ਹੁਣ Whatsapp, FB-Insta ਚਲਾਉਣ ਲਈ ਦੇਣੇ ਪੈਣਗੇ ਪੈਸੇ ! Meta ਨੇ ਜਾਰੀ ਕੀਤੇ ਪਲਾਨ
Thursday, May 28, 2026 - 11:50 AM (IST)
ਗੈਜੇਟ ਡੈਸਕ - ਸੋਸ਼ਲ ਮੀਡੀਆ ਦਿੱਗਜ ਮੇਟਾ ਨੇ ਭਾਰਤ ਸਮੇਤ ਦੁਨੀਆ ਭਰ ਦੇ ਯੂਜ਼ਰਸ ਲਈ ਇਕ ਵੱਡਾ ਐਲਾਨ ਕੀਤਾ ਹੈ। ਹੁਣ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੇ ਯੂਜ਼ਰਸ ਨੂੰ ਕੁਝ ਖਾਸ ਅਤੇ ਐਡਵਾਂਸਡ ਫੀਚਰਸ ਦੀ ਵਰਤੋਂ ਕਰਨ ਲਈ ਮਾਸਿਕ ਸਬਸਕ੍ਰਿਪਸ਼ਨ ਫੀਸ ਦੇਣੀ ਪਵੇਗੀ। ਮੇਟਾ ਨੇ ਇਨ੍ਹਾਂ ਪਲੇਟਫਾਰਮਾਂ ਦੇ ਪੇਡ ਵਰਜ਼ਨ 'ਇੰਸਟਾਗ੍ਰਾਮ ਪਲੱਸ', 'ਫੇਸਬੁੱਕ ਪਲੱਸ' ਅਤੇ 'ਵਟਸਐਪ ਪਲੱਸ' ਪੇਸ਼ ਕੀਤੇ ਹਨ।
ਕਿੰਨੀ ਹੋਵੇਗੀ ਜੇਬ ਢਿੱਲੀ?
ਸਰੋਤਾਂ ਅਨੁਸਾਰ, ਇੰਸਟਾਗ੍ਰਾਮ ਪਲੱਸ ਅਤੇ ਫੇਸਬੁੱਕ ਪਲੱਸ ਲਈ ਯੂਜ਼ਰਸ ਨੂੰ 3.99 ਡਾਲਰ (ਲਗਭਗ 382 ਰੁਪਏ) ਪ੍ਰਤੀ ਮਹੀਨਾ ਦੇਣੇ ਹੋਣਗੇ। ਦੂਜੇ ਪਾਸੇ, ਵਟਸਐਪ ਪਲੱਸ ਦੀ ਕੀਮਤ 2.99 ਡਾਲਰ (ਲਗਭਗ 287 ਰੁਪਏ) ਪ੍ਰਤੀ ਮਹੀਨਾ ਰੱਖੀ ਗਈ ਹੈ।
ਪੇਡ ਯੂਜ਼ਰਸ ਨੂੰ ਮਿਲਣਗੇ ਇਹ ਖਾਸ ਫੀਚਰਸ
ਮੇਟਾ ਦੀ ਪ੍ਰੋਡਕਟ ਹੈੱਡ ਨਾਓਮੀ ਗਲੀਟ ਨੇ ਇਨ੍ਹਾਂ ਬਦਲਾਵਾਂ ਦੀ ਘੋਸ਼ਣਾ ਕੀਤੀ ਹੈ। ਪੇਡ ਵਰਜ਼ਨ ਲੈਣ ਵਾਲੇ ਯੂਜ਼ਰਸ ਨੂੰ ਕਈ ਅਜਿਹੇ ਫੀਚਰ ਮਿਲਣਗੇ ਜੋ ਆਮ ਯੂਜ਼ਰਸ ਕੋਲ ਨਹੀਂ ਹੋਣਗੇ :-
ਇੰਸਟਾਗ੍ਰਾਮ ਅਤੇ ਫੇਸਬੁੱਕ ਪਲੱਸ
