Nokia 3310 (2017) ਦੀ ਮੰਗ ਉਮੀਦ ਤੋਂ ਵੀ ਜ਼ਿਆਦਾ, ਹੋਈ ਬੰਪਰ ਪ੍ਰੀ-ਆਰਡਰ ਬੁਕਿੰਗ
Wednesday, Mar 08, 2017 - 02:56 PM (IST)

ਜਲੰਧਰ- ਸਮਾਰਟਫੋਨ ਮਾਰਕੀਟ ''ਚ ਐੱਚ.ਐੱਮ.ਡੀ. ਗਲੋਬਲ ਨੇ ਜਨਵਰੀ ਮਹੀਨੇ ''ਚ ਨੋਕੀਆ ਬ੍ਰਾਂਡ ਦੀ ਵਾਪਸੀ ਕਰਵਾਈ ਸੀ। ਵਾਪਸੀ ਨੋਕੀਆ 6 ਸਮਾਰਟਫੋਨ ਨਾਲ ਹੋਈ ਅਤੇ ਬ੍ਰਾਂਡ ਦੇ ਪ੍ਰੇਮੀਆਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ। ਪਹਿਲੀ ਫਲੈਸ਼ ਸੇਲ ''ਚ ਤਾਂ ਇਹ ਸਮਾਰਟਫੋਨ ਮਿੰਟ ਭਰ ''ਚ ਆਊਟ ਆਫ ਸਟਾਕ ਹੋ ਗਿਆ। ਇਸ ਤੋਂ ਬਾਅਦ ਐੱਚ.ਐੱਮ.ਡੀ. ਗਲੋਬਲ ਨੇ ਮੋਬਾਇਲ ਵਰਲਡ ਕਾਂਗਰਸ 2017 ''ਚ ਗਲੋਬਲ ਮਾਰਕੀਟ ''ਚ ਕਦਮ ਰੱਖ ਦਿੱਤਾ। ਇਸ ਦੌਰਾਨ ਦੋ ਨਵੇਂ ਸਮਾਰਟਫੋਨ ਨੋਕੀਆ 3 ਅਤੇ ਨੋਕੀਆ 5 ਲਾਂਚ ਕੀਤੇ ਗਏ। ਹਾਲਾਂਕਿ, ਸਭ ਤੋਂ ਜ਼ਿਆਦਾ ਸੁਰਖੀਆਂ ਨਵੇਂ ਅਵਤਾਰ ਵਾਲੇ ਨੋਕੀਆ 3310 ਨੇ ਬਟੋਰੀਆਂ। ਇਸ ਦੇ ਡਿਜ਼ਾਈਨ ''ਚ ਕੁਝ ਬਦਲਾਅ ਕੀਤੇ ਗਏ ਹਨ ਅਤੇ ਰੰਗੀਨ ਡਿਸਪਲੇ ਵੀ ਦਿੱਤੀ ਗਈ ਙੈ। ਇਸ ਡਿਵਾਈਸ ਦੀ ਕੀਮਤ 33 ਯੂਰੋ ਹੈ ਅਤੇ ਇਹ ਕਾਰਫੋਨ ਵੇਅਰਹਾਊਸ ''ਤੇ ਪ੍ਰੀ-ਆਰਡਰ ਬੁਕਿੰਗ ਲਈ ਉਪਲੱਬਧ ਹੈ। ਹੁਣ ਜਾਣਕਾਰੀ ਮਿਲੀ ਹੈ ਕਿ ਇਸ ਫੀਚਰ ਫੋਨ ਨੂੰ ਲੈ ਕੇ ਵੀ ਲੋਕਾਂ ''ਚ ਜ਼ਬਰਦਸਤ ਉਤਸ਼ਾਹ ਦੇਖਣ ਮਿਲ ਰਿਹਾ ਹੈ।
''ਦਿ ਟੈਲੀਗ੍ਰਾਫ'' ਨੇ ਰਿਟੇਲਰ ਦੇ ਹਵਾਲੇ ਤੋਂ ਲਿਖਿਆ ਹੈ ਕਿ ਨੋਕੀਆ 3310 (2017) ਫੀਚਰ ਫੋਨ ਦੀ ਮੰਗ ਉਮੀਦ ਤੋਂ ਵੀ ਜ਼ਿਆਦਾ ਹੈ। ਇਹ ਰਿਟੇਲਰ ਯੂਨਾਈਟਿਡ ਕਿੰਗਡਮ ''ਚ ਇਸ ਫੀਚਰ ਫੋਨ ਦੀ ਪ੍ਰੀ-ਆਰਡਰ ਬੁਕਿੰਗ ਲੈਣ ਵਾਲਾ ਇਕੱਲਾ ਪਲੇਟਫਾਰਮ ਹੈ। ਕਾਰਫੋਨ ਵੇਅਰਹਾਊਸ ਦੇ ਯੂ.