ਵਿਦਿਆਰਥੀਆਂ ਲਈ ਅਹਿਮ ਖ਼ਬਰ ਪ੍ਰੀਖਿਆ ਫੀਸਾਂ ਲਈ ਨਵਾਂ ਸ਼ਡਿਊਲ ਜਾਰੀ, ਪੰਜ ਫ਼ੀਸਦੀ ਵਾਧਾ

Tuesday, Jul 08, 2025 - 01:28 PM (IST)

ਵਿਦਿਆਰਥੀਆਂ ਲਈ ਅਹਿਮ ਖ਼ਬਰ ਪ੍ਰੀਖਿਆ ਫੀਸਾਂ ਲਈ ਨਵਾਂ ਸ਼ਡਿਊਲ ਜਾਰੀ, ਪੰਜ ਫ਼ੀਸਦੀ ਵਾਧਾ

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ.ਯੂ.) ਅਤੇ ਇਸ ਨਾਲ ਨਾਲ ਸਬੰਧਤ ਕਾਲਜਾਂ ਦੀਆਂ ਹਰ ਸਾਲ ਪ੍ਰੀਖਿਆ ਫੀਸਾਂ ਵੱਧਦੀਆਂ ਹਨ। ਹਰ ਵਾਰ ਵਾਂਗ ਇਸ ਵਾਰ ਵੀ ਕਰੀਬ ਪੰਜ ਫ਼ੀਸਦੀ ਫੀਸ ਵਾਧੇ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਪਿਛਲੇ ਸਾਲ 2024-25 ਸੈਸ਼ਨ ਤੋਂ 2025-26 ਸੈਸ਼ਨ ਲਈ ਪ੍ਰੀਖਿਆ ਦੀਆਂ ਫੀਸਾਂ ’ਚ 100 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦਾ ਵਾਧਾ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ਪੀ.ਐੱਚ.ਡੀ., ਪੁਨਰ ਮੁਲਾਂਕਣ ਫੀਸ, ਡੁਪਲੀਕੇਟ ਰੋਲ ਨੰਬਰ ਫੀਸ, ਪ੍ਰੀਖਿਆ ਕੇਂਦਰ ਫੀਸ, ਕਾਂਫੀਡੈਂਸ਼ਿਅਲ ਫੀਸਾਂ ਵੀ ਵਧੀਆਂ ਹਨ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਮੁਲਾਜ਼ਮਾਂ ਲਈ ਵੱਡਾ ਐਲਾਨ, ਕੈਬਨਿਟ ਨੇ ਲਿਆ ਫ਼ੈਸਲਾ

ਚੇਤੇ ਰਹੇ ਕਿ ਇਸ ਤੋਂ ਪਹਿਲਾਂ ਵੱਖ-ਵੱਖ ਕੋਰਸਾਂ ਦੀਆਂ ਨਵੇਂ ਸੈਸ਼ਨ ਦੌਰਾਨ ਦਾਖਲਾ ਫੀਸ ਪੰਜ ਫੀਸਦੀ ਦੇ ਕਰੀਬ ਵਧਦੀ ਰਹੀ ਹੈ। ਹੁਣ ਪ੍ਰੀਖਿਆ ਫੀਸਾਂ ਤੇ ਹੋਰ ਫੀਸਾਂ ਵੀ ਵਧੀਆਂ ਹਨ। ਇਹ ਫੀਸਾਂ ਰੁਟੀਨ ਦੇ ਚਾਰਜਿਸ ਦੇ ਹਿਸਾਬ ਨਾਲ ਵਧਾਈਆਂ ਗਈਆਂ ਹਨ। ਹਾਲਾਂਕਿ ਹਾਲੇ ਜੁਲਾਈ ਮਹੀਨੇ ਤੋਂ ਸੈਸ਼ਨ ਦੇ ਪਹਿਲੇ ਸਮੈਸਟਰ ਦੀ ਸ਼ੁਰੂਆਤ ਹੋਵੇਗੀ ਤੇ ਪ੍ਰੀਖਿਆਵਾਂ ਦਸੰਬਰ ਮਹੀਨੇ ’ਚ ਹੋਣਗੀਆਂ। ਜਿਸ ਲਈ ਪ੍ਰੀਖਿਆ ਫਾਰਮ ਪਹਿਲਾਂ ਹੀ ਭਰੇ ਜਾਂਦੇ ਹਨ। ਪੀ.ਯੂ. ਵੱਲੋਂ ਪ੍ਰੀਖਿਆ ਨਵੀਂ ਫੀਸਾਂ ਤਹਿਤ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 31 ਲੱਖ ਪਰਿਵਾਰਾਂ ਨੂੰ ਵੱਡਾ ਝਟਕਾ, ਮਾਝਾ ਤੇ ਦੁਆਬਾ ਸਭ ਤੋਂ ਵੱਧ ਪ੍ਰਭਾਵਤ

