ਪੰਜਾਬ: ਗੁਆਂਢਣ ਨਾਲ ਪਿਆਰ ਦੀਆਂ ਪੀਂਘਾਂ ਪਾਈ ਬੈਠਾ ਸੀ ਤਿੰਨ ਬੱਚਿਆਂ ਦਾ ਪਿਓ! ਫ਼ਿਰ ਜੋ ਹੋਇਆ...

Friday, Jul 11, 2025 - 03:11 PM (IST)

ਪੰਜਾਬ: ਗੁਆਂਢਣ ਨਾਲ ਪਿਆਰ ਦੀਆਂ ਪੀਂਘਾਂ ਪਾਈ ਬੈਠਾ ਸੀ ਤਿੰਨ ਬੱਚਿਆਂ ਦਾ ਪਿਓ! ਫ਼ਿਰ ਜੋ ਹੋਇਆ...

ਤਪਾ ਮੰਡੀ (ਸ਼ਾਮ,ਗਰਗ)- ਢਿਲਵਾਂ ਰੋਡ ਸਥਿਤ ਤਿੰਨ ਬੱਚਿਆਂ ਦੇ ਪਿਓ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕਸ਼ੀ ਦੀ ਵਜ੍ਹਾ ਉਸ ਦੇ ਗੁਆਂਢਣ ਨਾਲ ਨਾਜਾਇਜ਼ ਸਬੰਧਾਂ ਕਾਰਨ ਹੋਏ ਝਗੜੇ ਨੂੰ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਮਾਂ ਸੰਤੋਸ਼ ਰਾਣੀ ਸਾਬਕਾ ਕੌਂਸਲਰ ਨੇ ਪੁਲਸ ਵੱਲੋਂ ਉਨ੍ਹਾਂ ਨੂੰ ਇਨਸਾਫ ਨਾ ਮਿਲਣ 'ਤੇ ਪੁਲਸ ਚੌਂਕੀ ਅੱਗੇ ਧਰਨਾ ਲਾ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 11 ਤੋਂ 16 ਜੁਲਾਈ ਲਈ ਵੱਡੀ ਭਵਿੱਖਬਾਣੀ! ਇਨ੍ਹਾਂ ਜ਼ਿਲ੍ਹਿਆਂ 'ਚ ਦਿਸੇਗਾ ਸਭ ਤੋਂ ਵੱਧ ਅਸਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤੋਸ਼ ਰਾਣੀ ਨੇ ਦੱਸਿਆ ਕਿ ਉਸ ਦੀ ਗੁਆਂਢਣ ਨੇ ਲੜਕੇ ਜੋਤ ਰਾਮ ਨਾਲ ਨਾਜਾਇਜ਼ ਸਬੰਧ ਕਾਇਮ ਕਰ ਲਏ ਸਨ। ਉਸ ਦੇ ਪਰਿਵਾਰਿਕ ਮੈਂਬਰਾਂ ਨੇ ਸਾਡੇ ਘਰ ਆ ਕੇ ਜੋਤ ਰਾਮ ਦੀ ਕੁੱਟਮਾਰ ਕੀਤੀ ਅਤੇ ਘਰ ਦਾ ਸਾਮਾਨ ਤੋੜ ਦਿੱਤਾ। ਉਸ ਵੇਲੇ ਪਤਵੰਤਿਆਂ ਨੇ ਸਮਝੌਤਾ ਕਰਵਾ ਦਿੱਤਾ, ਪਰ ਗੁਆਂਢਣ ਨੇ ਮੇਰੇ ਮੁੰਡੇ ਦਾ ਫਿਰ ਵੀ ਖਹਿੜਾ ਨਾ ਛੱਡਿਆ ਤਾਂ ਉਸ ਦੇ ਪਰਿਵਾਰ ਨੇ ਉਸ ਨੂੰ ਪਿੰਡ ਹਠੂਰ (ਲੁਧਿਆਣਾ) ਵਿਖੇ ਉਸ ਦੇ ਪੇ ਕੇ ਘਰ ਭੇਜ ਦਿੱਤਾ। ਇਸ ਦੌਰਾਨ ਜੋਤ ਰਾਮ ਤੋਂ ਉਸ ਨੂੰ ਮੋਬਾਇਲ ਤੇ ਮਿੱਸ ਕਾਲ ਵੱਜ ਗਈ ਤਾਂ ਉਸ ਦੇ ਭਰਾ ਇਸ ਹਰਕਤ 'ਤੇ ਭੜਕ ਉੱਠੇ ਅਤੇ ਉਹ ਬੰਦਿਆਂ ਦਾ ਰੇਹੜਾ ਭਰ ਕੇ ਆ ਗਏ ਤੇ ਮੇਰੇ ਲੜਕੇ ਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ। ਇਸ ਨਮੌਸ਼ੀ ਨੂੰ ਨਾ ਸਹਾਰਦੇ ਹੋਏ ਜੋਤ ਰਾਮ ਨੇ ਸਲਫਾਸ ਦੀ ਗੋਲੀ ਖਾ ਕੇ ਆਤਮਹੱਤਿਆ ਕਰ ਲਈ। ਇਸ ਲਈ ਮੇਰੇ ਪੁੱਤਰ ਦੇ ਮੌਤ ਦੀ ਜਿੰਮੇਵਾਰ ਉਹ ਗੁਆਂਢਣ ਔਰਤ ਲਛਮੀ ਦੇਵੀ ਪਤਨੀ ਸ਼ੰਕਰ ਰਾਮ ਹੈ। ਇਸ ਦੀ ਸਿਕਾਇਤ ਅਸੀਂ ਪੁਲਸ ਚੌਂਕੀ ਤਪਾ ਵਿਖੇ ਕਰ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਸੱਜ-ਵਿਆਹੀ ਕੁੜੀ ਪਹੁੰਚੀ ਥਾਣੇ! ਕਹਿੰਦੀ- 'ਮੇਰੀਆਂ ਅਸ਼ਲੀਲ ਤਸਵੀਰਾਂ...'

ਚੌਂਕੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਅਸੀਂ ਮ੍ਰਿਤਕ ਦੀ ਪਤਨੀ ਪੂਨਮ ਦੇ ਬਿਆਨਾਂ ਦੇ ਆਧਾਰ 'ਤੇ ਲਛਮੀ ਦੇਵੀ, ਸ਼ੰਕਰ ਰਾਮ (ਪਤੀ) ਅਤੇ ਦਿਉਰ ਰਾਹੁਲ ਕੁਮਾਰ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਲਾਸ਼ ਪੋਸਟ ਮਾਰਟਮ ਲਈ ਮੋਰਚਰੀ ਰੂਮ ਬਰਨਾਲਾ ਭੇਜ ਦਿੱਤੀ ਹੈ। ਕਥਿਤ ਦੋਸ਼ੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਮਾਮਲਾ ਦਰਜ ਹੋਣ ਉਪਰੰਤ ਧਰਨਾ ਚੁੱਕਿਆ ਗਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News