ਕੇ. ਡਾਇਰੈਕਟਰ ਐਂਡਰੀਊ ਵਿਲਸਨ ਨੇ ਕਿਹਾ ਕਿ ਨੋਕੀਆ 3310 ਨੂੰ ਨਵੇਂ ਅਵਤਾਰ ''ਚ ਲਾਂਚ ਕੀਤੇ ਜਾਣ ਤੋਂ ਬਾਅਦ ਇਸ ਫੋ ਨੂੰ ਲੈ ਕੇ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਕਾਰਫੋਨ ਵੇਅਰਹਾਊਸ ਲਈ ਪ੍ਰੀ-ਆਰਡਰ ਬੁਕਿੰਗ ਦੀ ਸਥਿਤੀ ਬੇਹੱਦ ਹੀ ਮਜ਼ਬੂਤ ਹੈ। ਅਜਿਹਾ ਲੱਗਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਪੋਨ ਨੂੰ ਖਰੀਦਣਾ ਚਾਹੁੰਦੇ ਹਨ।
ਇਸ ਤੋਂ ਇਲਾਵਾ ਰਿਸਰਚ ਫਰਮ ਕੈਪਟੀਫਾਈ ਨੇ ਦਾਅਵਾ ਕੀਤਾ ਹੈ ਕਿ ਫੀਚਰ ਫੋਨ ਲਾਂਚ ਕੀਤੇ ਜਾਣ ਤੋਂ ਬਾਅਦ ਨੋਕੀਆ ਬ੍ਰਾਂਡ ਨੂੰ ਲੈ ਕੇ ਉਤਸ਼ਾਹ ਵਧਿਆ ਹੈ। ਨੋਕੀਆ ਦੇ ਸਰਚ ''ਚ 797 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਦੂਜੇ ਪਾਸੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਨੋਕੀਆ ''ਚ ਸਿਰਪ 2.5ਜੀ ਕੁਨੈਕਟੀਵਿਟੀ ਹੋਣ ਕਾਰਨ ਇਸ ਨੂੰ ਅਮਰੀਕਾ ਅਤੇ ਕੈਨੇਡਾ ਵਰਗੀ ਮਾਰਕੀਟ ''ਚ ਨੁਕਸਾਨ ਹੋਵੇਗਾ ਕਿਉਂਕਿ ਇਨ੍ਹਾਂ ਪੱਛਮੀ ਦੇਸ਼ਾਂ ''ਚ ਇਹ ਕੁਨੈਕਟੀਵਿਟੀ ਉਪਲੱਬਧ ਨਹੀਂ ਹੈ।
ਨੋਕੀਆ 6 ਸਮਾਰਟਫੋਨ ਦੀ ਗੱਲ ਕਰੀਏ ਤਾਂ ਚੀਨੀ ਮਾਰਕੀਟ ''ਚ ਜੇ.ਡੀ. ਡਾਟ ਕਾਮ ''ਤੇ 64ਜੀ.ਬੀ. ਦੇ ਨਾਲ 32ਜੀ.ਬੀ. ਮਾਡਲ ਨੂੰ ਉਪਲੱਬਧ ਕਰਾਇਆ ਗਿਆ ਹੈ। ਆਖਰੀ ਸੇਲ ''ਚ ਵ ੀਇਹ ਫੋਨ ਤੁਰੰਤ ਹੀ ਆਊਟ ਆਫ ਸਟਾਕ ਹੋ ਗਿਆ। ਨੋਕੀਆ ਪਾਵਰ ਯੂਜ਼ਰ ਦੀ ਰਿਪੋਰਟ ''ਚ ਕਿਹਾ ਗਿਆ ਹੈ ਕਿ ਡਿਵਾਈਸ ਲਈ ਕਈ ਲੋਕਾਂ ਨੇ ਪ੍ਰੀ-ਆਰਡਰ ਬੁਕਿੰਗ ਕਰਾਈ ਹੈ ਅਤੇ ਵੈੱਬਸਾਈਟ ''ਤੇ 28,000 ਯੂਜ਼ਰ ਰੀਵਿਊ ਵੀ ਪਾਏ ਗਏ ਹਨ। ਇਨ੍ਹਾਂ ਅੰਕੜਿਆਂ ਤੋਂ ਅਜਿਹਾ ਲੱਗਦਾ ਹੈ ਕਿ ਨੋਕੀਆ ਬ੍ਰਾਂਡ ਨੂੰ ਲੈ ਕੇ ਉਤਸ਼ਾਹ ਖਤਮ ਨਹੀਂ ਹੋ ਰਿਹਾ ਹੈ। ਨੋਕੀਆ 6 ਨੂੰ ਜਲਦੀ ਹੀ ਗਲੋਬਲ ਮਾਰਕੀਟ ''ਚ ਵੇਚਿਆ ਜਾਵੇਗਾ। ਹਾਲਾਂਕਿ, ਭਾਰਤ ''ਚ ਸਭ ਤੋਂ ਪਹਿਲਾਂ ਨੋਕੀਆ 3310 (2017) ਨੂੰ ਉਤਾਰਿਆ ਜਾਵੇਗਾ।