ਪ੍ਰੀਖਿਆਵਾਂ ਲਈਸਾਂ ਦਾ ਨਵਾਂ ਸ਼ਡਿਊਲ

ਪ੍ਰੀਖਿਆ ਸੈਸ਼ਨ 2024-2 ਫੀਸ ਸੈਸ਼ਨ 2025-26
ਐਨਵਾਇਰਮੈਂਟ 770 810
ਬੀ.ਏ. ਵਿਦ ਪ੍ਰੈਕਟੀਕਲ 2010 2120 ਦੇ ਨਾਲ
ਬੀ.ਏ. ਆਰਨਜ਼ 3210 3380
ਹੋਟਲ ਮੈਨੇਜਮੈਂਟ 3830 4030
ਫੈਸ਼ਨ ਡਿਜ਼ਾਈਨਿੰਗ 3830 4030
ਐੱਮ.ਏ.ਏ.-ਐੱਮ.ਐੱਸ.ਸੀ. 3210 3380
ਐੱਮ.ਪੀ.ਐੱਡ. 3830 4030
ਸਟੈਮ ਸੈੱਲ 5070 5330
ਐੱਲ.ਐੱਲ.ਬੀ. ਥ੍ਰੀ ਈਅਰ 2120 2010
ਐੱਮ.ਟੈਕ 3830 4030
ਐੱਮ.ਬੀ.ਏ. (ਬਾਇਓਟੈਕ) 5690 5980
ਸਾਇਕੋਲੋਜੀ (ਐੱਮ.ਏ.) 6310 6630
ਬੀ.ਡੀ.ਐੱਸ. 11280 11850
ਐੱਮ.ਬੀ.ਬੀ.ਐੱਸ. 12580 13140

ਇਨ੍ਹਾਂ ਤੋਂ ਇਲਾਵਾ ਪੁਨਰ ਮੁਲਾਂਕਣ ਫੀਸ 790 ਰੁਪਏ, ਕਾਂਫੀਡੈਂਸ਼ਿਅਲ ਰਿਜ਼ਲਟ 600, ਡੁਪਲੀਕੇਟ ਮਾਈਗ੍ਰੇਸ਼ਨ ਸਰਟੀਫਿਕੇਟ 840, ਪ੍ਰੀਖਿਆ ਕੇਂਦਰ 2370 ਰੁਪਏ, ਡੁਪਲੀਕੇਟ ਰੋਲ ਨੰਬਰ 600 ਰੁਪਏ, ਨਾਮ ਸੁਧਾਰ 2240 ਰੁਪਏ, ਜਨਮ ਮਿਤੀ ਫੀਸ 6050 ਰੁਪਏ ਫੀਸ ਰੱਖੀ ਗਈ ਹੈ। ਇਨ੍ਹਾਂ ਦੀਆਂ ਫੀਸਾਂ ਵਿਚ ਵੀ ਕਰੀਬ 5 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ।


author

Gurminder Singh

Content Editor

Related News