ਮਸ਼ਹੂਰ ਸਵੀਟ ਸ਼ਾਪ ''ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਹੋਇਆ ਸੁਆਹ
Thursday, Jul 10, 2025 - 05:30 AM (IST)

ਫਗਵਾੜਾ (ਜਲੋਟਾ) : ਫਗਵਾੜਾ ਦੀ ਪੋਸ਼ ਕਾਲੋਨੀ ਗੁਰੂ ਹਰਗੋਬਿੰਦ ਨਗਰ ਵਿਖੇ ਮੌਜੂਦ ਸ਼ਹਿਰ ਦੀ ਮਸ਼ਹੂਰ ਨੋਵਲਟੀ ਸਵੀਟ ਸ਼ਾਪ ਵਿੱਚ ਬੀਤੀ ਦੇਰ ਰਾਤ ਭੇਦਭਰੇ ਹਾਲਾਤਾਂ 'ਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ, ਨੋਵਲਟੀ ਸਵੀਟ ਸ਼ਾਪ 'ਚ ਰਾਤ ਕਰੀਬ 2 ਵਜੇ ਅੱਗ ਦੀਆਂ ਲਪਟਾਂ ਵੇਖਣ ਨੂੰ ਮਿਲੀਆਂ ਜਿਸਦੀ ਸੂਚਨਾ ਦੁਕਾਨ ਦੇ ਮਾਲਕ ਨੂੰ ਲੋਕਾਂ ਵੱਲੋਂ ਦਿੱਤੀ ਗਈ। ਇਸ ਤੋਂ ਬਾਅਦ ਮੌਕੇ 'ਤੇ ਪੁੱਜੇ ਦੁਕਾਨ ਦੇ ਮਾਲਕ ਅਤੇ ਸ਼ਹਿਰ ਵਾਸੀਆਂ ਨੇ ਇਸ ਦੀ ਸੂਚਨਾ ਫਗਵਾੜਾ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ, ਜਿਸ ਤੋਂ ਤੁਰੰਤ ਬਾਅਦ ਮੌਕੇ 'ਤੇ ਫਗਵਾੜਾ ਫਾਇਰ ਬ੍ਰਿਗੇਡ ਦੀ ਟੀਮ ਫਾਇਰ ਟੈਂਡਰ ਵਾਹਨਾਂ ਸਮੇਤ ਪੁੱਜੀ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ।
ਇਹ ਵੀ ਪੜ੍ਹੋ : ਮੋਟਰਸਾਈਕਲ ’ਚ ਪੈਟਰੋਲ ਖਤਮ ਹੋਣ ’ਤੇ ਮਦਦ ਮੰਗਣੀ ਪਈ ਮਹਿੰਗੀ, ਖੋਹ ਲਿਆ ਸਾਰਾ ਸਾਮਾਨ
ਜਾਣਕਾਰੀ ਮੁਤਾਬਕ, ਫਗਵਾੜਾ ਫਾਇਰ ਬ੍ਰਿਗੇਡ਼ ਦੀ ਟੀਮ ਵੱਲੋਂ ਅੱਧੀ ਦਰਜਨ ਤੋਂ ਵੱਧ ਫਾਇਰ ਟੈਂਡਰ ਗੱਡੀਆਂ ਦੀ ਵਰਤੋਂ ਕਰਦੇ ਹੋਏ ਦੁਕਾਨ 'ਚ ਲੱਗੀ ਅੱਗ ਨੂੰ ਬੁਝਾਉਣ ਲਈ ਲਗਾਤਾਰ ਪਾਣੀ ਦਾ ਛਿੜਕਾਅ ਕੀਤਾ ਗਿਆ। ਇਸ ਦੌਰਾਨ ਕਈ ਘੰਟਿਆਂ ਤੱਕ ਚੱਲੇ ਰਾਹਤ ਕਾਰਜਾਂ ਤੋਂ ਬਾਅਦ ਭੜਕੀ ਹੋਈ ਅੱਗ ਨੂੰ ਫਾਇਰ ਟੀਮ ਦੇ ਯਤਨਾਂ ਸਦਕਾ ਕਾਬੂ ਕਰ ਲਿਆ ਗਿਆ। ਨੋਵਲਟੀ ਸਵੀਟ ਸ਼ਾਪ 'ਚ ਲੱਗੀ ਅੱਗ ਦੌਰਾਨ ਦੁਕਾਨ ਵਿੱਚ ਪਿਆ ਸਾਰਾ ਕੀਮਤੀ ਸਾਮਾਨ ਜਿਸ ਵਿੱਚ ਫਰਨੀਚਰ ਆਦਿ ਸ਼ਾਮਲ ਹੈ, ਸਭ ਕੁਝ ਸੜ ਕੇ ਸੁਆਹ ਹੋ ਗਿਆ ਹੈ ਜਿਸ ਕਾਰਨ ਇਥੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।
ਦੁਕਾਨ ਦੇ ਮਾਲਕ ਦੇ ਦੱਸਣ ਮੁਤਾਬਕ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਇਆ ਦੱਸਿਆ ਜਾ ਰਿਹਾ ਹੈ। ਨੋਵਲਟੀ ਸਵੀਟ ਸ਼ਾਪ 'ਚ ਲੱਗੀ ਅੱਗ ਸਬੰਧੀ ਫਗਵਾੜਾ ਫਾਇਰ ਬ੍ਰਿਗੇਡ਼ ਦੀ ਟੀਮ ਵੱਲੋਂ ਇਸ ਦੀ ਸੂਚਨਾ ਫਗਵਾੜਾ ਪੁਲਸ ਨੂੰ ਦੇ ਦਿੱਤੀ ਗਈ ਹੈ। ਇਸ ਦੌਰਾਨ ਸ਼ਹਿਰ ਦੀ ਮਸ਼ਹੂਰ ਸਵੀਟ ਸ਼ਾਪ 'ਚ ਲੱਗੀ ਅੱਗ ਅਤੇ ਇੱਥੇ ਹੋਏ ਲੱਖਾਂ ਰੁਪਏ ਦੇ ਨੁਕਸਾਨ ਨੂੰ ਲੈ ਕੇ ਸਥਾਨਕ ਫਗਵਾੜਾ ਵਾਸੀਆਂ 'ਚ ਦੁੱਖ ਦੀ ਲਹਿਰ ਪਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8