Oppo ਲਿਆਈ ਦੁਨੀਆ ਦਾ ਪਹਿਲਾ ਰੋਲੇਬਲ ਡਿਸਪਲੇਅ ਵਾਲਾ ਫੋਨ, ਛੋਟੀ-ਵੱਡੀ ਕਰ ਸਕਦੇ ਹੋ ਸਕਰੀਨ

11/18/2020 4:39:40 PM

ਗੈਜੇਟ ਡੈਸਕ– ਓਪੋ ਨੇ ਦੁਨੀਆ ਦੇ ਪਹਿਲੇ ਰੋਲੇਬਲ ਡਿਸਪਲੇਅ ਵਾਲੇ ਕੰਸੈਪਟ ਫੋਨ Oppo X 2021 ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਸਿਰਫ ਇਕ ਵਾਰ ਟੱਚ ਕਰਨ ਨਾਲ ਹੀ ਇਸ ਡਿਸਪਲੇਅ ਦਾ ਸਾਈਜ਼ ਬਦਲ ਜਾਂਦਾ ਹੈ। ਚੀਨੀ ਟੈੱਕ ਕੰਪਨੀ ਨੇ Inno Day 2020 ਈਵੈਂਟ ਦੌਰਾਨ Oppo X 2021 ਨੂੰ ਪੇਸ਼ ਕੀਤਾ ਹੈ। ਇਸ ਫੋਨ ’ਚ 6.7 ਇੰਚ ਦੀ ਰੋਲੇਬਲ ਡਿਸਪਲੇਅ ਲੱਗੀ ਹੈ ਜਿਸ ਦੇ ਸਾਈਜ਼ ਨੂੰ 7.4 ਇੰਚ ਤਕ ਵਧਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਕ ਸਪੈਸ਼ਲ 2-ਇਨ-1 ਪਲੇਟ ਡਿਜ਼ਾਇਨ ਕੀਤੀ ਹੈ ਜੋ ਡਿਸਪਲੇਅ ਦੇ ਛੋਟੇ ਜਾਂ ਵੱਡੇ ਹੋਣ ’ਤੇ ਉਸ ਨੂੰ ਸੁਪੋਰਟ ਕਰਦੀ ਹੈ। 

 

ਓਪੋ ਦੇ ਚੀਫ 5ਜੀ ਸਾਇੰਟਿਸਟ ਹੈਨਰੀ ਤੈਂਗ ਨੇ ਕਿਹਾ ਕਿ ਫੋਲਡੇਬਲ ਤਕਨੀਕ ਦੇ ਮੁਕਾਬਲੇ ਰੋਲੇਬਲ ਡਿਸਪਲੇਅ ਸਾਈਜ਼ ਲੋੜ ਦੇ ਹਿਸਾਬ ਨਾਲ ਬਦਲਿਆ ਜਾ ਸਕਦਾ ਹੈ। ਕੰਪਨੀ ਨੇ ਐਡੀਸ਼ਨਲ ਪ੍ਰੋਟੈਕਸ਼ਨ ਲਈ ਕਸਟਮ ਮੇਡ ਲੈਮੀਨੇਸ਼ਨ ਵੀ ਡਿਸਪਲੇਅ ’ਤੇ ਸ਼ਾਮਲ ਕੀਤੀ ਹੈ ਜੋ ਕਿ ਰੋਲ ਹੁੰਦੇ ਸਮੇਂ ਡਿਸਪਲੇਅ ਨੂੰ ਪ੍ਰੋਟੈਕਟ ਕਰਦੀ ਹੈ। ਹਾਲਾਂਕਿ, ਕੰਪਨੀ ਦੁਆਰਾ ਇਸ ਕੰਸੈਪਟ ਫੋਨ ਦੇ ਫਾਇਨ ਡਿਟੇਲਸ ਅਤੇ ਫੀਚਰਜ਼ ਸਾਂਝੇ ਨਹੀਂ ਕੀਤੇ ਗਏ। 


Rakesh

Content Editor

Related News