ਹੁਣ Message ਪੜ੍ਹਦੇ ਹੀ ਆਪਣੇ-ਆਪ ਹੋ ਜਾਵੇਗਾ ਗਾਇਬ ! ਆ ਰਿਹੈ WhatsApp ਦਾ ਨਵਾਂ ਧਮਾਕੇਦਾਰ ਫੀਚਰ
Saturday, May 16, 2026 - 09:49 AM (IST)
ਗੈਜੇਟ ਡੈਸਕ - ਦੁਨੀਆ ਦੇ ਸਭ ਤੋਂ ਮਕਬੂਲ ਮੈਸੇਜਿੰਗ ਐਪ WhatsApp ਵੱਲੋਂ ਆਪਣੇ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਨਵੇਂ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਇਸ ਨਵੇਂ ਫੀਚਰ ਦੇ ਆਉਣ ਨਾਲ ਹੁਣ ਮੈਸੇਜ ਸਿਰਫ਼ ਭੇਜੇ ਜਾਣ ਦੇ ਇਕ ਤੈਅ ਸਮੇਂ ਬਾਅਦ ਹੀ ਨਹੀਂ, ਸਗੋਂ ਪੜ੍ਹੇ ਜਾਣ ਤੋਂ ਤੁਰੰਤ ਬਾਅਦ ਵੀ ਆਪਣੇ-ਆਪ ਡਿਲੀਟ ਹੋ ਸਕਣਗੇ।
ਕੀ ਹੈ 'After Reading' ਫੀਚਰ?
ਰਿਪੋਰਟਾਂ ਮੁਤਾਬਕ, ਇਹ ਨਵਾਂ ਵਿਕਲਪ WhatsApp ਦੇ ਮੌਜੂਦਾ 'ਡਿਸਅਪੀਅਰਿੰਗ ਮੈਸੇਜ' ਕੰਟਰੋਲ ਦੇ ਅੰਦਰ 'After Reading' ਦੇ ਨਾਂ 'ਤੇ ਦਿਖਾਈ ਦੇਵੇਗਾ। ਹੁਣ ਤੱਕ ਮੈਸੇਜ ਡਿਲੀਟ ਹੋਣ ਦਾ ਸਮਾਂ (ਟਾਈਮਰ) ਮੈਸੇਜ ਭੇਜਣ ਦੇ ਨਾਲ ਹੀ ਸ਼ੁਰੂ ਹੋ ਜਾਂਦਾ ਸੀ, ਪਰ ਇਸ ਨਵੇਂ ਫੀਚਰ ਰਾਹੀਂ ਟਾਈਮਰ ਉਦੋਂ ਸ਼ੁਰੂ ਹੋਵੇਗਾ ਜਦੋਂ ਸਾਹਮਣੇ ਵਾਲਾ ਵਿਅਕਤੀ ਮੈਸੇਜ ਨੂੰ ਖੋਲ੍ਹ ਕੇ ਪੜ੍ਹ ਲਵੇਗਾ।
ਮੁੱਖ ਫੀਚਰਜ਼ :-
ਸਮੇਂ ਦੀ ਚੋਣ
- ਯੂਜ਼ਰਸ ਮੈਸੇਜ ਪੜ੍ਹੇ ਜਾਣ ਤੋਂ ਬਾਅਦ ਉਸ ਨੂੰ ਡਿਲੀਟ ਕਰਨ ਲਈ 5 ਮਿੰਟ, 1 ਘੰਟਾ ਜਾਂ 12 ਘੰਟੇ ਦਾ ਸਮਾਂ ਸੈੱਟ ਕਰ ਸਕਦੇ ਹਨ।
ਅਨਰੀਡ ਮੈਸੇਜ
- ਜੇਕਰ ਰੀਸੀਵਰ ਮੈਸੇਜ ਨਹੀਂ ਖੋਲ੍ਹਦਾ, ਤਾਂ WhatsApp ਇਸ ਨੂੰ 24 ਘੰਟਿਆਂ ਬਾਅਦ ਆਪਣੇ-ਆਪ ਹਟਾ ਦੇਵੇਗਾ।
ਮੈਨੂਅਲ ਕੰਟਰੋਲ
- ਇਹ ਫੀਚਰ ਵਿਕਲਪਿਕ ਹੈ ਅਤੇ ਇਸ ਨੂੰ ਯੂਜ਼ਰਸ ਨੂੰ ਖੁਦ ਮੈਨੂਅਲ ਤਰੀਕੇ ਨਾਲ ਚਾਲੂ ਕਰਨਾ ਪਵੇਗਾ।
ਕਿਨ੍ਹਾਂ ਨੂੰ ਮਿਲੇਗਾ ਫਾਇਦਾ?
ਫਿਲਹਾਲ ਇਹ ਫੀਚਰ WhatsApp ਦੇ ਐਂਡਰਾਇਡ ਬੀਟਾ ਅਤੇ iOS ਬੀਟਾ ਵਰਜ਼ਨ (26.19.10.72) ਦੀ ਵਰਤੋਂ ਕਰਨ ਵਾਲੇ ਕੁਝ ਸੀਮਤ ਯੂਜ਼ਰਸ ਲਈ ਉਪਲਬਧ ਹੈ। ਆਉਣ ਵਾਲੇ ਕੁਝ ਹਫਤਿਆਂ 'ਚ ਇਸ ਨੂੰ ਹੋਰ ਜ਼ਿਆਦਾ ਬੀਟਾ ਟੈਸਟਰਾਂ ਲਈ ਰੋਲ ਆਊਟ ਕੀਤੇ ਜਾਣ ਦੀ ਉਮੀਦ ਹੈ, ਜਿਸ ਤੋਂ ਬਾਅਦ ਇਸ ਨੂੰ ਆਮ ਯੂਜ਼ਰਸ ਲਈ ਜਾਰੀ ਕੀਤਾ ਜਾਵੇਗਾ।
ਇਹ ਨਵਾਂ ਅਪਡੇਟ ਮੌਜੂਦਾ 24 ਘੰਟੇ, 7 ਦਿਨ ਅਤੇ 90 ਦਿਨਾਂ ਵਾਲੇ ਡਿਸਅਪੀਅਰਿੰਗ ਮੈਸੇਜ ਸਿਸਟਮ ਦੇ ਨਾਲ ਮਿਲ ਕੇ ਕੰਮ ਕਰੇਗਾ, ਜਿਸ ਨੂੰ ਤੁਸੀਂ ਕਿਸੇ ਖਾਸ ਚੈਟ ਜਾਂ ਸਾਰੀਆਂ ਨਵੀਆਂ ਚੈਟਾਂ ਲਈ ਡਿਫੌਲਟ ਵਜੋਂ ਸੈੱਟ ਕਰ ਸਕਦੇ ਹੋ।
