ਦੁਨੀਆ ਦੀ ਸਭ ਤੋਂ ਛੋਟੀ ਕੱਦ ਵਾਲੀ ਮਹਿਲਾ ਜੋਤੀ ਆਮਗੇ ਨੇ ਪਾਈ ਵੋਟ, ਗਿਨੀਜ਼ ਬੁੱਕ 'ਚ ਦਰਜ ਹੈ ਨਾਂਅ

04/19/2024 12:38:43 PM

ਨਾਗਪੁਰ- ਦੇਸ਼ ਵਿਚ ਲੋਕ ਸਭਾ ਚੋਣਾਂ 2024 ਦਾ ਅੱਜ ਯਾਨੀ ਕਿ 19 ਅਪ੍ਰੈਲ ਤੋਂ ਆਗਾਜ਼ ਹੋ ਚੁੱਕਾ ਹੈ। ਅੱਜ ਪਹਿਲੇ ਪੜਾਅ ਲਈ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। 1625 ਤੋਂ ਵਧੇਰੇ ਉਮੀਦਵਾਰ ਚੋਣ ਮੈਦਾਨ ਵਿਚ ਹਨ।  ਚੋਣ ਕਮਿਸ਼ਨ ਮੁਤਾਬਕ ਪਹਿਲੇ ਪੜਾਅ ਵਿਚ 16.63 ਕਰੋੜ ਤੋਂ ਵਧੇਰੇ ਵੋਟਰ ਹਨ। ਇਨ੍ਹਾਂ ਵਿਚ 8.4 ਕਰੋੜ ਪੁਰਸ਼ ਅਤੇ 8.23 ਕਰੋੜ ਮਹਿਲਾ ਵੋਟਰ ਹਨ। ਇਸ ਦਰਮਿਆਨ ਮਹਾਰਾਸ਼ਟਰ ਦੇ ਨਾਗਪੁਰ ਵਿਚ ਦੁਨੀਆ ਦੀ ਸਭ ਤੋਂ ਛੋਟੇ ਕੱਦ ਦੀ ਮਹਿਲਾ ਜੋਤੀ ਆਮਗੇ ਨੇ ਵੋਟ ਪਾਈ।  

ਇਹ ਵੀ ਪੜ੍ਹੋ- PM ਮੋਦੀ ਨੇ ਵੋਟਰਾਂ ਨੂੰ ਵੱਧ-ਚੜ੍ਹ ਕੇ ਵੋਟ ਪਾਉਣ ਦੀ ਕੀਤੀ ਅਪੀਲ, ਕਿਹਾ- ਹਰ ਵੋਟ ਹੈ ਕੀਮਤੀ

PunjabKesari

ਦੱਸ ਦੇਈਏ ਕਿ ਨਾਗਪੁਰ ਦੀ ਜੋਤੀ ਆਮਗੇ ਦਾ ਜਨਮ 16 ਦਸੰਬਰ 1993 ਵਿਚ ਨਾਗਪੁਰ 'ਚ ਹੋਇਆ। ਜੋਤੀ ਦਾ ਕੱਦ ਮਹਿਜ 2 ਫੁੱਟ ਯਾਨੀ ਕਿ 63 ਸੈਂਟੀਮੀਟਰ ਹੈ। ਉਹ ਦੁਨੀਆ ਦੀ ਸਭ ਤੋਂ ਛੋਟੀ ਮਹਿਲਾ ਦੇ ਰੂਪ ਵਿਚ ਜਾਣੀ ਜਾਂਦੀ ਹੈ। ਜੋਤੀ ਦਾ ਨਾਂ ਗਿਨੀਜ਼ ਬੁੱਕ ਆਫ਼ ਰਿਕਾਰਡ ਵਿਚ ਵੀ ਦਰਜ ਹੈ। ਉਨ੍ਹਾਂ ਨੇ ਦੋ ਵਾਰ ਵਰਲਡ ਰਿਕਾਰਡ ਦਾ ਬੈਜ ਵੀ ਦਿੱਤਾ ਜਾ ਚੁੱਕਾ ਹੈ। ਜੋਤੀ ਨੂੰ ਐਕੌਂਡਰੋਪਲਾਸੀਆ ਨਾਂ ਦੀ ਬੀਮਾਰੀ ਹੈ। ਇਹ ਹੱਡੀਆਂ ਵਿਚ ਹੋਣ ਵਾਲੀ ਬੀਮਾਰੀ ਹੈ। ਜਿਸ ਕਾਰਨ ਉਸ ਦਾ ਕੱਦ ਨਹੀਂ ਵਧ ਸਕਿਆ। ਬਚਪਨ ਵਿਚ ਜੋਤੀ ਨੂੰ ਉਸ ਦੇ ਛੋਟੇ ਕੱਦ ਕਾਰਨ ਬਹੁਤ ਤੰਗ ਕੀਤਾ ਜਾਂਦਾ ਸੀ ਪਰ ਫਿਰ ਇਹੀ ਕਮਜ਼ੋਰੀ ਉਸ ਦੀ ਤਾਕਤ ਬਣ ਗਈ।

ਇਹ ਵੀ ਪੜ੍ਹੋ- ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਨੈਸਲੇ ਕੰਪਨੀ, Cerelac ਨੂੰ ਲੈ ਕੇ ਆਈ ਹੈਰਾਨ ਕਰਨ ਵਾਲੀ ਰਿਪੋਰਟ

PunjabKesari

ਜੋਤੀ ਆਪਣੇ ਪਰਿਵਾਰ ਨਾਲ ਮਹਾਰਾਸ਼ਟਰ ਦੇ ਨਾਗਪੁਰ ਵਿਚ ਰਹਿੰਦੀ ਹੈ। ਉਨ੍ਹਾਂ ਦੇ ਪਰਿਵਾਰ ਵਿਚ ਮਾਂ, ਪਾਪਾ, ਭਰਾ, ਭਰਜਾਈ ਹਨ। ਜੋਤੀ ਵਿਆਹ ਨਹੀਂ ਕਰਨਾ ਚਾਹੁੰਦੀ ਹੈ। ਉਹ ਸਿੰਗਲ ਹੀ ਰਹਿਣਾ ਚਾਹੁੰਦੀ ਹੈ। ਇਕ ਇੰਟਰਵਿਊ 'ਚ ਜੋਤੀ ਨੇ ਕਿਹਾ ਸੀ ਕਿ ਉਹ ਕਿਸੇ ਨੂੰ ਦੋਸਤ ਨਹੀਂ ਮੰਨਦੀ। ਉਹ ਆਜ਼ਾਦ ਰਹਿਣਾ ਚਾਹੁੰਦੀ ਹੈ। ਉਸ ਨੂੰ ਕਿਸੇ ਦਾ ਟੋਕਣਾ ਪਸੰਦ ਨਹੀਂ ਹੈ। ਜੋਤੀ ਫਿਲਹਾਲ ਐਕਟਿੰਗ ਅਤੇ ਮਾਡਲਿੰਗ ਕਰ ਰਹੀ ਹੈ।  ਜੋਤੀ ਦਾ ਖ਼ੁਦ ਦਾ ਯੂ-ਟਿਊਬ ਚੈਨਲ ਵੀ ਹੈ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: ਵੋਟਿੰਗ ਕੇਂਦਰ ਦੇ ਬਾਥਰੂਮ 'ਚ ਮਿਲੀ CRPF ਜਵਾਨ ਦੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News