ਯੂਜ਼ਰਸ ਇਹ ਦੇਖ ਸਕਣਗੇ ਕਿ ਉਨ੍ਹਾਂ ਦੀ ਸਟੋਰੀ ਨੂੰ ਕਿੰਨੇ ਲੋਕਾਂ ਨੇ ਦੁਬਾਰਾ ਦੇਖਿਆ ਹੈ। ਇਸ ਤੋਂ ਇਲਾਵਾ, ਹਫ਼ਤੇ 'ਚ ਇਕ ਵਾਰ ਆਪਣੀ ਸਟੋਰੀ ਨੂੰ 'ਸਪੌਟਲਾਈਟ' ਕਰਨ ਦੀ ਸਹੂਲਤ, ਅਨਲਿਮਟਿਡ 'ਕਲੋਜ਼ ਫ੍ਰੈਂਡਸ' ਲਿਸਟ, ਅਤੇ ਕਿਸੇ ਦੀ ਸਟੋਰੀ ਨੂੰ ਬਿਨਾਂ ਵਿਊਅਰ ਲਿਸਟ 'ਚ ਆਏ ਦੇਖਣ (ਪ੍ਰੀਵਿਊ) ਦੀ ਸਹੂਲਤ ਵੀ ਮਿਲੇਗੀ। ਪ੍ਰੋਫਾਈਲ ਲਈ ਕਸਟਮ ਫੌਂਟਸ ਅਤੇ ਸੁਪਰ ਹਾਰਟ ਐਨੀਮੇਟਡ ਰਿਐਕਸ਼ਨ ਵੀ ਦਿੱਤੇ ਜਾਣਗੇ।
ਵਟਸਐਪ ਪਲੱਸ
- ਇਸ 'ਚ ਯੂਜ਼ਰਸ ਨੂੰ ਨਵੇਂ ਐਪ ਥੀਮ, ਕਸਟਮ ਰਿੰਗਟੋਨ, ਜ਼ਿਆਦਾ ਚੈਟਸ ਨੂੰ ਪਿਨ ਕਰਨ ਦੀ ਸਹੂਲਤ ਅਤੇ ਪ੍ਰੀਮੀਅਮ ਸਟਿੱਕਰ ਮਿਲਣਗੇ।
ਆਉਣ ਵਾਲੇ ਹਨ ਹੋਰ ਵੀ ਪਲਾਨ :-
ਮੈਟਾ ਸਿਰਫ ਇੱਥੇ ਹੀ ਨਹੀਂ ਰੁਕ ਰਹੀ। ਕੰਪਨੀ 'Meta One' ਨਾਮ ਦੇ ਨਵੇਂ ਪਲਾਨਸ ਦੀ ਟੈਸਟਿੰਗ ਵੀ ਕਰ ਰਹੀ ਹੈ, ਜੋ ਖਾਸ ਤੌਰ 'ਤੇ ਕ੍ਰਿਏਟਰਸ, ਬਿਜ਼ਨੈੱਸ ਅਤੇ AI ਯੂਜ਼ਰਸ ਲਈ ਹੋਣਗੇ। ਇਸ 'ਚ 'Meta One Plus' (7.99 ਡਾਲਰ) ਅਤੇ 'Meta One Premium' (19.99 ਡਾਲਰ) ਵਰਗੇ ਮਹਿੰਗੇ ਪਲਾਨ ਸ਼ਾਮਲ ਹੋ ਸਕਦੇ ਹਨ, ਜੋ ਵਧੇਰੇ AI ਸਮਰੱਥਾ ਪ੍ਰਦਾਨ ਕਰਨਗੇ।
ਮੇਟਾ ਦੇ ਇਸ ਕਦਮ ਤੋਂ ਲੱਗਦਾ ਹੈ ਕਿ ਹੁਣ ਕੰਪਨੀ ਸਿਰਫ ਇਸ਼ਤਿਹਾਰਾਂ 'ਤੇ ਨਿਰਭਰ ਰਹਿਣ ਦੀ ਬਜਾਏ ਸਿੱਧੇ ਯੂਜ਼ਰਸ ਤੋਂ ਕਮਾਈ ਕਰਨ ਦੀ ਤਿਆਰੀ ਵਿੱਚ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਐਲਨ ਮਸਕ ਨੇ 'X' (ਪਹਿਲਾਂ ਟਵਿੱਟਰ) ਲਈ ਕੀਤਾ ਸੀ।
