ਸੰਦੀਪ ਪਾਠਕ ਦਾ ਵੱਡਾ ਦਾਅਵਾ; ਸਾਡੇ ਵਿਧਾਇਕਾਂ ਨੂੰ ਫੋਨ ਕਰ BJP ਕਹਿ ਰਹੀ, ''ਜੋ ਚਾਹੀਦੈ, ਮਿਲ ਜਾਵੇਗਾ ਨਹੀ ਤਾਂ....''

Thursday, Mar 28, 2024 - 02:54 PM (IST)

ਸੰਦੀਪ ਪਾਠਕ ਦਾ ਵੱਡਾ ਦਾਅਵਾ; ਸਾਡੇ ਵਿਧਾਇਕਾਂ ਨੂੰ ਫੋਨ ਕਰ BJP ਕਹਿ ਰਹੀ, ''ਜੋ ਚਾਹੀਦੈ, ਮਿਲ ਜਾਵੇਗਾ ਨਹੀ ਤਾਂ....''

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਸੰਦੀਪ ਪਾਠਕ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ 'ਆਪ' ਦੇ ਵਿਧਾਇਕਾਂ ਨੂੰ ਫੋਨ ਕਰ ਕੇ ਪਾਰਟੀ ਛੱਡਣ ਜਾਂ ਨਤੀਜੇ ਭੁਗਤਣ ਲਈ ਕਿਹਾ ਜਾ ਰਿਹਾ ਹੈ। ਪਾਠਕ ਨੇ ਇਹ ਟਿੱਪਣੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕਿਹਾ ਕਿ ਹਰ ਥਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਫੋਨ ਕਾਲ ਆ ਰਹੇ ਹਨ। ਕਹਿ ਰਹੇ ਹਨ ਕਿ ਜੋ ਚਾਹੀਦਾ ਹੈ ਬੋਲੋ, ਮਿਲ ਜਾਵੇਗਾ, ਨਹੀਂ ਆਏ ਤਾਂ ਤੁਹਾਡੀ ਖੈਰ ਨਹੀਂ।

ਇਹ ਵੀ ਪੜ੍ਹੋ- ਕੇਜਰੀਵਾਲ ਨੂੰ CM ਦੇ ਅਹੁਦੇ ਤੋਂ ਹਟਾਉਣ ਸਬੰਧੀ ਪਟੀਸ਼ਨ ਤੋਂ ਹਾਈ ਕੋਰਟ ਦਾ ਇਨਕਾਰ, ਜਾਣੋ ਕੀ ਕਿਹਾ

PunjabKesari

ਦਿੱਲੀ ਪੰਜਾਬ ਦੀ ਜਨਤਾ ਨੇ ਇੰਨੀ  ਉਮੀਦ ਨਾਲ ਕੇਜਰੀਵਾਲ ਨੂੰ ਚੁਣਿਆ ਹੈ ਅਤੇ ਇਹ ਜਨਤਾ ਦਾ ਅਧਿਕਾਰ ਹੈ। ਭਾਜਪਾ ਇਹ ਗੁੰਡਾਗਰਦੀ ਕਿਸੇ ਪਾਰਟੀ ਨਾਲ ਨਹੀਂ ਕਰ ਰਹੀ ਸਗੋਂ ਦੇਸ਼ ਨਾਲ ਧਰੋਹ ਕਰ ਰਹੀ ਹੈ। ਇਸ ਦਾ ਨੁਕਸਾਨ ਕਿਸੇ ਪਾਰਟੀ ਨੂੰ ਨਹੀਂ ਹੈ ਸਗੋਂ ਦੇਸ਼ ਨੂੰ ਹੋਵੇਗਾ। ਦੇਸ਼ ਨੂੰ ਤੋੜਨ ਦੀ ਪਹਿਲਾਂ ਵੀ ਅਜਿਹੀਆਂ ਕਈ ਕੋਸ਼ਿਸ਼ਾਂ ਅੰਗਰੇਜ਼ਾ, ਮੁਗ਼ਲਾਂ ਵਲੋਂ ਕੀਤੀਆਂ ਗਈਆਂ ਪਰ ਇਤਿਹਾਸ ਗਵਾਹ ਹੈ, ਉਹ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਹੋਈਆਂ। ਭਾਜਪਾ ਦੀ ਵੀ ਇਹ ਕੋਸ਼ਿਸ਼ ਅਸਫ਼ਲ ਹੋਵੇਗੀ। ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਦੇਸ਼ ਦੇ ਸੱਭਿਆਚਾਰ ਅਤੇ ਪਰਮਾਤਮਾ 'ਤੇ ਭਰੋਸਾ ਰੱਖੋ। ਜਿੱਤ ਸੱਚ ਦੀ ਹੋਵੇਗੀ।

ਇਹ ਵੀ ਪੜ੍ਹੋ- ਦਿੱਲੀ ਦੇ CM ਕੇਜਰੀਵਾਲ ਨੇ ED ਦੀ ਹਿਰਾਸਤ ਤੋਂ ਜਾਰੀ ਕੀਤਾ ਨਵਾਂ ਆਦੇਸ਼

ਪਾਠਕ ਨੂੰ 'ਐਕਸ' 'ਤੇ ਜਵਾਬ ਦਿੰਦੇ ਹੋਏ ਭਾਜਪਾ ਬੁਲਾਰੇ ਪ੍ਰਵੀਣ ਸ਼ੰਕਰ ਕਪੂਰ ਨੇ ਉਨ੍ਹਾਂ ਨੂੰ ਉਸ ਭਾਜਪਾ ਨੇਤਾ ਦਾ ਨਾਂ ਦੱਸਣ ਦੀ ਚੁਣੌਤੀ ਦਿੱਤੀ, ਜਿਸ ਨੇ ਕਿਸੇ 'ਆਪ' ਵਿਧਾਇਕ ਨੂੰ ਫੋਨ ਕਰ ਕੇ ਲਾਲਚ ਦਿੱਤਾ ਹੋਵੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਸੱਚ ਤਾਂ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਦੇ ਕਿੱਸਿਆਂ ਕਾਰਨ 'ਆਪ' ਦਾ ਕੁਨਬਾ ਬਿਖਰ ਰਿਹਾ ਹੈ।  ਦੱਸਣਯੋਗ ਹੈ ਕਿ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰੱਦ ਕੀਤੀ ਜਾ ਚੁੱਕੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ 28 ਮਾਰਚ ਤੱਕ ਏਜੰਸੀ ਦੀ ਹਿਰਾਸਤ ਵਿਚ ਹਨ। ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ 'ਆਪ' ਵਰਕਰਾਂ ਨੇ ਸਵੇਰੇ ਆਈ. ਟੀ. ਓ. ਮੈਟਰੋ ਸਟੇਸ਼ਨ ਕੋਲ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਵੀ ਕੀਤਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News