ਟ੍ਰੈਵਲ ਏਜੰਸੀਆਂ ਤੋਂ ਬੁਕਿੰਗ ਕਰਾਉਣ ਵਾਲੇ ਯਾਤਰੀਆਂ ਤੋਂ ਇੰਡੀਗੋ ਨੇ ਰਿਫੰਡ ਲਈ ਮੰਗੀਆਂ ਅਰਜ਼ੀਆਂ
Friday, Dec 12, 2025 - 02:06 PM (IST)
ਚੰਡੀਗੜ੍ਹ (ਲਲਨ) : ਇੰਡੀਗੋ ਏਅਰਲਾਈਨਜ਼ ਨੇ ਇਕ ਬਿਆਨ ’ਚ ਕਿਹਾ ਹੈ ਕਿ ਜਿਨ੍ਹਾਂ ਯਾਤਰੀਆਂ ਨੇ ਟ੍ਰੈਵਲ ਏਜੰਸੀ ਰਾਹੀਂ ਟਿਕਟ ਬੁੱਕ ਕੀਤਾ ਸੀ, ਉਨ੍ਹਾਂ ਨੂੰ ਰਿਫੰਡ ਲਈ ਆਨਲਾਈਨ ਅਰਜ਼ੀ ਦੇਣ ਲਈ ਕਿਹਾ ਜਾ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਸਾਡੇ ਸਿਸਟਮ ’ਚ ਤੁਹਾਡੀ ਪੂਰੀ ਜਾਣਕਾਰੀ ਨਹੀਂ ਹੈ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਨੂੰ customer.experience0goindigo.in ’ਤੇ ਲਿਖੋ ਤਾਂ ਜੋ ਅਸੀਂ ਤੁਹਾਡੀ ਤੁਰੰਤ ਮਦਦ ਕਰ ਸਕੀਏ ਤੇ ਤੁਹਾਨੂੰ ਰਿਫੰਡ ਕਰ ਸਕੀਏ। ਰੱਦ ਕੀਤੀਆਂ ਉਡਾਣਾਂ ਲਈ ਸਾਰੇ ਰਿਫੰਡ ਸ਼ੁਰੂ ਕਰ ਦਿੱਤੇ ਗਏ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਪਹਿਲਾਂ ਹੀ ਖਾਤੇ ’ਚ ਜਮ੍ਹਾਂ ਹੋ ਗਏ ਹਨ ਤੇ ਬਾਕੀ ਜਲਦੀ ਹੀ ਜਮ੍ਹਾਂ ਹੋ ਜਾਣਗੇ।
ਇਸ ਤੋਂ ਇਲਾਵਾ 3/4/5 ਦਸੰਬਰ 2025 ਨੂੰ ਯਾਤਰਾ ਕਰਨ ਵਾਲੇ ਸਾਡੇ ਕੁੱਝ ਇੰਡੀਗੋ ਗਾਹਕ ਕਈ ਘੰਟਿਆਂ ਲਈ ਹਵਾਈ ਅੱਡੇ ’ਤੇ ਫਸੇ ਰਹੇ ਤੇ ਬਹੁਤ ਸਾਰੇ ਭੀੜ-ਭੜੱਕੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਅਸੀਂ ਇਨ੍ਹਾਂ ਬੁਰੀ ਤਰ੍ਹਾਂ ਪ੍ਰਭਾਵਿਤ ਗਾਹਕਾਂ ਨੂੰ 10,000 ਦੇ ਯਾਤਰਾ ਵਾਊਚਰ ਦੇਵਾਂਗੇ। ਇਹ ਯਾਤਰਾ ਵਾਊਚਰ ਅਗਲੇ 12 ਮਹੀਨਿਆਂ ’ਚ ਕਿਸੇ ਵੀ ਭਵਿੱਖੀ ਇੰਡੀਗੋ ਯਾਤਰਾ ਲਈ ਰੀਫੰਡ ਕੀਤੇ ਜਾ ਸਕਦੇ ਹਨ। ਇਹ ਮੁਆਵਜ਼ਾ ਮੌਜੂਦਾ ਸਰਕਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਵਾਅਦਾ ਕੀਤੇ ਗਏ ਮੁਆਵਜ਼ੇ ਤੋਂ ਇਲਾਵਾ ਹੈ। ਇੰਡੀਗੋ ਉਨ੍ਹਾਂ ਗਾਹਕਾਂ ਨੂੰ 5,000 ਤੋਂ 10,000 ਤੱਕ ਦਾ ਮੁਆਵਜ਼ਾ ਪ੍ਰਦਾਨ ਕਰੇਗੀ ਜਿਨ੍ਹਾਂ ਦੀਆਂ ਉਡਾਣਾਂ ਸਮੇਂ ਦੇ ਆਧਾਰ ’ਤੇ ਰਵਾਨਗੀ ਸਮੇਂ ਤੋਂ 24 ਘੰਟਿਆਂ ’ਚਰੱਦ ਕਰ ਦਿੱਤੀਆਂ ਗਈਆਂ ਸਨ।
