ਅਸਾਮ ’ਚ ਈ. ਵੀ. ਐੱਮ. ਸਟ੍ਰਾਂਗ ਰੂਮ ’ਚ ਸੰਨ੍ਹ ਦੇ ਮਾਮਲੇ ਦੀ ਜਾਂਚ ਦੇ ਹੁਕਮ

05/22/2024 10:05:31 PM

ਨੈਸ਼ਨਲ ਡੈਸਕ- ਅਸਾਮ ਸਰਕਾਰ ਨੇ 7 ਮਈ ਨੂੰ ਵੋਟਿੰਗ ਵਾਲੇ ਦਿਨ ਨਲਬਾੜੀ ਜ਼ਿਲੇ ’ਚ ਈ. ਵੀ. ਐੱਮ. ਰੱਖਣ ਲਈ ਬਣਾਏ ਗਏ ‘ਸਟ੍ਰਾਂਗ ਰੂਮਜ਼’ ਦੀ ਸੁਰੱਖਿਆ ਵਿਚ ਕਥਿਤ ਕੁਤਾਹੀ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਇਹ ਜਾਣਕਾਰੀ ਇਕ ਅਧਿਕਾਰਤ ਪੱਤਰ ’ਚ ਦਿੱਤੀ ਗਈ ਹੈ। ਗ੍ਰਹਿ ਤੇ ਸਿਆਸੀ ਵਿਭਾਗ ਦੇ ਪ੍ਰਮੁੱਖ ਸਕੱਤਰ ਬੀ. ਕਲਿਆਣ ਚੱਕਰਵਰਤੀ ਨੂੰ ਚੋਣਾਂ ਵਾਲੇ ਦਿਨ ਸੁਰੱਖਿਆ ’ਚ ਕਥਿਤ ਉਲੰਘਣਾ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਬਾਰਪੇਟਾ ਲੋਕ ਸਭਾ ਹਲਕੇ ਅਧੀਨ ਆਉਂਦੇ ਨਲਬਾੜੀ ਜ਼ਿਲੇ ’ਚ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ’ਚ 7 ​​ਮਈ ਨੂੰ ਵੋਟਿੰਗ ਹੋਈ ਸੀ।

ਗ੍ਰਹਿ ਅਤੇ ਸਿਆਸੀ ਵਿਭਾਗ ਨੇ ਨਲਬਾੜੀ ਜ਼ਿਲੇ ਦੇ ਜ਼ਿਲਾ ਮੈਜਿਸਟ੍ਰੇਟ ਵਰਨਾਲੀ ਡੇਕਾ ਨੂੰ ਮੰਗਲਵਾਰ ਰਾਤ ਨੂੰ ਹਾਜ਼ਰ ਹੋਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਾਂਚ ਦੀ ਕਾਰਵਾਈ ਬੁੱਧਵਾਰ ਸ਼ਾਮ 4 ਵਜੇ ਜ਼ਿਲਾ ਹੈੱਡਕੁਆਰਟਰ ਤੋਂ ਸ਼ੁਰੂ ਹੋਵੇਗੀ। ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਕਿਹਾ, ‘ਮੈਨੂੰ ਤੁਹਾਨੂੰ ਇਹ ਸੂਚਿਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ ਕਿ ਅਸਾਮ ਸਰਕਾਰ ਦੇ ਗ੍ਰਹਿ ਅਤੇ ਸਿਆਸੀ ਵਿਭਾਗ ਦੇ ਪ੍ਰਮੁੱਖ ਸਕੱਤਰ ਬੀ ਕਲਿਆਣ ਚੱਕਰਵਰਤੀ ਸਟ੍ਰਾਂਗ ਰੂਮ ਕੰਪਲੈਕਸ ਦੀ ਸੁਰੱਖਿਆ ਨੂੰ ਸੰਨ੍ਹ ਲਾਉਣ ਦੇ ਸੰਬੰਧ ’ਚ ਜਾਂਚ ਲਈ 22 ਮਈ, 2024 ਨੂੰ ਨਲਬਾੜੀ ਜ਼ਿਲੇ ਦਾ ਦੌਰਾ ਕਰਨ ਜਾ ਰਹੇ ਹਨ, ਜੋ ਬਾਰਪੇਟਾ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਹੈ। ਇਸ ਤੋਂ ਇਲਾਵਾ ‘ਸਟ੍ਰਾਂਗ ਰੂਮਜ਼’ ਦੇ ਇੰਚਾਰਜ ਮੈਜਿਸਟ੍ਰੇਟ, ਸੁਰੱਖਿਆ ਕਰਮਚਾਰੀਆਂ ਅਤੇ ਸੁਰੱਖਿਆ ਦੀ ਉਲੰਘਣਾ ਦਾ ਦੋਸ਼ ਲਗਾਉਣ ਵਾਲੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਚੱਕਰਵਰਤੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।


Rakesh

Content Editor

Related News