PSEB 12ਵੀਂ ਜਮਾਤ ਵਾਲਿਆਂ ਦੀ ਉਡੀਕ ਖ਼ਤਮ! ਜਲਦ ਆਉਣ ਵਾਲਾ ਹੈ ਨਤੀਜਾ, ਇੰਝ ਕਰ ਸਕਦੇ ਹੋ ਚੈੱਕ

Wednesday, Apr 24, 2024 - 03:26 PM (IST)

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰਨ ਦੀ ਤਿਆਰੀ ਕਰ ਲਈ ਹੈ। ਬੋਰਡ ਦੇ ਸੂਤਰਾਂ ਮੁਤਾਬਕ 12ਵੀਂ ਜਮਾਤ ਦਾ ਨਤੀਜਾ 30 ਅਪ੍ਰੈਲ ਤੱਕ ਐਲਾਨਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਬੋਰਡ ਨੇ ਪਿਛਲੇ ਹਫ਼ਤੇ 10ਵੀਂ ਜਮਾਤ ਦਾ ਨਤੀਜਾ ਵੀ ਐਲਾਨਿਆ ਸੀ। ਵਿਦਿਆਰਥੀ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ।

ਇਹ ਵੀ ਪੜ੍ਹੋ : ਮੈਡੀਕਲ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਜਾਰੀ ਕੀਤਾ ਗਿਆ ਸਰਕੂਲਰ
ਕਿੰਝ ਚੈੱਕ ਕਰਨਾ ਹੈ 12ਵੀਂ ਜਮਾਤ ਦਾ ਨਤੀਜਾ
PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
ਹੋਮ ਪੇਜ ‘ਤੇ ਉਪਲੱਬਧ PSEB 12th Result 2024 ਲਿੰਕ ‘ਤੇ ਕਲਿੱਕ ਕਰੋ।
ਇੱਕ ਨਵਾਂ ਪੇਜ ਖੁੱਲ੍ਹ ਜਾਵੇਗਾ।

ਇਹ ਵੀ ਪੜ੍ਹੋ : ਖੰਨਾ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹਾਦਸਾ, ਪੁਲ ਤੋਂ ਪਲਟੀ ਇਨੋਵਾ ਗੱਡੀ
ਲੋੜੀਂਦੇ ਵੇਰਵੇ ਦਰਜ ਕਰੋ ਅਤੇ ਸਬਮਿੱਟ ਬਟਨ ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਹਾਡਾ PSEB 12th Result 2024 ਸਕਰੀਨ ‘ਤੇ ਦਿਖਾਈ ਦੇਵੇਗਾ।
ਨਤੀਜਾ ਚੈੱਕ ਕਰੋ ਅਤੇ ਪੰਨਾ ਡਾਊਨਲੋਡ ਕਰੋ।
ਭਵਿੱਖ ਦੇ ਸੰਦਰਭ ਲਈ ਇਸ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News