚ ਮਾਈਕ੍ਰੋਫੋਨ ਦੀ ਵੀ ਥਾਂ ਹੈ। ਯੂਨੀਕ 45 ਡਿਗਰੀ ਐਂਗਲ ਡਿਜ਼ਾਈਨ ਈਅਰ ਟਿਪਸ ਅਤੇ ਈਅਰ ਅਡਾਪਟਰ 6 ਸਾਈਜ਼ਾਂ ’ਚ ਮਿਲਦੇ ਹਨ ਜਿਸ ਨੂੰ ਤੁਸੀਂ ਆਪਣੇ ਕੰਫਰਟ ਦੇ ਹਿਸਾਬ ਨਾਲ ਚੁਣ ਸਕਦੇ ਹੋ। 

ਤੁਸੀਂ ਇਸ ਈਅਰਫੋਡ ਨੂੰ ਮੋਬਾਇਲ ਅਸੈਸਰੀਜ਼ ਅਤੇ ਇਲੈਕਟ੍ਰੋਨਿਕ ਸਟੋਰਾਂ ਤੋਂ ਖਰੀਦ ਸਕਦੇ ਹੋ। ਕੰਪਨੀ ਆਪਣੇ ਪਾਵਰਬੈਂਕ, ਬਲੂਟੁੱਥ ਇਨੇਬਲਡ ਡਿਵਾਈਸ (ਈਅਰਫੋਨ ਅਤੇ ਸਪੀਕਰਜ਼), ਬੈਟਰੀ, ਫਲੈਸ਼ ਡਰਾਈਵ, ਚਾਰਜਰ ਅਤੇ ਵਿਅਰੇਬਲ ਡਿਵਾਈਸ ’ਤੇ ਇਕ ਸਾਲ ਦੀ ਰਿਪਲੇਸਮੈਂਟ ਵਾਰੰਟੀ ਦਿੰਦੀ ਹੈ। ਕੰਪਨੀ ਡਾਟਾ ਕੇਬਲਜ਼ ਅਤੇ ਈਅਰਫੋਨ ’ਤੇ 6 ਮਹੀਨੇ ਦੀ ਰਿਪਲੇਸਮੈਂਟ ਵਾਰੰਟੀ ਦੇ ਰਹੀ ਹੈ। ਮਾਈਕ੍ਰੋ-ਐੱਸ.ਡੀ. ਕਾਰਡ ਲਈ ਕੰਪਨੀ ਲਾਈਫਟਾਈਮ ਰਿਪਲੇਸਮੈਂਟ ਦਾ ਆਫਰ ਦੇ ਰਹੀ ਹੈ। 


Related News