ਗੁਰਦਾਸਪੁਰ ’ਚ ਚੋਰਾਂ ਵਲੋਂ ਵੱਡੀ ਵਾਰਦਾਤ, ਮੋਬਾਇਲ ਦੀ ਦੁਕਾਨ 'ਚੋਂ 30 ਲੱਖ ਦੇ ਫੋਨ ਚੋਰੀ, ਘਟਨਾ cctv 'ਚ ਕੈਦ

Monday, Apr 08, 2024 - 06:16 PM (IST)

ਗੁਰਦਾਸਪੁਰ ’ਚ ਚੋਰਾਂ ਵਲੋਂ ਵੱਡੀ ਵਾਰਦਾਤ, ਮੋਬਾਇਲ ਦੀ ਦੁਕਾਨ 'ਚੋਂ 30 ਲੱਖ ਦੇ ਫੋਨ ਚੋਰੀ, ਘਟਨਾ cctv 'ਚ ਕੈਦ

ਗੁਰਦਾਸਪੁਰ (ਵਿਨੋਦ)- ਜ਼ਿਲ੍ਹਾ ਗੁਰਦਾਸਪੁਰ ਦੇ ਲਾਇਬ੍ਰੇਰੀ ਰੋਡ ’ਤੇ ਸਥਿਤ ਰੋਹਿਤ ਮੋਬਾਇਲ ਸ਼ਾਪ ਤੋਂ ਤੜਕਸਾਰ 5 ਵਜੇ ਆਏ 5 ਨੌਜਵਾਨ ਦੁਕਾਨ ਤੋਂ ਬਹੁਤ ਹੀ ਕੀਮਤੀ 120 ਤੋਂ ਵੱਧ ਮੋਬਾਇਲ ਜਿੰਨਾਂ ਦੀ ਕੀਮਤ 25ਤੋਂ 30ਲੱਖ ਦੇ ਕਰੀਬ ਸੀ, ਚੋਰੀ ਕਰਕੇ ਫਰਾਰ ਹੋ ਗਏ।  ਚੋਰੀ ਦੀ ਘਟਨਾ ਦਾ ਪਤਾ ਚੱਲਦੇ ਹੀ ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਦੂਜੇ ਪਾਸੇ ਇਸ ਵੱਡੀ ਘਟਨਾ ਦੇ ਕਾਰਨ ਸ਼ਹਿਰ ਦੇ ਵਪਾਰ ਵਰਗ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਦਕਿ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਵੱਲੋਂ ਵੀ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ।

ਇਸ ਸਬੰਧੀ ਦੁਕਾਨ ਮਾਲਿਕ ਰੋਹਿਤ ਸ਼ਰਨਾ ਪੁੱਤਰ ਮਨਜੀਤ ਸਰਨਾ ਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ, ਪਰ ਜਦੋਂ ਉਸ ਨੇ ਸਵੇਰੇ ਆ ਕੇ ਆਪਣੀ ਦੁਕਾਨ ਦਾ ਜ਼ਿੰਦਰਾ ਖੋਲ ਕੇ ਵੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਦੁਕਾਨ ਦੀ ਗੈਲਰੀ ਵਿਚ ਰੱਖੇ ਆਈ.ਫੋਨ ਸਮੇਤ ਮਹਿੰਗੇ ਫੋਨ ਦੁਕਾਨ ਤੋਂ ਗਾਇਬ ਪਾਏ ਗਏ। ਜਦਕਿ ਮੋਬਾਇਲ ਫੋਨਾਂ ਦੇ ਡੱਬੇ ਦੁਕਾਨ ਦੇ ਵਿਚ ਹੀ ਚੋਰ ਸੁੱਟ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤਿਹਰੇ ਕਤਲ ਕਾਂਡ:  ਤਿੰਨਾਂ ਜੀਆਂ ਦੇ ਇਕੱਠੇ ਬਲੇ ਸਿਵੇ, ਭੁੱਬਾਂ ਮਾਰ- ਮਾਰ ਰੋਇਆ ਸਾਰਾ ਪਿੰਡ (ਵੀਡੀਓ)

