ਆਨਲਾਈਨ ਗੇਮ ਦਾ ਭਾਰਤ ''ਚ ਹੋਇਆ ਵਾਧਾ
Thursday, May 11, 2017 - 10:31 AM (IST)

ਜਲੰਧਰ-ਦੇਸ਼ ਆਨਲਾਈਨ ਦੀ ਦੁਨੀਆ ''ਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਸਾਲ 2021 ਤੱਕ ਇਸ ਦੇ 36 ਕਰੋੜ ਡਾਲਰ ਤੋਂ ਵੱਧ ਕੇ 1 ਅਰਬ ਤੱਕ ਪਹੁੰਚਣ ਦੀ ਉਮੀਦ ਹੈ। ਜੋ ਕਿ 20 ਫੀਸਦੀ ਵਾਧਾ ਦਰ ਹੈ। ਇਸ ਦੌਰਾਨ ਆਨਲਾਈਨ ਗੇਮ ਖੇਡਣ ਵਾਲੇ ਲੋਕਾਂ ਦਾ ਗਿਣਤੀ ਵੱਧ ਕੇ 31 ਕਰੋੜ ਹੋ ਗਈ ਹੈ। KPMG ਦੀ ਰਿਪੋਰਟ ਦੇ ਅਨੁਸਾਰ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ।
''ਆਨਲਾਈਨ ਗੇਮਿੰਗ ਇੰਨ ਇੰਡੀਆ:2021 '' ਰਿਪੋਰਟ ''ਚ ਦੱਸਿਆ ਗਿਆ ਹੈ ਕਿ ਭਾਰਤੀ ਲੋਕਾਂ ਦੇ ਆਨਲਾਈਨ ਗੇਮ ਸਰਚ ਕਰਨ ''ਚ 117 ਫੀਸਦੀ ਦੀ ਬੜੋਤਰੀ ਹੋਈ ਹੈ ਜੋ ਗੇਮ ਡਿਵੈਲਪਰਾਂ ਦੇ ਲਈ ਕਾਫੀ ਵੱਡੇ ਮੌਕੇ ਵਰਗਾ ਹੈ।
ਇਹ ਰਿਪੋਰਟ ਗਲੋਬਲ ਮਾਰਕੀਟ ਰਿਸਰਚ ਫਰਮ ਆਈ. ਐੱਮ. ਆਰ. ਬੀ. ਨੇ 16 ਭੂਗੋਲਿਕ ਖੇਤਰਾਂ ਦੇ 3,000Participants ਦਾ ਇੰਟਰਵਿਊ ਕਰਨ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਇਸ ਰਿਪੋਰਟ ''ਚ ਭਾਰਤ ਦੇ ਆਨਲਾਈਨ ਗੇਮਿੰਗ ਇੰਡਸਟਰੀ ਦਾ ਵਾਧਾ ਦਰ, ਚੁਣੌਤੀਆਂ ਅਤੇ ਵਿਕਾਸ ਦੇ ਅਵਸਰਾਂ ''ਤੇ ਸਟੱਡੀ ਕੀਤੀ ਹੈ।
ਇਸ ਰਿਪੋਰਟ ''ਚ ਜਨਗਣਨਾ ਅਤੇ ਉਨ੍ਹਾਂ ਦੇ ਗੇਮਿੰਗ ਤਰਜੀਹ, ਉਨ੍ਹਾਂ ਦੇ ਉਪਯੋਗ ਅਤੇ ਖਰਚ ਪੈਟਰਨ ਦੇ ਆਧਾਰ ''ਚ ਖਪਤਕਾਰ ਦੀ ਚਾਹਤ ''ਤੇ ਵੀ ਧਿਆਨ ਦਿੱਤਾ ਗਿਆ ਹੈ।