WhatsApp ਦੇ ਇਸ ਨਵੇਂ ''Spoiler'' ਫੀਚਰ ਨੇ ਜਿੱਤਿਆ ਯੂਜ਼ਰਸ ਦਾ ਦਿਲ, ਚੈਟਿੰਗ ਹੋਵੇਗੀ ਪਹਿਲਾਂ ਨਾਲੋਂ ਡਬਲ ਸੁਰੱਖਿਅਤ

Tuesday, May 26, 2026 - 09:53 AM (IST)

WhatsApp ਦੇ ਇਸ ਨਵੇਂ ''Spoiler'' ਫੀਚਰ ਨੇ ਜਿੱਤਿਆ ਯੂਜ਼ਰਸ ਦਾ ਦਿਲ, ਚੈਟਿੰਗ ਹੋਵੇਗੀ ਪਹਿਲਾਂ ਨਾਲੋਂ ਡਬਲ ਸੁਰੱਖਿਅਤ

ਗੈਜੇਟ ਡੈਸਕ -  ਮੈਟਾ ਦੇ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ WhatsApp 'ਤੇ ਜਲਦ ਹੀ ਇਕ ਬਹੁਤ ਹੀ ਖਾਸ ਫੀਚਰ ਆਉਣ ਵਾਲਾ ਹੈ, ਜਿਸਦਾ ਨਾਮ 'Spoiler Messages' ਹੈ। ਇਸ ਫੀਚਰ ਰਾਹੀਂ ਯੂਜ਼ਰਸ ਆਪਣੀ ਚੈਟਿੰਗ 'ਚ ਪ੍ਰਾਈਵੇਸੀ ਦੀ ਇਕ ਵਾਧੂ ਪਰਤ ਜੋੜ ਸਕਣਗੇ। 

ਕੀ ਹੈ ਸਪੌਇਲਰ ਮੈਸੇਜ ਫੀਚਰ?
ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਮੈਸੇਜ ਨੂੰ ਬਲਰ (ਧੁੰਦਲਾ) ਕਰਕੇ ਭੇਜ ਸਕਣਗੇ। ਜਿਸ ਤਰ੍ਹਾਂ ਟੈਲੀਗ੍ਰਾਮ 'ਤੇ ਸੁਵਿਧਾ ਮਿਲਦੀ ਹੈ, ਉਸੇ ਤਰ੍ਹਾਂ ਹੁਣ ਵਟਸਐਪ ਯੂਜ਼ਰਸ ਵੀ ਕੋਈ OTP, ਗੁਪਤ ਜਾਣਕਾਰੀ ਜਾਂ ਕੋਈ ਵੀ ਸੰਵੇਦਨਸ਼ੀਲ ਮੈਸੇਜ ਲੁਕਾ ਕੇ ਭੇਜ ਸਕਣਗੇ। ਮੈਸੇਜ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਉਹ ਟੈਕਸਟ ਉਦੋਂ ਤੱਕ ਧੁੰਦਲਾ ਦਿਖਾਈ ਦੇਵੇਗਾ ਜਦੋਂ ਤੱਕ ਉਹ ਉਸ 'ਤੇ ਟੈਪ ਨਹੀਂ ਕਰਦਾ।

ਇਹ ਫੀਚਰ ਕਿਵੇਂ ਕਰੇਗਾ ਕੰਮ?
ਸਪੌਇਲਰ ਮੈਸੇਜ ਭੇਜਣ ਦਾ ਤਰੀਕਾ ਬਹੁਤ ਸਰਲ ਹੋਵੇਗਾ :-

- ਸਭ ਤੋਂ ਪਹਿਲਾਂ ਆਪਣਾ ਮੈਸੇਜ ਟਾਈਪ ਕਰੋ।
- ਟਾਈਪ ਕੀਤੇ ਟੈਕਸਟ ਨੂੰ ਥੋੜ੍ਹੀ ਦੇਰ ਦਬਾ ਕੇ ਰੱਖੋ ਅਤੇ ਸਿਲੈਕਟ ਕਰੋ।
- ਸਿਲੈਕਟ ਕਰਨ ਤੋਂ ਬਾਅਦ ਤੁਹਾਨੂੰ ਕੱਟ, ਕਾਪੀ ਦੇ ਨਾਲ ਤਿੰਨ ਡੌਟਸ ਦਿਖਾਈ ਦੇਣਗੇ।
- ਜਦੋਂ ਤੁਸੀਂ ਉਨ੍ਹਾਂ ਤਿੰਨ ਬਿੰਦੀਆਂ 'ਤੇ ਕਲਿੱਕ ਕਰੋਗੇ, ਤਾਂ ਇੱਕ ਲਿਸਟ ਖੁੱਲ੍ਹੇਗੀ ਜਿਸ 'ਚ ਬੋਲਡ ਅਤੇ ਇਟੈਲਿਕ ਦੇ ਨਾਲ 'Spoiler' ਦਾ ਵਿਕਲਪ ਮਿਲੇਗਾ।
- 'Spoiler' ਚੁਣਦੇ ਹੀ ਤੁਹਾਡਾ ਮੈਸੇਜ ਧੁੰਦਲੀ ਲੇਅਰ ਦੇ ਪਿੱਛੇ ਲੁਕ ਜਾਵੇਗਾ।

ਕਦੋਂ ਹੋਵੇਗਾ ਲਾਂਚ?
ਵਟਸਐਪ ਡਿਵੈਲਪਮੈਂਟ 'ਤੇ ਨਜ਼ਰ ਰੱਖਣ ਵਾਲੀ ਸਾਈਟ WABetaInfo ਅਨੁਸਾਰ, ਇਹ ਫੀਚਰ ਫਿਲਹਾਲ ਬੀਟਾ ਟੈਸਟਿੰਗ ਲਈ ਤਿਆਰ ਹੈ। ਜੇਕਰ ਸਭ ਕੁਝ ਸਹੀ ਰਿਹਾ, ਤਾਂ ਜਲਦ ਹੀ ਇਸ ਨੂੰ ਸਾਰੇ ਯੂਜ਼ਰਸ ਲਈ ਰੋਲ ਆਊਟ ਕਰ ਦਿੱਤਾ ਜਾਵੇਗਾ। ਖਬਰਾਂ ਇਹ ਵੀ ਹਨ ਕਿ ਆਉਣ ਵਾਲੇ ਸਮੇਂ 'ਚ ਇਸ ਫੀਚਰ ਨੂੰ ਫੋਟੋਆਂ ਅਤੇ ਵੀਡੀਓਜ਼ ਲਈ ਵੀ ਉਪਲਬਧ ਕਰਵਾਇਆ ਜਾ ਸਕਦਾ ਹੈ।


author

Sunaina

Content Editor

Related News