PunjabKesari

ਦੁਕਾਨਦਾਰ ਰੋਹਿਤ ਸਰਨਾ ਨੇ ਦੱਸਿਆ ਕਿ ਜਦ ਉਸ ਨੇ ਦੁਕਾਨ ਵਿਚ ਲੱਗੇ ਸੀਸੀਟੀਵੀ ਫੁਟੇਜ ਨੂੰ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਤੜਕਸਾਰ 5 ਵਜੇ ਦੇ ਕਰੀਬ 5 ਨੌਜਵਾਨ ਦੁਕਾਨ ਦੇ ਬਾਹਰ ਖੜੇ ਦਿਖਾਈ ਦਿੱਤੇ, ਜਿੰਨਾਂ ਵੱਲੋਂ ਆਪਣੇ ਮੂੰਹ ਰੂਮਾਲ ਦੇ ਨਾਲ ਢੱਕੇ ਹੋਏ ਸਨ ਅਤੇ ਬੈਗ ਮੋਢਿਆ 'ਤੇ ਪਾਇਆ ਹੋਇਆ ਸੀ। ਜਿੰਨਾਂ ਵਿਚੋਂ ਇਕ ਨੌਜਵਾਨ ਦੁਕਾਨ ਦੇ ਸ਼ਟਰ ਦੇ ਹੇਠੋਂ ਅੰਦਰ ਗਿਆ  ਅਤੇ ਦੁਕਾਨ ਤੋਂ ਕੀਮਤੀ ਮੋਬਾਇਲ ਜਿਨਾਂ ’ਚ 120 ਤੋਂ ਵੱਧ ਮੋਬਾਇਲ ਸਨ, ਬੈੱਗ ਵਿਚ ਪਾ ਕੇ ਫਰਾਰ ਹੋ ਗਏ। ਦੁਕਾਨਦਾਰ ਅਨੁਸਾਰ ਉਸ ਦਾ 25 ਤੋਂ 30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਹ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈ ਕਿ ਉਸ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਜਿੱਥੇ ਜਾਂਚ ਸ਼ੁਰੂ ਕੀਤੀ ਗਈ , ਉੱਥੇ ਸੀਸੀਟੀਵੀ ਫੁਟੇਜ ਨੂੰ ਵੀ ਆਪਣੇ ਕਬਜ਼ੇ ’ਚ ਲਿਆ ਗਿਆ। ਪੁਲਸ ਦੀ ਫਿੰਗਰ ਪ੍ਰਿੰਟ ਟੀਮ ਵੀ ਮੌਕੇ ’ਤੇ ਜਾਂਚ ਦੇ ਲਈ ਪਹੁੰਚੀ।

ਇਹ ਵੀ ਪੜ੍ਹੋ-  ਮੁੰਡੇ ਦੀ ਕੋਰਟ ਮੈਰਿਜ ਕਰਵਾਉਣ 'ਤੇ ਮਾਂ ਨੂੰ ਕੀਤਾ ਨਿਰਵਸਤਰ, ਵੀਡੀਓ ਬਣਾ ਕੀਤੀ ਵਾਇਰਲ

PunjabKesari

ਇਸ ਦੌਰਾਨ ਜ਼ਿਲ੍ਹੇ ’ਚ ਹੋਈ ਵੱਡੀ ਘਟਨਾ ਦੇ ਚੱਲਦੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ, ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਸਮੇਤ ਸ਼ਹਿਰ ਦੇ ਸਮੂਹ ਵਪਾਰੀ ਵਰਗ ਦੁਕਾਨ ਤੇ  ਪਹੁੰਚੇ । ਗੱਲਬਾਤ ਦੌਰਾਨ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਸ਼ਹਿਰ ਵਿਚ ਆਏ ਦਿਨ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਇਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਕਦੀ ਕਿਸੇ ਤੋਂ ਮੋਬਾਇਲ ਫੋਹਿਆ ਜਾ ਰਿਹਾ ਹੈ ਅਤੇ ਕਦੀ ਦੁਕਾਨ ਦੇ ਜ਼ਿੰਦਰੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਦੇ ਦਿਲਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀ ਜ਼ਿਲ੍ਹਾ ਪੁਲਸ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਾਂ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਦੁਕਾਨਦਾਰ ਨੂੰ ਇਨਸਾਫ ਦਿੱਤਾ ਜਾਵੇ।

PunjabKesari

ਇਹ ਵੀ ਪੜ੍ਹੋ- ਤਰਨਤਾਰਨ 'ਚ ਔਰਤ ਨੂੰ ਨਿਰਵਸਤਰ ਕਰ ਘਮਾਉਣ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦੀ ਵੱਡੀ ਕਾਰਵਾਈ

ਕਿੱਥੇ-ਕਿੱਥੇ ਹੋਈਆਂ ਚੋਰੀਆਂ

ਸਵਾਰਾ ਆਇਰਨ ਸਟੋਰ ਤੋਂ 11 ਲੱਖ ਰੁਪਏ ਦੀ ਚੋਰੀ, ਇਸਲਾਮਾਬਾਦ ਮੁਹੱਲੇ ਦੇ ਇਕ ਘਰ ਤੋਂ ਸੋਨਾ ਚੋਰੀ, ਤਿੱਬੜੀ ਕੈਂਟ ਦੇ ਨਜ਼ਦੀਕ ਤੋਂ ਸੇਂਧ ਲਗਾ ਕੇ 5ਲੱਖ ਦਾ ਕਰਿਆਣਾ ਚੋਰੀ, ਸ਼ਿਵ ਸੈਨਾ ਦਫ਼ਤਰ ਦੇ ਨਜ਼ਦੀਕ ਤੋਂ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਸਮੇਤ ਸ਼ਹਿਰ ’ਚ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਪਰ 90 ਪ੍ਰਤੀਸ਼ਤ ਵਿਚੋਂ 10 ਪ੍ਰਤੀਸ਼ਤ ਚੋਰੀਆਂ ਵੀ ਜ਼ਿਲ੍ਹਾ ਪੁਲਸ ਹੱਲ ਕਰਨ ’ਚ ਨਕਾਮ ਸਿੱਧ ਹੋਈ ਹੈ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News