ਸ਼ਾਹਰੁਖ ਦੀ ਸਿਹਤ ਨੂੰ ਲੈ ਕੇ ਵੱਡੀ ਖ਼ਬਰ, ਡਾਕਟਰਾਂ ਨੇ ਦੱਸਿਆ ਕਦੋਂ ਮਿਲੇਗੀ ਕਿੰਗ ਖ਼ਾਨ ਨੂੰ ਛੁੱਟੀ

Thursday, May 23, 2024 - 10:32 AM (IST)

ਸ਼ਾਹਰੁਖ ਦੀ ਸਿਹਤ ਨੂੰ ਲੈ ਕੇ ਵੱਡੀ ਖ਼ਬਰ, ਡਾਕਟਰਾਂ ਨੇ ਦੱਸਿਆ ਕਦੋਂ ਮਿਲੇਗੀ ਕਿੰਗ ਖ਼ਾਨ ਨੂੰ ਛੁੱਟੀ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀਕਿ ਸ਼ਾਹਰੁਖ ਖ਼ਾਨ ਨੂੰ ਡੀਹਾਈਡ੍ਰੇਸ਼ਨ ਕਾਰਨ ਅਹਿਮਦਾਬਾਦ ਦੇ ਹਸਪਤਾਲ 'ਚ ਬੀਤੀ ਦੁਪਹਿਰ 1 ਵਜੇ ਦੇ ਕਰੀਬ ਭਰਤੀ ਕਰਵਾਇਆ ਗਿਆ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਉਨ੍ਹਾਂ ਦੇ ਫੈਨਜ਼ ਦੀ ਚਿੰਤਾ ਵਧ ਗਈ। ਉਹ ਲਗਾਤਾਰ ਸ਼ਾਹਰੁਖ ਦੀ ਸਿਹਤਯਾਬੀ ਦੀ ਕਾਮਨਾ ਕਰ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ਾਹਰੁਖ ਦੀ ਸਿਹਤ 'ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੈ। 

ਦੱਸ ਦਈਏ ਕਿ ਸਾਹਰੁਖ ਨੂੰ ਹਾਲੇ ਤੱਕ ਹਸਪਤਾਲ ਤੋਂ ਛੁੱਟੀ ਨਹੀਂ ਮਿਲੀ ਹੈ। ਉਨ੍ਹਾਂ ਦਾ ਹਾਲਤ ਜਾਣਨ ਲਈ ਕਈ ਫ਼ਿਲਮੀ ਕਲਾਕਾਰ ਹਸਪਤਾਲ 'ਚ ਪਹੁੰਚ ਰਹੇ ਹਨ। ਕਈ ਮੀਡੀਆ ਹਾਊਸਾਂ ਨੇ ਖ਼ਬਰ ਦਿੱਤੀ ਹੈ ਕਿ ਕਿੰਗ ਖ਼ਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰ ਅਹਿਮਦਾਬਾਦ ਦੇ ਸੂਤਰਾਂ ਦਾ ਕਹਿਣਾ ਹੈ ਕਿ ਕਿੰਗ ਖ਼ਾਨ ਨੂੰ ਹਾਲੇ ਹਸਪਤਾਲ ਤੋਂ ਛੁੱਟੀ ਨਹੀਂ ਮਿਲੀ ਹੈ। ਸ਼ਾਹਰੁਖ ਖਾਨ ਦਾ ਹਾਲ ਜਾਣਨ ਲਈ ਪਤਨੀ ਗੌਰੀ ਖ਼ਾਨ ਵੀ ਹਸਪਤਾਲ ਪਹੁੰਚੀ। ਉਥੇ ਹੀ ਅਦਾਕਾਰਾ ਜੂਹੀ ਚਾਵਲਾ ਆਪਣੇ ਪਤੀ ਜੈ ਮਹਿਤਾ ਨਾਲ ਸਾਹਰੁਖ ਨੂੰ ਮਿਲਣ ਹਸਪਤਾਲ ਪਹੁੰਚੀ ਸੀ। ਇਹ ਵੀ ਖ਼ਬਰ ਹੈ ਕਿ ਸ਼ਾਹਰੁਖ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ - ਲੂ ਦੀ ਮਾਰ ਨਹੀਂ ਝੱਲ ਸਕੇ ਅਦਾਕਾਰ ਸ਼ਾਹਰੁਖ ਖ਼ਾਨ, ਹਸਪਤਾਲ ਦਾਖ਼ਲ, ਲੱਗਾ ਗਲੂਕੋਜ਼, ਜਾਣੋ ਸਿਹਤ ਦਾ ਹਾਲਤ

ਦੱਸ ਦਈਏ ਕਿ ਮੰਗਲਵਾਰ ਨੂੰ KKR-SRH ਵਿਚਕਾਰ ਕੁਆਲੀਫਾਇਰ ਮੈਚ ਖੇਡਿਆ ਗਿਆ। ਅਜਿਹੇ 'ਚ ਸ਼ਾਹਰੁਖ ਆਪਣੀ ਟੀਮ ਕੇਕੇਆਰ ਨੂੰ ਸਪੋਰਟ ਕਰਨ ਲਈ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ ਸਨ। ਉਹ ਬੇਟੇ ਅਬਰਾਮ ਅਤੇ ਬੇਟੀ ਸੁਹਾਨਾ ਖ਼ਾਨ ਨਾਲ ਟੀਮ ਨੂੰ ਚੀਅਰ-ਅੱਪ ਕਰਦੇ ਹੋਏ ਨਜ਼ਰ ਆਏ। ਇਸ ਤੋਂ ਬਾਅਦ ਖ਼ਬਰਾਂ ਆਈਆਂ ਕਿ ਅਭਿਨੇਤਾ ਡੀਹਾਈਡ੍ਰੇਸ਼ਨ ਤੋਂ ਪੀੜਤ ਹਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਹੁਣ ਫ਼ਿਲਮ 'ਬਾਦਸ਼ਾਹ' 'ਚ ਨਜ਼ਰ ਆਉਣਗੇ। ਇਸ ਫ਼ਿਲਮ 'ਚ ਦਰਸ਼ਕਾਂ ਨੂੰ ਉਨ੍ਹਾਂ ਦਾ ਡੌਨ ਅੰਦਾਜ਼ ਦੇਖਣ ਨੂੰ ਮਿਲ ਸਕਦਾ ਹੈ। ਅਭਿਨੇਤਾ ਨੂੰ ਆਖਰੀ ਵਾਰ ਫ਼ਿਲਮ 'ਡਿੰਕੀ' 'ਚ ਦੇਖਿਆ ਗਿਆ ਸੀ। ਇਹ ਫ਼ਿਲਮ ਪਿਛਲੇ ਸਾਲ ਰਿਲੀਜ਼ ਹੋਈ ਸੀ ਅਤੇ ਵੱਡੀ ਹਿੱਟ ਸਾਬਤ ਹੋਈ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


 


author

sunita

Content Editor

Related News