ਭਾਰਤ-ਈਰਾਨ ਨੇ ਚਾਬਹਾਰ ਆਪ੍ਰੇਸ਼ਨ ਲਈ ਸਮਝੌਤੇ ’ਤੇ ਕੀਤੇ ਦਸਤਖ਼ਤ
Tuesday, May 14, 2024 - 05:53 AM (IST)
ਨਵੀਂ ਦਿੱਲੀ (ਏਜੰਸੀ)– ਭਾਰਤ ਤੇ ਈਰਾਨ ਨੇ ਸੋਮਵਾਰ ਨੂੰ ਚਾਬਹਾਰ ਸਥਿਤ ਸ਼ਾਹਿਦ ਬੇਹਸ਼ਤੀ ਬੰਦਰਗਾਹ ਦੇ ਟਰਮੀਨਲ ਦੇ ਸੰਚਾਲਨ ਲਈ ਲੰਬੇ ਸਮੇਂ ਦੇ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ। ਬੰਦਰਗਾਹਾਂ, ਜਹਾਜ਼ਰਾਨੀ ਤੇ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਦੀ ਮੌਜੂਦਗੀ ’ਚ ਇੰਡੀਆ ਪੋਰਟਸ ਗਲੋਬਲ ਲਿਮਟਿਡ ਤੇ ਈਰਾਨ ਦੇ ਬੰਦਰਗਾਹਾਂ ਤੇ ਸਮੁੰਦਰੀ ਸੰਗਠਨ ਵਲੋਂ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ।
ਇਹ ਖ਼ਬਰ ਵੀ ਪੜ੍ਹੋ : ਸੁਹਾਗਰਾਤ ਵਾਲੀ ਰਾਤ ਵਿਆਹ ਟੁੱਟਣ ਦਾ ਮਾਮਲਾ : BF ਨੇ 2 ਸਾਲਾਂ ਤਕ ਬਣਾਏ ਜਿਸਮਾਨੀ ਸਬੰਧ, ਦਿੱਤੀ ਸੀ ਇਹ ਧਮਕੀ
ਇਹ ਪਹਿਲੀ ਵਾਰ ਹੈ ਜਦੋਂ ਭਾਰਤ ਵਿਦੇਸ਼ ’ਚ ਸਥਿਤ ਕਿਸੇ ਬੰਦਰਗਾਹ ਦਾ ਪ੍ਰਬੰਧ ਸੰਭਾਲੇਗਾ। ਚਾਬਹਾਰ ਬੰਦਰਗਾਹ ਈਰਾਨ ਦੇ ਦੱਖਣੀ ਤੱਟ ’ਤੇ ਸਿਸਤਾਨ-ਬਲੋਚਿਸਤਾਨ ਸੂਬੇ ’ਚ ਸਥਿਤ ਹੈ। ਭਾਰਤ ਤੇ ਈਰਾਨ ਮਿਲ ਕੇ ਇਸ ਬੰਦਰਗਾਹ ਦਾ ਵਿਕਾਸ ਕਰ ਰਹੇ ਹਨ।
ਭਾਰਤੀ ਕੰਪਨੀਆਂ ਨੂੰ ਲਾਗੂ ਪਾਬੰਦੀਆਂ ਤੋਂ ਕੋਈ ਛੋਟ ਨਹੀਂ : ਅਮਰੀਕਾ
ਭਾਰਤ ਤੇ ਈਰਾਨ ਦੇ ਚਾਬਹਾਰ ਬੰਦਰਗਾਹ ਸਮਝੌਤੇ ’ਤੇ ਦਸਤਖ਼ਤ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ ਅਮਰੀਕਾ ਨੇ ਕਿਹਾ ਕਿ ਈਰਾਨ ਨਾਲ ਕੰਮ ਕਰਨ ਵਾਲੀਆਂ ਭਾਰਤੀ ਕੰਪਨੀਆਂ ਨੂੰ ਪਹਿਲਾਂ ਤੋਂ ਹੀ ਲਾਗੂ ਪਾਬੰਦੀਆਂ ਤੋਂ ਕੋਈ ਛੋਟ ਨਹੀਂ ਮਿਲੇਗੀ। ਇਹ 2018 ’ਚ ਟਰੰਪ ਪ੍ਰਸ਼ਾਸਨ ਵਲੋਂ ਦਿੱਤੀ ਗਈ ਪਾਬੰਦੀਆਂ ਤੋਂ ਪਿਛਲੀ ਛੋਟ ਤੋਂ ਇਕ ਨਾਟਕੀ ਤਬਦੀਲੀ ਦਾ ਸੰਕੇਤ ਦਿੰਦਾ ਹੈ, ਜਦੋਂ ਤੱਤਕਾਲੀਨ ਰਾਸ਼ਟਰਪਤੀ ਨੇ ਆਪਣੇ ਤੋਂ ਪਹਿਲੇ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਦਸਤਖ਼ਤ ਕੀਤੇ ਈਰਾਨ ਪ੍ਰਮਾਣੂ ਸਮਝੌਤੇ ਨੂੰ ਰੱਦ ਕਰ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।