ਪੰਜਾਬ: ਅਚਾਨਕ ਹੋਇਆ ਜ਼ੋਰਦਾਰ ਧਮਾਕਾ! ਦਰਜਨਾਂ ਇਲਾਕਿਆਂ ''ਚ Blackout

Friday, Jul 04, 2025 - 11:47 AM (IST)

ਪੰਜਾਬ: ਅਚਾਨਕ ਹੋਇਆ ਜ਼ੋਰਦਾਰ ਧਮਾਕਾ! ਦਰਜਨਾਂ ਇਲਾਕਿਆਂ ''ਚ Blackout

ਲੁਧਿਆਣਾ (ਖੁਰਾਣਾ)- ਸਥਾਨਕ ਫਿਰੋਜ਼ਪੁਰ ਰੋਡ ਸਥਿਤ ਪਾਵਰਕਾਮ ਸੈਂਟਰਲ ਜ਼ੋਨ ਦਫ਼ਤਰ ਦੇ ਠੀਕ ਸਾਹਮਣੇ ਪੈਂਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਾਗਵਾਨੀ ਵਿਭਾਗ ਇਲਾਕੇ ਦੇ ਉਪਰੋਂ ਗੁਜ਼ਰ ਰਹੀ ਬਿਜਲੀ ਦੀ 66,000 ਕਿਲੋਵਾਟ ਦੀ ਹਾਈਟੈਂਸ਼ਨ ਤਾਰਾਂ ’ਚ ਟ੍ਰਿਪਿੰਗ ਹੋਣ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਘਰੋਂ ਭੱਜਣ ਵਾਲੇ ਪ੍ਰੇਮੀ ਜੋੜਿਆਂ ਲਈ ਬੇਹੱਦ ਅਹਿਮ ਖ਼ਬਰ! ਜਾਰੀ ਹੋਏ ਨਵੇਂ ਨਿਰਦੇਸ਼

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅੰਦਰ ਟਾਵਰ ਨੰ. 3 ਅਤੇ 4 ਦੇ ਵਿਚ ਬਿਜਲੀ ਦੀ ਹਾਈਟੈਂਸ਼ਨ ਤਾਰਾਂ ਦੀ ਰੇਂਜ ’ਚ ਆ ਗਈ, ਜਿਸ ਕਾਰਨ ਲਾਈਨਾਂ ਟ੍ਰਿਪ ਹੋ ਗਈਆਂ। ਉਨ੍ਹਾਂ ਦੱਸਿਆ ਕਿ ਚੰਗੀ ਗੱਲ ਇਹ ਰਹੀ ਕਿ 66,000 ਕਿਲੋਵਾਟ ਦੀ ਹਾਈਟੈਂਸ਼ਨ ਲਾਈਨਾਂ ਦੇ ਹੇਠਾਂ ਕੰਮ ਕਰ ਰਹੇ ਸਾਰੇ ਲੋਕ ਵਾਲ-ਵਾਲ ਬਚ ਗਏ, ਨਹੀਂ ਤਾਂ ਕੁਝ ਵੀ ਹੋ ਸਕਦਾ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦਾ DSP ਗ੍ਰਿਫ਼ਤਾਰ! ਮਾਨ ਸਰਕਾਰ ਦਾ ਵੱਡਾ ਐਕਸ਼ਨ

ਪਾਵਰਕਾਮ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਕਿਹਾ ਕਿ ਲਾਈਨ ਟ੍ਰਿਪ ਹੋ ਜਾਣ ਕਾਰਨ ਦਰਜਨਾਂ ਇਲਾਕਿਆਂ ’ਚ ਬਿਜਲੀ ਦੀ ਸਪਲਾਈ ਵਿਵਸਥਾ ਠੱਪ ਹੋ ਗਈ ਤੇ ਬਲੈਕਆਊਟ ਜਿਹੇ ਹਾਲਾਤ ਪੈਦਾ ਹੋ ਗਏ। ਮਾਮਲੇ ਦੀ ਜਾਣਕਾਰੀ ਮਿਲਣ ਦੇ ਤੁਰੰਤ ਬਾਅਦ ਹੀ ਉਹ ਆਪ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ ਅਤੇ ਕਰੀਬ 3 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਸਾਰੇ ਪ੍ਰਭਾਵਿਤ ਇਲਾਕਿਆਂ ’ਚ ਬਿਜਲੀ ਦੀ ਸਪਲਾਈ ਨੂੰ ਬਹਾਲ ਕਰ ਦਿੱਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News