ਟਰੱਕ ਯੂਨੀਅਨ ਪ੍ਰਧਾਨ ਦਾ ਇੱਟ ਮਾਰ ਕੇ ਕਤਲ, ਕੰਧ ਬਣਾਉਣ ਨੂੰ ਲੈ ਕੇ ਹੋਇਆ ਸੀ ਵਿਵਾਦ
Sunday, Jul 06, 2025 - 08:38 PM (IST)

ਹੁਸ਼ਿਆਰਪੁਰ (ਅਮਰੀਕ) : ਅੱਜ ਹੁਸ਼ਿਆਰਪੁਰ ਦੇ ਮੁਕੇਰੀਆਂ ਵਿੱਚ ਟਰੱਕ ਯੂਨੀਅਨ ਪ੍ਰਧਾਨ ਦਾ ਇੱਟਾਂ ਨਾਲ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਵਿਵਾਦ ਮੁਕੇਰੀਆਂ ਦੀ ਟਰੱਕ ਯੂਨੀਅਨ ਵਿੱਚ ਕੰਧ ਬਣਾਉਣ ਨੂੰ ਲੈ ਕੇ ਸ਼ੁਰੂ ਹੋਇਆ ਸੀ ਜਿਸ ਵਿੱਚ ਪ੍ਰਧਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਭਜਨ ਸਿੰਘ ਅਟਵਾਲ, 80 ਸਾਲ ਵਜੋਂ ਹੋਈ ਹੈ, ਜੋ ਪਿੰਡ ਤਗੜਾ ਖੁਰਦ ਦਾ ਰਹਿਣ ਵਾਲਾ ਸੀ।
ਹਰਭਜਨ ਸਿੰਘ ਅਟਵਾਲ ਮੁਕੇਰੀਆਂ ਟਰੱਕ ਯੂਨੀਅਨ ਦਾ ਪ੍ਰਧਾਨ ਵੀ ਸੀ। ਪਿਛਲੇ ਕਈ ਸਮੇਂ ਤੋਂ ਟਰੱਕ ਯੂਨੀਅਨ 'ਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਟਰੱਕ ਯੂਨੀਅਨ ਦੇ ਅੰਦਰ ਇੱਕ ਕੰਧ ਬਣੀ ਸੀ, ਜੋ ਕਿ ਸੰਦੀਪ ਸਿੰਘ ਸੰਨੀ, ਵਾਸੀ ਗਲਦੀਆਂ ਨੇ ਬਣਾਈ ਸੀ। ਅੱਜ ਟਰੱਕ ਯੂਨੀਅਨ ਦੇ ਹੋਰ ਲੋਕਾਂ ਦੀ ਮੌਜੂਦਗੀ ਵਿੱਚ ਕੰਧ ਢਾਹੀ ਜਾ ਰਹੀ ਸੀ, ਤਾਂ ਗੁੱਸੇ ਵਿੱਚ ਆ ਕੇ ਸੰਨੀ ਨੇ ਹਰਭਜਨ ਸਿੰਘ ਨੂੰ ਇੱਟ ਮਾਰ ਦਿੱਤੀ। ਇੱਟ ਹਰਭਜਨ ਦੀ ਛਾਤੀ ਵਿੱਚ ਵੱਜੀ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁਕੇਰੀਆਂ ਪੁਲਸ ਨੇ ਹਰਭਜਨ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e