ਅੱਤਵਾਦੀਆਂ ਤੇ ਸੁਰੱਖਿਆ ਫੋਰਸਾਂ ਵਿਚਾਲੇ ਫਾਇਰਿੰਗ

05/31/2024 9:21:15 PM

ਪੁੰਛ, (ਧਨੁਜ)- ਸੁਰੱਖਿਆ ਫੋਰਸਾਂ ਤੇ ਅੱਤਵਾਦੀਆਂ ਵਿਚਾਲੇ ਸ਼ੁੱਕਰਵਾਰ ਸਵੇਰੇ ਫਾਇਰਿੰਗ ਤੋਂ ਬਾਅਦ ਜ਼ਿਲੇ ਦੀ ਸੂਰਨਕੋਟ ਤਹਿਸੀਲ ਅਧੀਨ ਆਉਂਦੇ ਬਫਲਿਆਜ ਇਲਾਕੇ ’ਚ ਸੁਰੱਖਿਆ ਫੋਰਸਾਂ ਨੇ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ।

ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਫੋਰਸਾਂ ਨੇ ਠੋਸ ਸੂਚਨਾ ’ਤੇ ਕਾਰਵਾਈ ਕਰਦਿਆਂ ਸ਼ੁੱਕਰਵਾਰ ਤੜਕੇ ਮਾਧਾ ਇਲਾਕੇ ’ਚ ਤਲਾਸ਼ੀਆਂ ਦੀ ਮੁਹਿੰਮ ਚਲਾਈ। ਇਸ ਦੌਰਾਨ ਸੁਰੱਖਿਆ ਫੋਰਸਾਂ ’ਤੇ ਕੁਝ ਰਾਉਂਡ ਫਾਇਰ ਕੀਤੇ ਗਏ। ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ । ਕੁਝ ਸਮੇਂ ਤੱਕ ਦੋਵਾਂ ਪਾਸਿਆਂ ਤੋਂ ਭਾਰੀ ਫਾਇਰਿੰਗ ਹੋਈ । ਇਸ ਤੋਂ ਬਾਅਦ ਸ਼ੱਕੀ ਅੱਤਵਾਦੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਫਰਾਰ ਹੋ ਗਏ।


Rakesh

Content Editor

Related News