ਗੂਗਲ ਮੈਪ ਦੇ ਦੱਸੇ ਰਸਤੇ ''ਤੇ ਚਲਾ ਰਹੇ ਸਨ ਵਾਹਨ, ਨਦੀ ''ਚ ਜਾ ਡਿੱਗੀ ਕਾਰ
Saturday, May 25, 2024 - 05:45 PM (IST)
ਕੋਟਾਯਮ (ਵਾਰਤਾ)- ਗੂਗਲ ਮੈਪ ਨੈਵੀਗੇਸ਼ਨ ਐਪ ਤੋਂ ਗਲਤ ਦਿਸ਼ਾ 'ਚ ਜਾਣ ਕਾਰਨ ਤੇਲੰਗਾਨਾ ਤੋਂ ਕੇਰਲ ਜਾ ਰਿਹਾ ਇਕ ਵਾਹਨ ਸ਼ਨੀਵਾਰ ਤੜਕੇ ਨਦੀ 'ਚ ਡਿੱਗ ਗਿਆ। ਹਾਲਾਂਕਿ ਉਸ 'ਚ ਸਵਾਰ ਇਕ ਵਿਦਿਆਰਥਣ ਸਮੇਤ ਸਾਰੇ ਮੈਡੀਕਲ ਵਿਦਿਆਰਥੀ ਬਚ ਗਏ। ਪੁਲਸ ਸੂਤਰਾਂ ਅਨੁਸਾਰ ਇਹ ਘਟਨਾ ਕਰੀਬ 3 ਵਜੇ ਉਸ ਸਮੇਂ ਹੋਈ, ਜਦੋਂ ਹੈਦਰਾਬਾਦ ਤੋਂ ਆਏ ਸੈਲਾਨੀ ਗੂਗਲ ਮੈਪ ਨੈਵੀਗੇਸ਼ਨ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮੁਨਾਰ ਸੈਰ-ਸਪਾਟਾ ਕੇਂਦਰ ਤੋਂ ਅਲਾਪੁਝਾ ਵੱਲ ਵਧ ਰਹੇ ਸਨ।
ਇਸ ਦੌਰਾਨ ਕੁਰੂਪਨਥਾਰਾ ਪੀਅਰ ਬਰਿੱਜ ਪਾਰ ਕਰਦੇ ਸਮੇਂ ਉਨ੍ਹਾਂ ਦਾ ਵਾਹਨ ਨਦੀ 'ਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਪੁਲ ਤੋਂ ਪਹਿਲੇ 2 ਸੜਕਾਂ ਹਨ, ਇਕ ਨਦੀ ਨਾਲ ਜਾਂਦੀ ਹੈ ਅਤੇ ਦੂਜੀ ਕਮਬਮ-ਚੇਰਥਲਾ ਹੁੰਦੇ ਹੋਏ ਅਲਾਪੁਝਾ ਵੱਲ ਜਾਂਦੀ ਹੈ ਪਰ ਗੂਗਲ ਮੈਪ ਨੇ ਗਲਤ ਤਰੀਕੇ ਨਾਲ ਨਦੀ ਦੇ ਖੱਬੇ ਪਾਸੇ ਮੁੜਨ ਦਾ ਨਿਰਦੇਸ਼ ਦਿੱਤਾ ਅਤੇ ਵਾਹਨ ਨਦੀ 'ਚ ਡਿੱਗ ਗਿਆ। ਇਕ ਵਿਦਿਆਰਥੀ ਪਿੱਛੇ ਦੀ ਖਿੜਕੀ ਤੋਂ ਦੌੜਨ 'ਚ ਸਫ਼ਲ ਰਿਹਾ ਅਤੇ ਉਸ ਨੇ ਨੇੜੇ-ਤੇੜੇ ਦੇ ਸਥਾਨਕ ਲੋਕਾਂ ਨੂੰ ਚੌਕਸ ਕਰ ਦਿੱਤਾ। ਮੌਕੇ 'ਤੇ ਪਹੁੰਚੀ ਟੀਮ, ਫਾਇਰ ਵਿਭਾਗ ਕਰਮੀ ਅਤੇ ਸਥਾਨਕ ਲੋਕਾਂ ਨੇ ਕਾਰ 'ਚੋਂ ਤਿੰਨ ਸੈਲਾਨੀਆਂ ਨੂੰ ਬਚਾਇਆ। ਬਾਅਦ 'ਚ ਰੱਸੀ ਦੀ ਮਦਦ ਨਾਲ ਕਾਰ ਨੂੰ ਨਾਲੇ 'ਚੋਂ ਬਾਹਰ ਕੱਢਿਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8