ਪੰਜ ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਲੜਕੀ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼
Monday, Jul 07, 2025 - 08:35 PM (IST)

ਖੰਨਾ (ਬਿਪਿਨ ਭਾਰਦਵਾਜ) - ਖੰਨਾ ਦੇ ਸਿੰਘ ਐਵੇਨਿਊ ਵਿਖੇ ਇਕ ਵਿਆਹੁਤਾ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ ਹੈ। ਪੇਕੇ ਪਰਿਵਾਰ ਵਾਲੇ ਇਸਨੂੰ ਕਤਲ ਦੱਸ ਰਹੇ ਹਨ ਤਾਂ ਦੂਜੇ ਪਾਸੇ ਸਹੁਰਾ ਪਰਿਵਾਰ ਵੱਲੋਂ ਇਸਨੂੰ ਖੁਦਕੁਸ਼ੀ ਕਰਾਰ ਦਿੱਤਾ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਰਮਨਦੀਪ ਕੌਰ ਦਾ ਵਿਆਹ 5 ਮਹੀਨੇ ਪਹਿਲਾਂ ਹੀ ਹੋਇਆ ਸੀ। ਪੇਕੇ ਪਰਿਵਾਰ ਨੇ ਸਹੁਰਾ ਪਰਿਵਾਰ ਉਪਰ ਲੜਕੀ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜਾਮ ਲਗਾਏ ਹਨ। ਫਿਲਹਾਲ ਪੁਲਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।