ਖ਼ੂਨ ਹੋਇਆ ਪਾਣੀ! ਛੋਟੇ ਨੇ ਖਰਪਾੜ ਮਾਰ ਕੇ ਕਰ ਦਿੱਤਾ ਵੱਡੇ ਭਰਾ ਦਾ ਕਤਲ
Wednesday, Jul 09, 2025 - 12:37 PM (IST)

ਮੂਨਕ (ਗਰਗ): ਅਜੋਕੇ ਕਲਯੁੱਗੀ ਸਮੇਂ ਵਿਚ ਭਰਾ ਭਰਾ ਦਾ, ਪਿਓ ਪੁੱਤ ਦਾ ਅਤੇ ਪੁੱਤ ਪਿਓ ਦਾ ਕਾਤਲ ਬਣਿਆ ਹੋਇਆ ਹੈ। ਇਸ ਦੇ ਚਲਦਿਆਂ ਥਾਣਾ ਮੂਣਕ ਵਿਖੇ ਵੀ ਇਕ ਅਜਿਹਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਵਿਚ ਇਕ ਭਰਾ ਨੇ ਆਪਣੇ ਸਕੇ ਵੱਡੇ ਭਰਾ ਦਾ ਲੱਕੜ ਦੀ ਖਰਪਾੜ ਮਾਰ ਕੇ ਕਤਲ ਕਰ ਦਿੱਤਾ। ਕਤਲ ਦਾ ਕਾਰਨ ਮਾਮੂਲੀ ਤਕਰਾਰ ਦੱਸਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - 50 ਰੁਪਏ ਬਦਲੇ ਮਿਲੇ 21,00,000 ਰੁਪਏ! ਰਾਤੋ-ਰਾਤ ਚਮਕ ਗਈ ਪੰਜਾਬੀ ਮੁੰਡੇ ਦੀ ਕਿਸਮਤ
ਇਸ ਸਬੰਧੀ ਥਾਣਾ ਮੂਨਕ ਦੇ ਕਾਰਜਕਾਰੀ ਮੁਖੀ ਸੁਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਰਮਜੀਤ ਸਿੰਘ 52 ਪੁੱਤਰ ਨਸੀਬ ਸਿੰਘ ਦੀ ਘਰਵਾਲੀ ਸਰੋਜ ਬਾਲਾ ਵਾਸੀ ਮਨਿਆਣਾ, ਥਾਣਾ ਮੂਨਕ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ 'ਤੇ ਕਰਨ ਸਿੰਘ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਬਿਆਨਾਂ ਮੁਤਾਬਕ ਕਰਮਜੀਤ ਅਤੇ ਉਸ ਦਾ ਭਰਾ ਕਰਨ ਸਿੰਘ ਆਪੋ ਆਪਣੇ ਘਰਾਂ ਵਿਚ ਵੱਖਰੇ - ਵੱਖਰੇ ਤੌਰ 'ਤੇ ਪਰਿਵਾਰਾਂ ਸਮੇਤ ਪਿੰਡ ਮਨਿਆਣਾ ਵਿਖੇ ਰਹਿੰਦੇ ਹਨ। ਅੱਜ ਤੋਂ ਚਾਰ ਪੰਜ ਸਾਲ ਪਹਿਲਾਂ ਦੋਹਾਂ ਵਿਚਾਲੇ ਮਮੂਲੀ ਤਕਰਾਰ ਹੋਇਆ ਸੀ। ਉਸ ਦਿਨ ਤੋਂ ਹੀ ਕਰਨ ਸਿੰਘ ਆਪਣੇ ਭਰਾ ਨਾਲ ਖਾਰ ਖਾਂਦਾ ਸੀ।
ਸਰੋਜ ਬਾਲਾ ਨੇ ਅੱਗੇ ਦੱਸਿਆ ਕਿ ਦੋ ਦਿਨ ਪਹਿਲਾਂ ਰਾਤ 11:30 ਵਜੇ ਦੇ ਕਰੀਬ ਕਰਨ ਸਿੰਘ ਕਰਮਜੀਤ ਸਿੰਘ ਨਾਲ ਗਾਲੀ ਗਲੋਚ ਕਰ ਰਿਹਾ ਸੀ ਤੇ ਉਸ ਨੇ ਸਾਡੇ ਦੇਖਦੇ ਦੇਖਦਿਆਂ ਕੋਲ ਪਈ ਲੱਕੜ ਦੀ ਇਕ ਖਰਪਾੜ ਚੁੱਕ ਕੇ ਕਰਮਜੀਤ ਸਿੰਘ ਦੇ ਮੂੰਹ 'ਤੇ ਮਾਰੀ, ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਪਿਆ ਅਤੇ ਉਸ ਉਪਰੰਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਉਨ੍ਹਾਂ ਨੇ ਕਰਮਜੀਤ ਸਿੰਘ ਨੂੰ ਸੰਭਾਲਿਆ ਤਾਂ ਉਸ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਇਸ ਦੀ ਸੂਚਨਾ ਥਾਣਾ ਮੂਨਕ ਵਿਖੇ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ - ਵਾਹਨ ਚਾਲਕ ਦੇਣ ਧਿਆਨ! ਜਲੰਧਰ 'ਚ ਲੱਗੇ 80 ਹਾਈ-ਟੈੱਕ ਨਾਕੇ, ਮੌਕੇ 'ਤੇ ਜ਼ਬਤ ਹੋਈਆਂ ਕਈ ਗੱਡੀਆਂ
ਥਾਣਾ ਮੁਖੀ ਸੁਰਿੰਦਰ ਕੁਮਾਰ ਸ਼ਰਮਾ ਨੇ ਕਰਨ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਮਨਿਆਣਾ ਦੇ ਖ਼ਿਲਾਫ਼ ਕਤਲ ਦੀ ਧਾਰਾ ਹੇਠ ਮੁਕਦਮਾਂ ਦਰਜ ਕਰ ਲਿਆ ਹੈ ਅਤੇ ਦੋਸ਼ੀ ਖ਼ਿਲਾਫ਼ ਅਗਲੀ ਕਾਰਵਾਈ ਆਰੰਭੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8