ਨਵੰਬਰ 2018 ਤੱਕ ਗੂਗਲ Nexus 5X ਅਤੇ Nexus 6P ਨੂੰ ਮਿਲੇਗੀ Security updates

09/26/2017 2:22:37 PM

ਜਲੰਧਰ- ਗੂਗਲ ਆਮ ਤੌਰ 'ਤੇ ਆਪਣੇ ਨੈਕਸਸ ਅਤੇ ਪਿਕਸਲ ਦੇ ਸਮਾਰਟਫੋਨਸ 'ਤੇ ਦੋ ਸਾਲ ਤਕ ਸਾਫਟਵੇਅਰ ਅਪਡੇਟ ਅਤੇ ਤਿੰਨ ਸਾਲ ਤੱਕ ਦਾ ਸਕਿਓਰਿਟੀ ਅਪਡੇਟ ਪ੍ਰਦਾਨ ਕਰਦੀ ਹੈ। ਨੈਕਸਸ 6P ਅਤੇ ਨੈਕਸਸ 5X ਲਈ ਸਤੰਬਰ 2018 'ਚ ਆਖਰੀ ਸਕਿਓਰਿਟੀ ਪੈਚ ਮਿਲਣ ਵਾਲਾ ਸੀ ਪਰ ਹੁਣ ਅਜਿਹਾ ਲਗਦਾ ਹੈ ਕਿ ਕੰਪਨੀ ਨੇ ਇਸ ਦੇ ਲਈ ਸਕਿਓਰਿਟੀ ਅਪਡੇਟ ਦੇਣ ਦੀ ਸਮਾਂ-ਸੀਮਾ ਨੂੰ ਵਧਾ ਦਿੱਤਾ ਹੈ।

ਐਂਡ੍ਰਾਇਡ ਪੁਲਿਸ ਦੀ ਇਕ ਰਿਪੋਰਟ ਮਤਾਬਕ ਗੂਗਲ ਨੇ ਆਪਣੇ ਸਪੋਰਟ ਪੇਜ਼ ਨੂੰ ਅਪਡੇਟ ਕਰ ਦਿੱਤਾ ਹੈ, ਜਿਸ ਦੇ ਮੁਤਾਬਕ ਇਨ੍ਹਾਂ ਦੋਨਾਂ ਹੀ ਸਮਾਰਟਫੋਨਸ ਨੂੰ ਹੁਣ ਆਖਰੀ ਸਕਿਓਰਟੀ ਅਪਡੇਟ ਨਵੰਬਰ 2018 ਤੱਕ ਮਿਲੇਗੀ। ਹਾਲਾਂਕਿ ਇਹ ਧਿਆਨ ਰੱਖਣਾ ਜਰੂਰੀ ਹੈ ਕਿ ਇਸ ਸਮਾਰਟਫੋਨ ਯੂਜ਼ਰਸ ਨੂੰ ਐਡ੍ਰਾਇਡ 8.0 ਓਰੀਓ ਤੋਂ ਬਾਅਦ ਕੋਈ ਸਾਫਟਵੇਅਰ ਅਪਡੇਟ ਨਹੀਂ ਮਿਲੇਗੀ।PunjabKesari

ਇਸ 'ਚ ਗੂਗਲ ਕੰਪਨੀ 4 ਅਕਤੂਬਰ ਨੂੰ ਇਕ ਈਵੈਂਟ ਵੀ ਹੋਸਟ ਕਰਨ ਵਾਲੀ ਹੈ। ਰਿਪੋਰਟਸ ਮੁਤਾਬਕ ਗੂਗਲ ਕੰਪਨੀ ਇਸ ਈਵੈਂਟ 'ਚ ਪਿਕਸਲ 2 ਅਤੇ ਪਿਕਸਲ 2XL ਸਮਾਰਟਫੋਨਸ ਦੇ ਨਾਲ ਗੂਗਲ ਪਿਕਸਲਬੁਕ, ਗੂਗਲ ਮਿਨੀ ਹੋਮ ਅਤੇ ਨਵਾਂ ਡੇ-ਡਰਿਮ ਹੈੱਡਸੈੱਟ ਨੂੰ ਵੀ ਲਾਂਚ ਕਰਨ ਵਾਲੀ ਹੈ।


Related News