ਨਵਜੋਤ ਕੌਰ ਸਿੱਧੂ ਮਾਮਲੇ 'ਚ ਹਾਈਕਮਾਨ ਦੀ ਐਂਟਰੀ, ਪੰਜਾਬ ਕਾਂਗਰਸ ਇੰਚਾਰਜ ਤੋਂ ਮੰਗ ਲਈ ਸਾਰੀ ਰਿਪੋਰਟ

Wednesday, Dec 10, 2025 - 02:59 PM (IST)

ਨਵਜੋਤ ਕੌਰ ਸਿੱਧੂ ਮਾਮਲੇ 'ਚ ਹਾਈਕਮਾਨ ਦੀ ਐਂਟਰੀ, ਪੰਜਾਬ ਕਾਂਗਰਸ ਇੰਚਾਰਜ ਤੋਂ ਮੰਗ ਲਈ ਸਾਰੀ ਰਿਪੋਰਟ

ਚੰਡੀਗੜ੍ਹ : ਅੰਮ੍ਰਿਤਸਰ ਪੂਰਬੀ ਹਲਕੇ ਤੋਂ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਮਾਮਲੇ 'ਚ ਹੁਣ ਹਾਈਕਮਾਨ ਦੀ ਐਂਟਰੀ ਹੋ ਗਈ ਹੈ। ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਤੋਂ ਨਵਜੋਤ ਕੌਰ ਸਿੱਧੂ ਬਾਰੇ ਰਿਪੋਰਟ ਮੰਗ ਲਈ ਹੈ। ਦੱਸਣਯੋਗ ਹੈ ਕਿ ਨਵਜੋਤ ਕੌਰ ਸਿੱਧੂ ਕਾਂਗਰਸੀ ਆਗੂਆਂ ਖ਼ਿਲਾਫ਼ ਸ਼ਰੇਆਮ ਬਿਆਨਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਇਸ ਕਾਰਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਨਵਜੋਤ ਕੌਰ ਨੂੰ ਸਸਪੈਂਡ ਵੀ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਦੇ ਮੀਟਰਾਂ ਨੂੰ ਲੈ ਕੇ ਵੱਡਾ ਐਲਾਨ, ਅੱਜ ਤੋਂ ਘਰਾਂ 'ਚ ਸਿੱਧੀ ਕੁੰਡੀ ਪਾ ਕੇ...

ਹੁਣ ਇਹ ਸਾਰੀ ਗੱਲ ਕਾਂਗਰਸ ਹਾਈਕਮਾਨ ਤੱਕ ਪਹੁੰਚ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਸੰਸਦ ਇਜਲਾਸ ਤੋਂ ਬਾਅਦ ਪੰਜਾਬ ਕਾਂਗਰਸ ਨੂੰ ਲੈ ਕੇ ਦਿੱਲੀ 'ਚ ਹਾਈਕਮਾਨ ਵਲੋਂ ਬੈਠਕ ਬੁਲਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ : ਸਕੂਲਾਂ 'ਚ ਸਰਦੀਆਂ ਦੀਆਂ ਛੁੱਟੀਆਂ! ਬੱਚਿਆਂ ਨਾਲ ਮਾਪਿਆਂ ਦੇ ਲੱਗਣ ਵਾਲੇ ਹਨ ਖੂਬ ਨਜ਼ਾਰੇ

ਇਹ ਵੀ ਦੱਸ ਦੇਈਏ ਕਿ ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨੀਂ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਵਾਲਾ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ 'ਚੋਂ ਮੁਅੱਤਲ ਕੀਤਾ ਗਿਆ ਸੀ। ਮੁਅੱਤਲ ਕੀਤੇ ਜਾਣ ਤੋਂ ਬਾਅਦ ਵੀ ਨਵਜੋਤ ਕੌਰ ਸਿੱਧੂ ਦਾ ਕਾਂਗਰਸੀ ਆਗੂਆਂ ਸਣੇ ਰਾਜਾ ਵੜਿੰਗ ਪ੍ਰਤੀ ਹਮਲਾਵਰ ਰੁਖ ਲਗਾਤਾਰ ਜਾਰੀ ਹੈ, ਜਿਸ ਤੋਂ ਬਾਅਦ ਹੁਣ ਇਸ ਮਾਮਲੇ 'ਚ ਕਾਂਗਰਸ ਹਾਈਕਮਾਨ ਨੇ ਦਖ਼ਲ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News