6G ਨੈੱਟਵਰਕ ਦੀ ਦੌੜ ''ਚ ਅਮਰੀਕਾ ਅਤੇ ਚੀਨ ਸਭ ਤੋਂ ਅੱਗੇ, ਭਾਰਤ ਦੇ ਪਛੜਨ ਦਾ ਲੱਗਿਆ ਅੰਦਾਜ਼ਾ

Friday, May 29, 2026 - 11:19 AM (IST)

6G ਨੈੱਟਵਰਕ ਦੀ ਦੌੜ ''ਚ ਅਮਰੀਕਾ ਅਤੇ ਚੀਨ ਸਭ ਤੋਂ ਅੱਗੇ, ਭਾਰਤ ਦੇ ਪਛੜਨ ਦਾ ਲੱਗਿਆ ਅੰਦਾਜ਼ਾ

ਗੈਜੇਟ ਡੈਸਕ - ਜਿੱਥੇ ਇਕ ਪਾਸੇ ਭਾਰਤ 'ਚ 5G ਸੇਵਾਵਾਂ ਦਾ ਵਿਸਤਾਰ ਹੋ ਰਿਹਾ ਹੈ, ਉੱਥੇ ਹੀ ਦੁਨੀਆ ਭਰ 'ਚ ਹੁਣ 6G (ਸਿਕਸ-ਜੀ) ਨੂੰ ਲੈ ਕੇ ਤਿਆਰੀਆਂ ਤੇਜ਼ ਹੋ ਗਈਆਂ ਹਨ ਪਰ ਇਸ ਦੌਰਾਨ ਭਾਰਤ ਲਈ ਇਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਇਕ ਤਾਜ਼ਾ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ 6G ਦੀ ਰੇਸ 'ਚ ਦੁਨੀਆ ਦੇ 9 ਪ੍ਰਮੁੱਖ ਦੇਸ਼ਾਂ ਤੋਂ ਪਛੜ ਸਕਦਾ ਹੈ। ਰਿਪੋਰਟ ਮੁਤਾਬਕ ਇਸ ਤਕਨਾਲੋਜੀ ਦੇ ਮਾਮਲੇ 'ਚ ਅਮਰੀਕਾ ਅਤੇ ਚੀਨ ਗਲੋਬਲ ਲੀਡਰ ਬਣ ਕੇ ਉੱਭਰਨਗੇ।

ਜੂਨੀਪਰ ਰਿਸਰਚ ਦੀ ਰਿਪੋਰਟ ਦੇ ਅਹਿਮ ਖੁਲਾਸੇ
ਰਿਸਰਚ ਫਰਮ 'ਜੂਨੀਪਰ' ਅਨੁਸਾਰ ਦੁਨੀਆ 'ਚ 6G ਸੇਵਾਵਾਂ ਦੀ ਸ਼ੁਰੂਆਤ 2029 ਤੱਕ ਹੋਣ ਦੀ ਉਮੀਦ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ:

  • ਸਾਲ 2029 'ਚ ਸੇਵਾ ਸ਼ੁਰੂ ਹੁੰਦੇ ਹੀ 6G ਕੁਨੈਕਸ਼ਨਾਂ ਦੀ ਗਿਣਤੀ 46 ਲੱਖ ਤੱਕ ਪਹੁੰਚ ਜਾਵੇਗੀ।
  • ਅਮਰੀਕਾ ਅਤੇ ਦੱਖਣੀ ਕੋਰੀਆ ਉਹ ਦੇਸ਼ ਹੋਣਗੇ ਜਿੱਥੇ ਸਭ ਤੋਂ ਪਹਿਲਾਂ 6G ਸੇਵਾਵਾਂ ਲਾਂਚ ਕੀਤੀਆਂ ਜਾਣਗੀਆਂ।
  • ਸਾਲ 2030 ਤੱਕ ਚੀਨ 6G ਸੇਵਾਵਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਮਾਰਕੀਟ ਬਣ ਜਾਵੇਗਾ।
  • ਟਾਪ-9 ਦੇਸ਼ਾਂ ਦੀ ਸੂਚੀ ਵਿੱਚ ਸਾਊਦੀ ਅਰਬ, ਫਰਾਂਸ, ਕਤਰ, ਬ੍ਰਿਟੇਨ ਅਤੇ ਜਾਪਾਨ ਵਰਗੇ ਦੇਸ਼ ਸ਼ਾਮਲ ਹਨ, ਪਰ ਇਸ 'ਚ ਭਾਰਤ ਦਾ ਨਾਂ ਨਹੀਂ ਹੈ।

