ਵਿਦੇਸ਼ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
Friday, Jul 04, 2025 - 11:08 AM (IST)

ਰਾਜਪੁਰਾ (ਹਰਵਿੰਦਰ)- ਰਾਜਪੁਰਾ ਦੀ ਸ਼ੀਤਲ ਕਾਲੋਨੀ ਵਾਸੀ ਸਾਬਕਾ ਪੁਲਸ ਅਧਿਕਾਰੀ ਗੁਰਪ੍ਰੀਤ ਸਿੱਖ ਢਿੱਲੋਂ ਦਾ ਬੇਟਾ ਨੋਬਲ ਢਿੱਲੋਂ (29) ਜੋ ਕਿ 7 ਕੁ ਸਾਲ ਪਹਿਲਾਂ ਪੜ੍ਹਾਈ ਲਈ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਗਿਆ ਸੀ ਅਤੇ ਹੁਣ ਆਪਣਾ ਕਾਰੋਬਾਰ ਕਰ ਰਿਹਾ ਸੀ, ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
ਮ੍ਰਿਤਕ ਦੇ ਪਿਤਾ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਅਜੇ 30 ਜੂਨ ਨੂੰ ਉਨ੍ਹਾਂ ਦੀ ਅਪਣੇ ਬੇਟੇ ਨਾਲ ਤਕਰੀਬਨ 45 ਮਿੰਟ ਤਕ ਫੋਨ ’ਤੇ ਗੱਲਬਾਤ ਹੋਈ ਸੀ ਅਤੇ ਉਹ ਤਿੰਨ ਚਾਰ ਮਹੀਨੇ ਤਕ ਪੰਜਾਬ ਆਉਣ ਦੀ ਗੱਲ ਕਹਿ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਮੇਰੇ ਵਾਸਤੇ ਕੁੜੀ ਵੇਖ ਕੇ ਰੱਖਣਾ, ਮੈਂ ਆ ਕੇ ਵਿਆਹ ਕਰਵਾ ਕੇ ਹੀ ਜਾਵਾਂਗਾ।
ਇਹ ਵੀ ਪੜ੍ਹੋ- ਪੰਜਾਬ 'ਚ ਮਿੰਨੀ ਗੋਆ 'ਤੇ ਮੱਚ ਗਈ ਹਫ਼ੜਾ-ਦਫ਼ੜੀ, ਅਚਾਨਕ ਕਿਸ਼ਤੀ ਨੂੰ ਲੱਗੀ ਅੱਗ
ਨੋਬਲ ਢਿੱਲੋਂ ਦੇ ਪਿਤਾ ਨੇ ਭਰੀਆਂ ਅੱਖਾਂ ਨਾਲ ਕਿਹਾ ਕਿ ਬਣਦਾ ਤਾਂ ਇਹ ਸੀ ਕਿ ਮੇਰਾ ਪੁੱਤਰ ਮੇਰੀ ਅਰਥੀ ਨੂੰ ਮੋਢਾ ਦਿੰਦਾ ਪਰ ਮੇਰੀ ਬਦਕਿਸਮਤੀ ਹੈ ਕਿ ਮੈਨੂੰ ਬੁਢਾਪੇ ਵਿਚ ਜਵਾਨ ਪੁੱਤਰ ਦੀ ਅਰਥੀ ਨੂੰ ਮੋਢਾ ਦੇਣਾ ਪਵੇਗਾ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਸਿਡਨੀ ਰਹਿੰਦੇ ਹਨ ਅਤੇ ਚਾਰ ਪੰਜ ਦਿਨ ਤਕ ਉਨ੍ਹਾਂ ਦੇ ਬੇਟੇ ਦੀ ਲਾਸ਼ ਉਨ੍ਹਾਂ ਨੂੰ ਸੌਂਪੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ, ਭਾਰੀ ਮੀਂਹ ਦੀ ਲਪੇਟ 'ਚ ਆਇਆ ਸੂਬੇ ਦਾ ਅੱਧਾ ਹਿੱਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8