ਪਿਛਲੇ ਸਾਲ ਪਿੰਡ ''ਚੋਂ ਚੋਰੀ ਹੋਇਆ ਟਰੈਕਟਰ ਬਿਹਾਰ ਤੋਂ ਬਰਾਮਦ
Tuesday, Jul 08, 2025 - 03:11 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ/ਪਰਮਜੀਤ ਸਿੰਘ ਮੋਮੀ)- ਟਾਂਡਾ ਪੁਲਸ ਵੱਲੋਂ ਨਵੰਬਰ ਮਹੀਨੇ ਵਿਚ ਪਿੰਡ ਗਿਲਜੀਆਂ ਤੋਂ ਪ੍ਰਵਾਸੀ ਨੌਕਰ ਵੱਲੋਂ ਚੋਰੀ ਕੀਤਾ ਗਿਆ ਟਰੈਕਟਰ ਬਿਹਾਰ ਸਟੇਟ ਤੋਂ ਬਰਾਮਦ ਕੀਤਾ ਗਿਆ। ਥਾਣਾ ਟਾਂਡਾ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਡੀ.ਐੱਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਅਤੇ ਥਾਣਾ ਮੁਖੀ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ 19 ਨਵੰਬਰ 2024 ਨੂੰ ਪਿੰਡ ਗਿਲਜੀਆਂ ਤੋਂ ਨਿਸ਼ਾਨ ਸਿੰਘ ਪੁੱਤਰ ਸ਼ਰਮ ਸਿੰਘ ਦੇ ਹਵੇਲੀ ਵਿਚ ਰਹਿ ਰਹੇ ਪ੍ਰਵਾਸੀ ਮਜ਼ਦੂਰ ਗਾਜ਼ੀ ਸ਼ਾਹ ਉਰਫ ਰਿੰਕੂ ਵਾਸੀ ਬਿਹਾਰ ਵੱਲੋਂ ਟਰੈਕਟਰ ਅਤੇ ਖੇਤੀਬਾੜੀ ਵਿਚ ਵਰਤੀ ਜਾਣ ਵਾਲੀ ਹੋਰ ਮਸ਼ੀਨਰੀ ਚੋਰੀ ਕਰ ਲਈ ਗਈ ਸੀ ਤੇ ਚੋਰੀ ਦਾ ਸ਼ਿਕਾਰ ਹੋਏ ਕਿਸਾਨ ਦੀ ਸ਼ਿਕਾਇਤ ਤੇ ਟਾਂਡਾ ਪੁਲਸ ਨੇ ਮੁਕਦਮਾ ਦਰਜ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - ਪੂਰੇ ਮਹੀਨੇ ਲਈ FREE ਹੋਵੇਗਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ!
ਉਨ੍ਹਾਂ ਹੋਰ ਦੱਸਿਆ ਕਿ ਟਾਂਡਾ ਪੁਲਸ ਨੇ ਆਪਣੇ ਰਿਸੋਰਸ ਅਨੁਸਾਰ ਟੀਮਾਂ ਬਣਾਈਆਂ ਤੇ ਚੋਰੀਸ਼ੁਦਾ ਟਰੈਕਟਰ ਬਰਾਮਦ ਕਰਨ ਲਈ ਜ਼ਿਲ੍ਹਾ ਪੁਲਸ ਮੁਖੀ ਸੰਦੀਪ ਕੁਮਾਰ ਮਲਿਕ, ਤੇ ਆਈ.ਪੀ.ਐੱਸ. ਮੁਕੇਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਏ.ਐੱਸ.ਆਈ ਜਸਵੀਰ ਸਿੰਘ ਦੀ ਅਗਵਾਈ ਵਿਚ ਬਿਹਾਰ ਸਟੇਟ ਰਵਾਨਾ ਕੀਤਾ, ਜਿਸ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਚੋਰੀਸ਼ੁਧਾ ਟਰੈਕਟਰ ਬਰਾਮਦ ਕਰਕੇ ਮਾਲਕ ਦੇ ਹਵਾਲੇ ਕੀਤਾ।
ਉਨ੍ਹਾਂ ਹੋਰ ਦੱਸਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਗਾਜ਼ੀ ਸ਼ਾਹ ਉਰਫ ਰਿੰਕੂ ਦੀ ਗ੍ਰਿਫ਼ਤਾਰੀ ਵਾਸਤੇ ਟਾਂਡਾ ਪੁਲਸ ਵੱਲੋਂ ਕੋਸ਼ਿਸ਼ ਕੀਤੀ ਜਾ। ਟਾਂਡਾ ਪੁਲਸ ਨੇ ਬਿਹਾਰ ਸਟੇਟ ਤੋਂ ਚੋਰੀਸ਼ੁਦਾ ਲਿਆਂਦਾ ਟਰੈਕਟਰ ਅੱਜ ਉਸ ਦੇ ਮਾਲਕ ਨਿਸ਼ਾਨ ਸਿੰਘ ਨੂੰ ਸੌਂਪਿਆ ਜਿਸ ਤੇ ਕਿਸਾਨ ਨੇ ਟਾਂਡਾ ਪੁਲਸ ਦਾ ਧੰਨਵਾਦ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8