ਭਾਰਤ ਦੀ ਭੂਮਿਕਾ ਅਤੇ ਸਰਕਾਰ ਦੇ ਦਾਅਵੇ
ਹਾਲਾਂਕਿ ਕੇਂਦਰੀ ਸੰਚਾਰ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਦਾਅਵਾ ਕੀਤਾ ਹੈ ਕਿ ਭਾਰਤ ਉਨ੍ਹਾਂ ਚੁਣਿੰਦਾ ਦੇਸ਼ਾਂ 'ਚ ਸ਼ਾਮਲ ਹੋਵੇਗਾ ਜਿੱਥੇ ਸਭ ਤੋਂ ਪਹਿਲਾਂ 6G ਸੇਵਾਵਾਂ ਸ਼ੁਰੂ ਹੋਣਗੀਆਂ ਅਤੇ ਇਸ ਲਈ 6G ਟੈਸਟਬੈੱਡ ਬਣਾਉਣ ਦੀ ਘੋਸ਼ਣਾ ਵੀ ਕੀਤੀ ਗਈ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ, ਜਰਮਨੀ ਅਤੇ ਯੂ.ਏ.ਈ. ਵਰਗੇ ਦੇਸ਼ 6G ਦੇ ਵਿਕਾਸ ਅਤੇ ਵਿਸਤਾਰ 'ਚ ਅਹਿਮ ਭੂਮਿਕਾ ਨਿਭਾਉਣਗੇ। ਅਨੁਮਾਨ ਹੈ ਕਿ 2035 ਤੱਕ ਦੁਨੀਆ ਭਰ 'ਚ 6G ਉਪਭੋਗਤਾਵਾਂ ਦੀ ਗਿਣਤੀ 2.9 ਅਰਬ ਤੱਕ ਪਹੁੰਚ ਸਕਦੀ ਹੈ।

ਕਿਉਂ ਖ਼ਾਸ ਹੈ 6G ਤਕਨਾਲੋਜੀ?
6G ਨੈੱਟਵਰਕ 5G ਦੇ ਮੁਕਾਬਲੇ ਕਿਤੇ ਜ਼ਿਆਦਾ ਐਡਵਾਂਸ ਹੋਵੇਗਾ। ਇਸ 'ਚ ਟੈਰਾਹਰਟਜ਼ ਸਪੈਕਟ੍ਰਮ ਦੀ ਵਰਤੋਂ ਕੀਤੀ ਜਾਵੇਗੀ, ਜੋ ਬਿਜਲੀ ਦੀ ਰਫ਼ਤਾਰ ਨਾਲ ਡੇਟਾ ਟ੍ਰਾਂਸਫਰ ਕਰਨ 'ਚ ਸਮਰੱਥ ਹੋਵੇਗੀ। ਇਹ ਪੂਰੀ ਤਰ੍ਹਾਂ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਆਧਾਰਿਤ ਨੈੱਟਵਰਕ ਹੋਵੇਗਾ, ਜਿਸ 'ਚ ਇੰਟਿਗ੍ਰੇਟਿਡ ਸੋਰਸਿੰਗ ਐਂਡ ਕਮਿਊਨੀਕੇਸ਼ਨ (ISAC) ਵਰਗੀ ਆਧੁਨਿਕ ਤਕਨੀਕ ਮਿਲੇਗੀ।


author

Sunaina

Content Editor

Related News