Whatsapp ਦਾ ਸ਼ਾਨਦਾਰ ਫੀਚਰ ! ਜਿੰਨੀ ਮਰਜ਼ੀ ਕਰੋ Secret Chat, ਖ਼ੁਦ Meta ਵੀ ਨਹੀਂ ਪੜ੍ਹ ਸਕੇਗਾ ਮੈਸੇਜ

Thursday, May 14, 2026 - 02:06 PM (IST)

Whatsapp ਦਾ ਸ਼ਾਨਦਾਰ ਫੀਚਰ ! ਜਿੰਨੀ ਮਰਜ਼ੀ ਕਰੋ Secret Chat, ਖ਼ੁਦ Meta ਵੀ ਨਹੀਂ ਪੜ੍ਹ ਸਕੇਗਾ ਮੈਸੇਜ

ਗੈਜੇਟ ਡੈਸਕ - ਦੁਨੀਆ ਭਰ 'ਚ ਮਕਬੂਲ ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਨੇ ਆਪਣੇ ਯੂਜ਼ਰਸ ਦੀ ਨਿੱਜਤਾ ਨੂੰ ਧਿਆਨ 'ਚ ਰੱਖਦੇ ਹੋਏ ਇਕ ਬਹੁਤ ਹੀ ਖਾਸ ਫੀਚਰ ਪੇਸ਼ ਕੀਤਾ ਹੈ। ਸਰੋਤਾਂ ਅਨੁਸਾਰ, ਇਸ ਨਵੇਂ ਫੀਚਰ ਦਾ ਨਾਂ 'Incognito Chat with Meta AI' ਰੱਖਿਆ ਗਿਆ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਹੁਣ AI ਨਾਲ ਪੂਰੀ ਤਰ੍ਹਾਂ ਗੁਪਤ ਗੱਲਬਾਤ ਕਰ ਸਕਣਗੇ।

ਕੋਈ ਨਹੀਂ ਦੇਖ ਸਕੇਗਾ ਤੁਹਾਡੀ ਚੈਟ
ਅਕਸਰ ਇਹ ਚਿੰਤਾ ਜਤਾਈ ਜਾਂਦੀ ਹੈ ਕਿ AI ਨਾਲ ਕੀਤੀ ਗਈ ਚੈਟਿੰਗ ਨੂੰ ਕੰਪਨੀਆਂ ਦੁਆਰਾ ਪੜ੍ਹਿਆ ਜਾ ਸਕਦਾ ਹੈ, ਪਰ ਵ੍ਹਟਸਐਪ ਦਾ ਦਾਅਵਾ ਹੈ ਕਿ ਇਸ ਨਵੇਂ ਮੋਡ 'ਚ ਕੀਤੀ ਗਈ ਗੱਲਬਾਤ ਨੂੰ ਖੁਦ ਮੇਟਾ ਕੰਪਨੀ ਵੀ ਨਹੀਂ ਦੇਖ ਸਕੇਗੀ। ਇਹ ਤਕਨੀਕ 'ਪ੍ਰਾਈਵੇਟ ਪ੍ਰੋਸੈਸਿੰਗ ਟੈਕਨਾਲੋਜੀ' 'ਤੇ ਅਧਾਰਿਤ ਹੈ ਅਤੇ ਇਹ ਸਾਰੀ ਪ੍ਰਕਿਰਿਆ 'ਟਰਸਟੇਡ ਐਗਜ਼ੀਕਿਊਸ਼ਨ ਇਨਵਾਇਰਮੈਂਟ' (TEE) ਦੇ ਅੰਦਰ ਹੁੰਦੀ ਹੈ, ਤਾਂ ਜੋ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਹੋਵੇ।

ਐਂਡ-ਟੂ-ਐਂਡ ਐਨਕ੍ਰਿਪਸ਼ਨ ਵਰਗੀ ਮਜ਼ਬੂਤ ਸੁਰੱਖਿਆ
ਕੰਪਨੀ ਨੇ ਇਸ ਨਵੇਂ ਫੀਚਰ ਦੀ ਸੁਰੱਖਿਆ ਦੀ ਤੁਲਨਾ 'ਐਂਡ-ਟੂ-ਐਂਡ ਐਨਕ੍ਰਿਪਸ਼ਨ' ਨਾਲ ਕੀਤੀ ਹੈ। ਇਸ ਫੀਚਰ ਦੀਆਂ ਕੁਝ ਅਹਿਮ ਖੂਬੀਆਂ ਇਸ ਪ੍ਰਕਾਰ ਹਨ :-

ਕੋਈ ਸਰਵਰ ਲਾਗ ਨਹੀਂ
- ਮੇਟਾ ਅਨੁਸਾਰ, ਇਹ ਪਹਿਲਾ ਅਜਿਹਾ ਵੱਡਾ AI ਪ੍ਰੋਡਕਟ ਹੈ ਜਿਸ 'ਚ ਚੈਟ ਦੇ ਵੇਰਵੇ (Logs) ਕੰਪਨੀ ਦੇ ਸਰਵਰ 'ਤੇ ਸਟੋਰ ਨਹੀਂ ਕੀਤੇ ਜਾਂਦੇ।

ਆਪਣੇ ਆਪ ਡਿਲੀਟ ਹੋਣਗੇ ਮੈਸੇਜ
- ਇਸ ਮੋਡ 'ਚ 'ਡਿਸਅਪੀਅਰਿੰਗ ਮੈਸੇਜ' ਵਰਗੀ ਸਹੂਲਤ ਮਿਲੇਗੀ। ਜਿਵੇਂ ਹੀ ਤੁਸੀਂ ਚੈਟ ਸੈਸ਼ਨ ਤੋਂ ਬਾਹਰ ਆਵੋਗੇ, ਸਾਰੇ ਮੈਸੇਜ ਆਪਣੇ ਆਪ ਡਿਲੀਟ ਹੋ ਜਾਣਗੇ।

ਬਾਹਰੀ ਪਹੁੰਚ ਤੋਂ ਸੁਰੱਖਿਅਤ
- ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਡੇਟਾ ਨੂੰ ਕਿਸੇ ਵੀ ਬਾਹਰੀ ਵਿਅਕਤੀ ਜਾਂ ਕੰਪਨੀ ਦੁਆਰਾ ਐਕਸੈਸ ਨਹੀਂ ਕੀਤਾ ਜਾ ਸਕਦਾ।

ਇਸਤੇਮਾਲ ਕਰਨਾ ਹੈ ਬਹੁਤ ਆਸਾਨ 
ਵ੍ਹਟਸਐਪ 'ਚ ਮੇਟਾ AI ਦੀ ਵਰਤੋਂ ਕਰਨਾ ਬਹੁਤ ਸਰਲ ਹੈ। ਯੂਜ਼ਰਸ ਨੂੰ ਸਿਰਫ਼ ਐਪ 'ਚ ਦਿੱਤੇ ਮੇਟਾ ਆਈਕਨ 'ਤੇ ਕਲਿੱਕ ਕਰਨਾ ਹੋਵੇਗਾ। ਇੱਥੇ ਨਾ ਸਿਰਫ਼ ਸਵਾਲ ਪੁੱਛੇ ਜਾ ਸਕਦੇ ਹਨ, ਸਗੋਂ AI ਦੀ ਮਦਦ ਨਾਲ ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ (Images) ਵੀ ਤਿਆਰ ਕੀਤੀਆਂ ਜਾ ਸਕਦੀਆਂ ਹਨ।


author

Sunaina

Content Editor

Related News