ਸਾਰਾ ਸਾਲ ਰਿਚਾਰਜ ਦੀ ਟੈਨਸ਼ਨ ਖਤਮ! ਆ ਗਿਆ ਰੋਜ਼ 2GB ਡਾਟਾ ਤੇ Unlimited calling ਵਾਲਾ ਸਸਤਾ ਤੇ ਧਾਕੜ ਪਲਾਨ
Wednesday, Jun 03, 2026 - 01:14 PM (IST)
ਗੈਜੇਟ ਡੈਸਕ - ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਕਰੋੜਾਂ ਗਾਹਕਾਂ ਨੂੰ ਨਿੱਜੀ ਕੰਪਨੀਆਂ ਦੇ ਮੁਕਾਬਲੇ ਕਈ ਸਸਤੇ ਅਤੇ ਸ਼ਾਨਦਾਰ ਪ੍ਰੀਪੇਡ ਪਲਾਨ ਆਫਰ ਕਰ ਰਹੀ ਹੈ। ਕੰਪਨੀ ਨੇ ਹੁਣ ਇਕ ਅਜਿਹਾ ਪਲਾਨ ਪੇਸ਼ ਕੀਤਾ ਹੈ ਜੋ ਉਨ੍ਹਾਂ ਲੋਕਾਂ ਲਈ ਬਿਹਤਰ ਵਿਕਲਪ ਹੈ ਜੋ ਵਾਰ-ਵਾਰ ਰੀਚਾਰਜ ਕਰਵਾਉਣ ਦੀ ਪਰੇਸ਼ਾਨੀ ਤੋਂ ਬਚਣਾ ਚਾਹੁੰਦੇ ਹਨ। BSNL ਦਾ 2,399 ਰੁਪਏ ਵਾਲਾ ਇਹ ਪਲਾਨ ਪੂਰੇ 365 ਦਿਨਾਂ ਦੀ ਵੈਲੀਡਿਟੀ ਦੇ ਨਾਲ ਆਉਂਦਾ ਹੈ।
ਪਲਾਨ 'ਚ ਮਿਲਣ ਵਾਲੀਆਂ ਸਹੂਲਤਾਂ :-
ਹਾਈ-ਸਪੀਡ ਡਾਟਾ
- ਇਸ ਪਲਾਨ 'ਚ ਗਾਹਕਾਂ ਨੂੰ ਹਰ ਰੋਜ਼ 2GB ਹਾਈ-ਸਪੀਡ ਡਾਟਾ ਦਿੱਤਾ ਜਾ ਰਿਹਾ ਹੈ।
ਅਨਲਿਮਟਿਡ ਕਾਲਿੰਗ
- ਯੂਜ਼ਰਸ ਦੇਸ਼ ਭਰ 'ਚ ਕਿਸੇ ਵੀ ਨੈੱਟਵਰਕ 'ਤੇ ਅਸੀਮਤ ਵਾਇਸ ਕਾਲਿੰਗ ਦਾ ਆਨੰਦ ਲੈ ਸਕਦੇ ਹਨ।
SMS ਸਹੂਲਤ
- ਰੋਜ਼ਾਨਾ 100 SMS ਭੇਜਣ ਦੀ ਸਹੂਲਤ ਵੀ ਇਸ 'ਚ ਸ਼ਾਮਲ ਹੈ।
ਕਿਸ ਲਈ ਹੈ ਇਹ ਪਲਾਨ ਬੈਸਟ?
ਕੰਪਨੀ ਮੁਤਾਬਕ ਇਹ ਪਲਾਨ ਉਨ੍ਹਾਂ ਗਾਹਕਾਂ ਲਈ ਸਭ ਤੋਂ ਵਧੀਆ ਹੈ ਜੋ ਲੰਬੇ ਸਮੇਂ ਦੀ ਵੈਲੀਡਿਟੀ ਚਾਹੁੰਦੇ ਹਨ। ਸਾਲ ਭਰ ਦੀ ਵੈਲੀਡਿਟੀ ਹੋਣ ਕਾਰਨ ਇਹ ਪਲਾਨ ਵਿਦਿਆਰਥੀਆਂ, ਬਜ਼ੁਰਗ ਨਾਗਰਿਕਾਂ ਅਤੇ ਉਨ੍ਹਾਂ ਲੋਕਾਂ ਲਈ ਵੀ ਇੱਕ ਵਧੀਆ ਵਿਕਲਪ ਹੈ ਜੋ BSNL ਨੂੰ ਆਪਣੇ ਸੈਕੰਡਰੀ ਸਿਮ ਵਜੋਂ ਵਰਤਦੇ ਹਨ।
ਨੈੱਟਵਰਕ ਦੀ ਜਾਂਚ ਜ਼ਰੂਰ ਕਰੋ :-
ਹਾਲਾਂਕਿ BSNL ਨੇ ਆਪਣੇ 4G ਨੈੱਟਵਰਕ ਦਾ ਤੇਜ਼ੀ ਨਾਲ ਵਿਸਤਾਰ ਕੀਤਾ ਹੈ, ਪਰ ਕਿਸੇ ਵੀ ਪਲਾਨ 'ਤੇ ਪੈਸੇ ਖਰਚਣ ਤੋਂ ਪਹਿਲਾਂ ਆਪਣੇ ਇਲਾਕੇ 'ਚ ਨੈੱਟਵਰਕ ਦੀ ਉਪਲਬਧਤਾ ਅਤੇ ਇੰਟਰਨੈੱਟ ਸਪੀਡ ਦੀ ਜਾਂਚ ਜ਼ਰੂਰ ਕਰ ਲਓ। ਨੈੱਟਵਰਕ ਦਾ ਅਨੁਭਵ ਵੱਖ-ਵੱਖ ਖੇਤਰਾਂ ਅਨੁਸਾਰ ਵੱਖੋ-ਵੱਖਰਾ ਹੋ ਸਕਦਾ ਹੈ।
