ਹੁਣ ਸੜਕ ''ਤੇ ਚੱਲਦੇ-ਚੱਲਦੇ ਚਾਰਜ ਹੋਣਗੀਆਂ ਗੱਡੀਆਂ ! ਅਮਰੀਕਾ ਨੇ ਤਿਆਰ ਕੀਤਾ ਵਾਇਰਲੈੱਸ ਚਾਰਜਿੰਗ ਰੋਡਵੇਅ

Saturday, May 23, 2026 - 09:50 AM (IST)

ਹੁਣ ਸੜਕ ''ਤੇ ਚੱਲਦੇ-ਚੱਲਦੇ ਚਾਰਜ ਹੋਣਗੀਆਂ ਗੱਡੀਆਂ ! ਅਮਰੀਕਾ ਨੇ ਤਿਆਰ ਕੀਤਾ ਵਾਇਰਲੈੱਸ ਚਾਰਜਿੰਗ ਰੋਡਵੇਅ

ਇੰਟਰਨੈਸ਼ਨਲ ਡੈਸਕ- ਇਲੈਕਟ੍ਰਿਕ ਵਾਹਨਾਂ ਦੇ ਮਾਮਲੇ 'ਚ ਦੁਨੀਆ ਦੇ ਸਾਰੇ ਦੇਸ਼ ਤੇਜ਼ੀ ਨਾਲ ਅੱਗੇ ਵਧਦੇ ਜਾ ਰਹੇ ਹਨ। ਇਸੇ ਦੌਰਾਨ ਅਮਰੀਕਾ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਈ.ਵੀ. ਚਾਲਕਾਂ 'ਚ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਹੈ। ਅਮਰੀਕੀ ਸੂਬੇ ਮਿਸ਼ੀਗਨ ਦੇ ਕੋਰਕਟਾਊਨ ਵਿਚ ਇਕ ਚੌਥਾਈ ਮੀਲ ਦੀ ਸੜਕ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਕਿ ਉਸ ’ਤੇ ਚੱਲਦੇ ਸਮੇਂ ਇਲੈਕਟ੍ਰਿਕ ਵਾਹਨ ਖ਼ੁਦ ਰੀਚਾਰਜ ਹੋ ਜਾਂਦੇ ਹਨ। ਇਸ ਨੂੰ ਅਮਰੀਕਾ ਦਾ ਪਹਿਲਾ ਪਬਲਿਕ ਵਾਇਰਲੈੱਸ ਚਾਰਜਿੰਗ ਰੋਡਵੇਅ ਕਿਹਾ ਜਾ ਰਿਹਾ ਹੈ।

ਇਸ ਸੜਕ ’ਤੇ ਲੁੱਕ (ਡਾਮਰ) ਦੇ ਹੇਠਾਂ ਇਲੈਕਟ੍ਰੋਮੈਗਨੈਟਿਕ ਕੌਇਲਜ਼ ਭਾਵ ਤਾਂਬੇ ਦੀਆਂ ਤਾਰਾਂ ਵਿਛਾਈਆਂ ਗਈਆਂ ਹਨ। ਜਦੋਂ ਕੋਈ ਈ.ਵੀ. ਕਾਰ, ਬੱਸ ਜਾਂ ਭਾਰੀ ਟਰੱਕ ਇਸ ਸੜਕ ਤੋਂ ਲੰਘਦਾ ਹੈ ਤਾਂ ਸੜਕ ਤੋਂ ਨਿਕਲਣ ਵਾਲੇ ਚੁੰਬਕੀ ਖੇਤਰ ਰਾਹੀਂ ਗੱਡੀ ਦੀ ਬੈਟਰੀ ਬਿਨਾਂ ਰੁਕੇ 200 ਕਿਲੋਵਾਟ ਤੋਂ 300 ਕਿਲੋਵਾਟ ਦੀ ਰਫ਼ਤਾਰ ਨਾਲ ਚਾਰਜ ਹੋ ਜਾਂਦੀ ਹੈ।

ਇਹ ਵੀ ਪੜ੍ਹੋ- ਹੁਣ ਵਿਆਹ ਕਰਾ ਕੇ ਕੈਨੇਡਾ ਜਾਣ ਵਾਲੇ ਜੋੜੇ ਹੋ ਜਾਣ ਸਾਵਧਾਨ ! ਲੱਗ ਸਕਦੈ 5 ਸਾਲ ਤੱਕ ਦਾ ਬੈਨ

ਸਭ ਤੋਂ ਪਹਿਲਾਂ ਸਵੀਡਨ ਨੇ ਸ਼ੁਰੂ ਕੀਤੀ ਇਹ ਤਕਨੀਕ
2017 ਵਿਚ ਸਵੀਡਨ ਨੇ ਸਟਾਕਹੋਮ ਦੇ ਨੇੜੇ ‘ਈਰੋਡਆਰਲੈਂਡਾ’ ਪ੍ਰਾਜੈਕਟ ਤਹਿਤ ਦੁਨੀਆ ਦੀ ਪਹਿਲੀ ਅਜਿਹੀ ਸੜਕ ਖੋਲ੍ਹੀ, ਜਿਸ ਦੇ 2 ਕਿਲੋਮੀਟਰ ਲੰਬੇ ਮਾਰਗ ’ਤੇ ਚੱਲਦਿਆਂ ਇਲੈਕਟ੍ਰਿਕ ਕਾਰਾਂ ਅਤੇ ਟਰੱਕ ਖ਼ੁਦ ਚਾਰਜ ਹੋ ਜਾਂਦੇ ਸਨ। ਉਥੇ ਸਟਾਕਹੋਮ-ਗੋਥਨਬਰਗ ਅਤੇ ਮਾਲਮੋ ਨੂੰ ਜੋੜਨ ਵਾਲਾ ਈ-20 ਹਾਈਵੇਅ ਦੁਨੀਆ ਦਾ ਪਹਿਲਾ ਸਥਾਈ ਇਲੈਕਟ੍ਰਿਕ ਹਾਈਵੇਅ ਬਣਿਆ। ਸਵੀਡਨ ਦੀ ਯੋਜਨਾ 2045 ਤੱਕ 3000 ਕਿਲੋਮੀਟਰ ਤੋਂ ਵੱਧ ਲੰਬੇ ਹਾਈਵੇਅ ਨੂੰ ਅਜਿਹਾ ਬਣਾਉਣ ਦੀ ਹੈ।

ਫਰਾਂਸ ਦਾ ਏ-10 ਮੋਟਰਵੇਅ
ਇਸ ਤੋਂ ਇਲਾਵਾ ਫਰਾਂਸ ਦੇ ਏ-10 ਮੋਟਰਵੇਅ ’ਤੇ ਵੀ 1.5 ਕਿਲੋਮੀਟਰ ਲੰਬਾ ਗਤੀਸ਼ੀਲ ਵਾਇਰਲੈੱਸ ਚਾਰਜਿੰਗ ਸੈਕਸ਼ਨ ਬਣਾਇਆ ਗਿਆ ਹੈ। ਇਸ ਨੂੰ ‘ਚਾਰਜ ਐਜ਼ ਯੂ ਡਰਾਈਵ’ ਪ੍ਰਾਜੈਕਟ ਤਹਿਤ ਇਲੈਕਟ੍ਰੇਆਨ, ਵਿੰਸੀ ਆਟੋਰੂਟਸ ਅਤੇ ਗੁਸਤਾਵ ਐਫਿਲ ਯੂਨੀਵਰਸਿਟੀ ਨੇ ਮਿਲ ਕੇ ਵਿਕਸਿਤ ਕੀਤਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News