ਭਾਰਤ ''ਚ ਲਾਂਚ ਹੋਈ Oben Rorr EZ ਇਲੈਕਟ੍ਰਿਕ ਬਾਈਕ, ਕੀਮਤ 89,999 ਰੁਪਏ ਤੋਂ ਸ਼ੁਰੂ

Wednesday, Nov 13, 2024 - 06:27 PM (IST)

ਭਾਰਤ ''ਚ ਲਾਂਚ ਹੋਈ Oben Rorr EZ ਇਲੈਕਟ੍ਰਿਕ ਬਾਈਕ, ਕੀਮਤ 89,999 ਰੁਪਏ ਤੋਂ ਸ਼ੁਰੂ

ਆਟੋ ਡੈਸਕ- Oben Rorr EZ ਇਲੈਕਟ੍ਰਿਕ ਬਾਈਕ ਭਾਰਤ 'ਚ ਲਾਂਚ ਕਰ ਦਿੱਤੀ ਹੈ। ਇਸ ਬਾਈਕ ਦੀ ਸ਼ੁਰੂਆਤੀ ਕੀਮਤ 89,999 ਰੁਪਏ ਐਕਸ-ਸ਼ੋਅਰੂਮ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਇਹ ਕੀਮਤ ਇੰਟ੍ਰੋਡਕਟਰੀ ਹੈ, ਜੋ ਸੀਮਿਤ ਸਮੇਂ ਲਈ ਲਾਗੂ ਹੈ। Oben Rorr EZ ਬਾਈਕ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਗਾਹਕ 2,999 ਰੁਪਏ ਦੀ ਟੋਕਨ ਰਾਸ਼ੀ ਦੇ ਕੇ ਇਸ ਨੂੰ ਬੁੱਕ ਕਰ ਸਕਦੇ ਹਨ। 

PunjabKesari

ਪਾਵਰਟ੍ਰੇਨ

ਇਹ ਇਲੈਕਟ੍ਰਿਕ ਬਾਈਕ ਤਿੰਨ ਬੈਟਰੀ ਵੇਰੀਐਂਟਸ 2.6kWh, 3.4kWh ਅਤੇ 4.4kWh 'ਚ ਪੇਸ਼ ਕੀਤੀ ਗਈ ਹੈ। 2.6 kWh ਬੈਟਰੀ ਵੇਰੀਐਂਟ ਫੁਲ ਚਾਰਜ ਹੋਣ 'ਤੇ 110 ਕਿਲੋਮੀਟਰ ਤਕ ਦੀ ਰੇਂਜ ਦਿੰਦਾ ਹੈ। ਇਸ ਬੈਟਰੀ ਪੈਕ ਨੂੰ ਫੁਲ ਚਾਰਜ ਹੋਣ 'ਚ 45 ਮਿੰਟ ਲਗਦੇ ਹਨ। ਉਥੇ ਹੀ ਇਸ ਬਾਈਕ ਦਾ 3.4kWh ਬੈਟਰੀ ਵੇਰੀਐਂਟ ਫੁਲ ਚਾਰਜ ਹੋਣ 'ਤੇ 140 ਕਿਲੋਮੀਟਰ ਤਕ ਚੱਲ ਸਕਦਾ ਹੈ। ਇਸ ਬੈਟਰੀ ਨੂੰ ਫੁਲ ਚਾਰਜ ਹੋਣ 'ਚ 1 ਘੰਟਾ 30 ਮਿੰਟਾਂ ਦਾ ਸਮਾਂ ਲੱਗਦਾ ਹੈ। ਇਸ ਤੋਂ ਇਲਾਵਾ 4.4kWh ਬੈਟਰੀ ਵੇਰੀਐਂਟ ਇਕ ਵਾਰ ਫੁਲ ਚਾਰਜ ਹੋਣ 'ਤੇ 175 ਕਿਲੋਮੀਟਰ ਤਕ ਦੀ ਦੂਰੀ ਤੈਅ ਕਰ ਸਕਦੀ ਹੈ। ਇਸ ਬੈਟਰੀ ਪੈਕ ਨੂੰ ਫੁਲ ਚਾਰਜ ਹੋਣ 'ਚ 2 ਘੰਟਿਆਂ ਦਾ ਸਮਾਂ ਲੱਗਦਾ ਹੈ। Oben Rorr EZ ਇਲੈਕਟ੍ਰਿਕ ਬਾਈਕ ਦੀ ਟਾਪ ਸਪੀਡ 95 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ 3.3 ਸਕਿੰਟਾਂ 'ਚ 0 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ। ਇਸ ਵਿਚ 'IP67' ਪ੍ਰਮਾਣਿਤ ਬੈਟਰੀ ਪੈਕ ਆਪਸ਼ਨ ਸ਼ਾਮਲ ਹੈ। ਇਹ 52 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। 

PunjabKesari

ਡਿਜ਼ਾਈਨ

Oben Rorr EZ 'ਚ ਰਾਊਂਡ LED ਹੈੱਡਲੈਂਪ ਅਤੇ ਡਿਜੀਟਲ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ। ਨਾਲ ਹੀ ਇਸ ਨੂੰ ਓਬੇਨ ਦੇ ਸਿਗਨੇਚਰ ਨਿਓ-ਕਲਾਸਿਕ ਐਸਥੈਟਿਕ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਸ ਵਿਚ ਤਿੰਨ ਵੱਖ-ਵੱਖ ਡਰਾਈਵ ਮੋਡ- ਈਕੋ, ਸਿਟੀ ਅਤੇ ਹੈਵਾਕ ਦਿੱਤੇ ਗਏ ਹਨ। 


author

Rakesh

Content Editor

Related News