Creta ਤੋਂ Verna ਤਕ Hyundai ਦੀਆਂ ਇਨ੍ਹਾਂ ਕਾਰਾਂ ''ਤੇ ਮਿਲ ਰਿਹੈ ਬੰਪਰ ਡਿਸਕਾਊਂਟ

Tuesday, Mar 03, 2026 - 05:26 PM (IST)

Creta ਤੋਂ Verna ਤਕ Hyundai ਦੀਆਂ ਇਨ੍ਹਾਂ ਕਾਰਾਂ ''ਤੇ ਮਿਲ ਰਿਹੈ ਬੰਪਰ ਡਿਸਕਾਊਂਟ

ਆਟੋ ਡੈਸਕ- ਮਾਰਚ ਦੇ ਮਹੀਨੇ ਵਿੱਚ ਜੇਕਰ ਤੁਸੀਂ ਵੀ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਹੁੰਡਈ ਮੋਟਰ ਇੰਡੀਆ ਤੁਹਾਡੇ ਲਈ ਬਹੁਤ ਵਧੀਆ ਆਫਰ ਲੈ ਕੇ ਆਈ ਹੈ। ਕੰਪਨੀ ਨੇ ਆਪਣੇ ਵੱਖ-ਵੱਖ ਮਾਡਲਾਂ 'ਤੇ 5,000 ਰੁਪਏ ਤੋਂ ਲੈ ਕੇ 95,000 ਰੁਪਏ ਤੱਕ ਦੇ ਡਿਸਕਾਊਂਟ ਦਾ ਐਲਾਨ ਕੀਤਾ ਹੈ। ਇਸ ਵਿੱਚ ਕੈਸ਼ ਡਿਸਕਾਊਂਟ, ਨਵਰਾਤਰੀ ਬੁਕਿੰਗ ਬੋਨਸ ਅਤੇ ਸਕ੍ਰੈਪ ਬੋਨਸ ਵਰਗੇ ਕਈ ਆਫਰ ਸ਼ਾਮਲ ਹਨ।

ਵਰਨਾ 'ਤੇ ਸਭ ਤੋਂ ਵੱਧ ਬਚਤ 

ਸੂਤਰਾਂ ਅਨੁਸਾਰ, ਸਭ ਤੋਂ ਵੱਧ ਫਾਇਦਾ Hyundai Verna 'ਤੇ ਮਿਲ ਰਿਹਾ ਹੈ, ਜਿਸ 'ਤੇ ਗਾਹਕ 95,000 ਰੁਪਏ ਤੱਕ ਦੀ ਬਚਤ ਕਰ ਸਕਦੇ ਹਨ। ਇਸ ਵਿੱਚ 40,000 ਰੁਪਏ ਦਾ ਕੈਸ਼ ਡਿਸਕਾਊਂਟ, 10,000 ਰੁਪਏ ਦਾ ਨਵਰਾਤਰੀ ਬੁਕਿੰਗ ਬੋਨਸ, 35,000 ਰੁਪਏ ਦਾ ਸਕ੍ਰੈਪ ਬੋਨਸ ਅਤੇ 10,000 ਰੁਪਏ ਦਾ ਵਾਧੂ ਡਿਸਕਾਊਂਟ ਸ਼ਾਮਲ ਹੈ।

ਹੋਰ ਪ੍ਰਮੁੱਖ ਮਾਡਲਾਂ 'ਤੇ ਮਿਲ ਰਹੇ ਆਫਰ:

Hyundai Alcazar: ਇਸ ਕਾਰ 'ਤੇ ਤੁਸੀਂ 70,000 ਰੁਪਏ ਤੱਕ ਦੀ ਬਚਤ ਕਰ ਸਕਦੇ ਹੋ।

Creta Electric: ਇਲੈਕਟ੍ਰਿਕ ਕ੍ਰੇਟਾ 'ਤੇ 55,000 ਰੁਪਏ ਤੱਕ ਦਾ ਆਫਰ ਦਿੱਤਾ ਜਾ ਰਿਹਾ ਹੈ।

Grand i10 Nios: ਇਸ ਛੋਟੀ ਕਾਰ 'ਤੇ ਵੀ 53,000 ਰੁਪਏ ਤੱਕ ਦਾ ਵੱਡਾ ਫਾਇਦਾ ਮਿਲ ਰਿਹਾ ਹੈ।

i20 ਅਤੇ i20 N Line: ਇਨ੍ਹਾਂ ਮਾਡਲਾਂ 'ਤੇ 48,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ।

Exter ਅਤੇ Creta Standard: ਐਕਸਟਰ 'ਤੇ 43,000 ਰੁਪਏ ਅਤੇ ਸਟੈਂਡਰਡ ਕ੍ਰੇਟਾ 'ਤੇ 40,000 ਰੁਪਏ ਦਾ ਫਾਇਦਾ ਉਠਾਇਆ ਜਾ ਸਕਦਾ ਹੈ।

Aura ਅਤੇ Venue: ਹੁੰਡਈ ਔਰਾ 'ਤੇ 10,000 ਰੁਪਏ ਅਤੇ ਵੇਨਿਊ 'ਤੇ 5,000 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ।

ਇਹ ਡਿਸਕਾਊਂਟ ਵੱਖ-ਵੱਖ ਡੀਲਰਾਂ ਕੋਲ ਵੱਖੋ-ਵੱਖਰਾ ਹੋ ਸਕਦਾ ਹੈ। ਬਿਹਤਰ ਡੀਲ ਹਾਸਲ ਕਰਨ ਲਈ ਗਾਹਕ ਨੇਗੋਸ਼ੀਏਸ਼ਨ (ਮੁੱਲ-ਭਾਵ) ਵੀ ਕਰ ਸਕਦੇ ਹਨ। 


author

Rakesh

Content Editor

Related News